ਕੈਬਨਿਟ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਤੇ ਡਾ. ਗੁਰਵੀਨ ਕੌਰ ਦੀ ਮੰਗਣੀ ਦੀਆਂ ਵੇਖੋ ਤਸਵੀਰਾਂ

ਚੰਡ਼ੀਗੜ੍ਹ:  ਪੰਜਾਬ ਦੇ ਕੈਬਨਿਟ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਜਲਦੀ ਹੀ ਵਿਆਹ ਬੰਧਨ ਵਿਚ ਬੱਝਣ ਜਾ ਰਹੇ ਹਨ। ਮੀਤ ਹੇਅਰ ਦਾ ਵਿਆਹ ਮੇਰਠ ਦੀ ਰਹਿਣ…

ਚੰਡ਼ੀਗੜ੍ਹ:  ਪੰਜਾਬ ਦੇ ਕੈਬਨਿਟ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਜਲਦੀ ਹੀ ਵਿਆਹ ਬੰਧਨ ਵਿਚ ਬੱਝਣ ਜਾ ਰਹੇ ਹਨ। ਮੀਤ ਹੇਅਰ ਦਾ ਵਿਆਹ ਮੇਰਠ ਦੀ ਰਹਿਣ ਵਾਲੀ ਡਾਕਟਰ ਗੁਰਵੀਨ ਕੌਰ ਨਾਲ ਤੈਅ ਹੋ ਗਿਆ ਹੈ। ਡਾ. ਗੁਰਵੀਨ ਕੌਰ ਮੇਰਠ ਦੇ ਗੋਡਵਿਨ ਗਰੁੱਪ ਦੇ ਡਾਇਰੈਕਟਰ ਭੁਪਿੰਦਰ ਸਿੰਘ ਬਾਜਵਾ ਦੀ ਬੇਟੀ ਹੈ। ਡਾ. ਗੁਰਵੀਨ ਕੌਰ ਦਾ ਪਰਿਵਾਰ ਉੱਤਰ ਪ੍ਰਦੇਸ਼ ਦੇ ਮੇਰਠ ਵਿੱਚ ਰਹਿੰਦਾ ਹੈ। 

 ਦੋਹਾਂ ਦੀ ਮੰਗਣੀ ਐਤਵਾਰ ਨੂੰ ਮੇਰਠ ਦੇ ਗਾਡਵਿਨ ਹੋਟਲ 'ਚ ਹੋਈ।

ਕੈਬਨਿਟ ਮੰਤਰੀ ਗੁਰਮੀਤ ਸਿੰਘ ਹੇਅਰ ਤੇ ਡਾ. ਗੁਰਵੀਨ ਕੌਰ ਦੀ ਮੰਗਣੀ ਐਤਵਾਰ ਨੂੰ ਮੇਰਠ ਦੇ ਗੋਡਵਿਨ ਹੋਟਲ ‘ਚ ਹੋਈ। ਪੰਜਾਬ, ਹਰਿਆਣਾ, ਉੱਤਰ ਪ੍ਰਦੇਸ਼ ਅਤੇ ਦਿੱਲੀ ਦੇ ਕਈ ਵੱਡੇ ਰਾਜਨੇਤਾ ਅਤੇ ਮਸ਼ਹੂਰ ਹਸਤੀਆਂ ਵੀ ਇਸ ਸਮਾਗਮ ਵਿੱਚ ਪਹੁੰਚੀਆਂ। ਡਾ: ਗੁਰਵੀਨ ਕੌਰ ਮੇਰਠ ਦੇ ਗੋਡਵਿਨ ਗਰੁੱਪ ਦੇ ਡਾਇਰੈਕਟਰ ਭੁਪਿੰਦਰ ਸਿੰਘ ਬਾਜਵਾ ਦੀ ਬੇਟੀ ਹੈ। ਵਰਤਮਾਨ ਵਿੱਚ ਗੁਰਵੀਨ ਕੌਰ ਗੁਰੂਗ੍ਰਾਮ ਦੇ ਮੇਦਾਂਤਾ ਹਸਪਤਾਲ ਵਿੱਚ ਰੇਡੀਓਲੋਜਿਸਟ ਹੈ।

 ਡਾ: ਗੁਰਵੀਨ ਕੌਰ ਮੇਰਠ ਦੇ ਗੋਡਵਿਨ ਗਰੁੱਪ ਦੇ ਡਾਇਰੈਕਟਰ ਭੁਪਿੰਦਰ ਸਿੰਘ ਬਾਜਵਾ ਦੀ ਬੇਟੀ ਹੈ।

ਕੇਂਦਰੀ ਰਾਜ ਮੰਤਰੀ ਸੰਜੀਵ ਬਾਲਿਆਨ, ਉੱਤਰ ਪ੍ਰਦੇਸ਼ ਦੇ ਊਰਜਾ ਰਾਜ ਮੰਤਰੀ ਸੋਮੇਂਦਰ ਤੋਮਰ, ਸਰਧਾਨਾ ਦੇ ਵਿਧਾਇਕ ਅਤੁਲ ਪ੍ਰਧਾਨ ਸਮੇਤ ਪੰਜਾਬ ਸਰਕਾਰ ਦੇ ਕਈ ਮੰਤਰੀ ਵੀ ਪਹੁੰਚੇ। ਮੇਰਠ ਦੇ ਹੋਟਲ ਗੌਡਵਿਨ ‘ਚ ਸ਼ਾਹੀ ਅੰਦਾਜ਼ ‘ਚ ਸਗਾਈ ਦੀ ਰਸਮ ਦਾ ਆਯੋਜਨ ਕੀਤਾ ਗਿਆ। 

 

Leave a Reply

Your email address will not be published. Required fields are marked *