ਲੁਧਿਆਣਾ: ‘ਐੱਸਵਾਈਐੱਲ ਅਤੇ ਪੰਜਾਬ ਨਾਲ ਜੁੜੇ ਹੋਰ ਮੁੱਦਿਆਂ ਨੂੰ ਲੈ ਕੇ ਪੰਜਾਬ ਸਰਕਾਰ ਵੱਲੋਂ ਕਰਵਾਈ ਜਾ ਰਹੀ ਜਿਸ ਮਹਾਂ ਡਿਬੇਟ ਮੈਂ ਪੰਜਾਬ ਬੋਲਦਾਂ ਦੀ ਪੰਜਾਬ ਦੇ ਲੋਕਾਂ ਅਤੇ ਸਿਆਸੀ ਪਾਰਟੀਆਂ ਵੱਲੋਂ ਬੇਸਬਰੀ ਨਾਲ ਉਡੀਕ ਕੀਤੀ ਜਾ ਰਹੀ ਸੀ ਉਹ ਅੱਜ ਯਾਨੀ ਕਿ ਇੱਕ ਨਵੰਬਰ ਨੂੰ ਪੰਜਾਬ ਦਿਵਸ ਦੇ ਮੌਕੇ ’ਤੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਸਥਿੱਤ ਡਾ.ਮਨਮੋਹਨ ਸਿੰਘ ਆਡੀਟੋਰੀਅਮ ਵਿਖੇ ਹੋਣ ਜਾ ਰਹੀ ਹੈ ਜਿਸ ਦੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ। ਇਸ ਮੌਕੇ ਜਿੱਥੇ ਵਿਰੋਧੀ ਪਾਰਟੀਆਂ ਸਰਕਾਰ ਨੂੰ ਸਵਾਲਾਂ ਦੇ ਘੇਰੇੋ ਵਿੱਚ ਲੈਣਗੀਆਂ ਉੱਥੇ ਸਰਕਾਰ ਪੰਜਾਬ ਦੇ ਵੱਖ ਵੱਖ ਮੁੱਦਿਆਂ ਦੇ ਨਾਲ ਨਾਲ ਆਪਣੀਆਂ ਪ੍ਰਾਪਤੀਆਂ ਨੂੰ ਵੀ ਗਿਣਾਏਗੀ। ਪੀਏਯੂ ਵਿੱਚ ਮੰਗਲਵਾਰ ਨੂੰ ਸਾਰਾ ਦਿਨ ਸਫਾਈ ਮੁਹਿੰਮ ਚੱਲਦੀ ਰਹੀ।
ਜਿਕਰਯੋਗ ਹੈ ਕਿ ਡਾ.ਮਨਮੋਹਨ ਸਿੰਘ ਆਡੀਟੋਰੀਅਮ ਵਿੱਚ 1200 ਦੇ ਕਰੀਬ ਕੁਰਸੀਆਂ ਹਨ, ਲੋੜ ਪੈਣ ਤੇ ਅਲੱਗ ਤੋਂ ਵੀ ਕੁਰਸੀਆਂ ਲਾਈਆਂ ਜਾ ਸਕਦੀਆਂ ਹਨ। ਸੂਤਰਾਂ ਅਨੁਸਾਰ ਜਿਸ ਪਾਰਟੀਆਂ ਕੋਲ ਸਭ ਤੋਂ ਘੱਟ ਸੀਟਾਂ ਹਨ ਉਸ ਨੂੰ ਪਹਿਲਾਂ ਮੰਚ ਤੇ ਆਉਣ ਅਤੇ ਆਪਣੇ ਵਿਚਾਰ ਰੱਖਣ ਦਾ ਮੌਕਾ ਮਿਲੇਗਾ ਭਾਵ ਭਾਰਤੀ ਜਨਤਾ ਪਾਰਟੀ ਦਾ ਨੁਮਾਇੰਦਾ ਆਪਣੀ ਗੱਲ ਰੱਖੇਗਾ , ਬੇਸ਼ੱਕ ਸ੍ਰੋਮਣੀ ਅਕਾਲੀ ਦਲ ਨੇ ਇਸ ਡਿਬੇਟ ਵਿੱਚ ਭਾਗ ਨਾ ਲੈਣ ਦਾ ਫੈਸਲਾ ਕੀਤਾ ਹੋਇਆ ਹੈ ਪਰ ਦੂਸਰਾ ਨੰਬਰ ਉਸ ਦਾ ਆਉਂਦਾ ਹੈ, ਫਿਰ ਕਾਂਗਰਸ ਦੀ ਵਾਰੀ ਆਵੇਗੀ ਜਦ ਕਿ 92 ਸੀਟਾਂ ਵਾਲੀ ਵੱਡੀ ਆਮ ਆਦਮੀ ਪਾਰਟੀ ਆਖੀਰ ਵਿੱਚ ਪੰਜਾਬ ਦੇ ਮੁੱਦਿਆਂ ਦੀ ਗੱਲ ਕਰੇਗੀ ਜਿਸ ਨੂੰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਸੰਬੋਧਨ ਕਰਨਗੇ। ਮੰ
