ਸਵਿਫਟ ਕਾਰ ਅਤੇ ਬੱਸ ਵਿਚਾਲੇ ਟੱਕਰ, 22 ਸਾਲਾਂ ਨੌਜਵਾਨ ਦੀ ਮੌਤ,ਪਿਤਾ ਗੰਭੀਰ ਜ਼ਖ਼ਮੀ

ਗੁਰਦਾਸਪੁਰ: ਬਟਾਲਾ ਪੁਲਿਸ ਅਧੀਨ ਪੈਂਦੇ ਕਸਬਾ ਫਤਹਿਗੜ ਚੂੜੀਆਂ ਵਿੱਚ ਸੰਗਤਪੁਰ ਸੜਕ ਉਪਰ ਨਿੱਜੀ ਬੱਸ ਅਤੇ ਸਵਿਫਟ ਗੱਡੀ ਦਰਮਿਆਨ ਵਾਪਰੇ ਹਾਦਸੇ ਚ ਗੱਡੀ ਸਵਾਰ 22 ਸਾਲਾਂ…

ਗੁਰਦਾਸਪੁਰ: ਬਟਾਲਾ ਪੁਲਿਸ ਅਧੀਨ ਪੈਂਦੇ ਕਸਬਾ ਫਤਹਿਗੜ ਚੂੜੀਆਂ ਵਿੱਚ ਸੰਗਤਪੁਰ ਸੜਕ ਉਪਰ ਨਿੱਜੀ ਬੱਸ ਅਤੇ ਸਵਿਫਟ ਗੱਡੀ ਦਰਮਿਆਨ ਵਾਪਰੇ ਹਾਦਸੇ ਚ ਗੱਡੀ ਸਵਾਰ 22 ਸਾਲਾਂ ਪੁੱਤਰ ਦੀ ਮੌਤ ਅਤੇ ਪਿਤਾ ਗੰਭੀਰ ਜ਼ਖਮੀ ਹੋਣ ਦਾ ਸਮਾਚਾਰ ਸਾਹਮਣੇ ਆਇਆ ਹੈ। ਮ੍ਰਿਤਕ ਦੇ ਪਰਿਵਾਰਿਕ ਨੇ ਦੱਸਿਆ ਕਿ ਪਿੰਡ ਦਰਗਾਬਾਦ ਦੇ 22 ਸਾਲਾਂ ਮਿਰਤਕ ਅੰਮ੍ਰਿਤਪਾਲ ਸਿੰਘ ਆਪਣੇ ਪਿਤਾ ਕਸ਼ਮੀਰ ਸਿੰਘ ਨਾਲ਼ ਸਵਿਫਟ ਕਾਰ ਤੇ ਫਤਹਿਗੜ ਚੂੜੀਆਂ ਵਾਲ਼ੇ ਪਾਸੇ ਤੋਂ ਅਮ੍ਰਿਤਸਰ ਜਾ ਰਿਹਾ ਸੀ ਅਤੇ ਪਿੰਡ ਕੋਟਲਾ ਗੁਜਰਾਂ ਲਾਗੇ ਅਗੋਂ ਆ ਰਹੀ ਪ੍ਰਾਈਵੇਟ ਬੱਸ ਨਾਲ ਇਹਨਾਂ ਦੀ ਗੱਡੀ ਹਾਦਸਾਗ੍ਰਤ ਹੋ ਗਈ ਜਿਸ ਵਿੱਚ ਕਾਰ ਸਵਾਰ 22 ਸਾਲਾ ਨੌਜਵਾਨ ਅਮ੍ਰਿਤਪਾਲ ਦੀ ਮੌਤ ਹੋ ਗਈ ਅਤੇ ਪਿਤਾ ਗੰਭੀਰ ਜ਼ਖਮੀ ਹੋ ਗਏ ਅਤੇ ਬੱਸ ਡਰਾਈਵਰ ਮੌਕੇ ਤੋਂ ਫਰਾਰ ਹੋ ਗਿਆ ਪੁਲਿਸ ਵਲੋਂ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ ।

ਅਪਡੇਟ ਜਾਰੀ….

Leave a Reply

Your email address will not be published. Required fields are marked *