ਦੁਬਈ ਤੋਂ ਆਏ ਯਾਤਰੀ ਕੋਲੋਂ 55.42 ਲੱਖ ਦਾ ਸੋਨਾ ਬਰਾਮਦ

ਅੰਮ੍ਰਿਤਸਰ : ਸ੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡੇ ’ਤੇ ਤਾਇਨਾਤ ਕਸਟਮ ਕਮਿਸ਼ਨਰੇਟ ਦੇ ਏਅਰ ਇੰਟੈਲੀਜੈਂਸ ਵਿੰਗ ਦੀ ਟੀਮ ਨੇ ਐਤਵਾਰ ਨੂੰ ਦੁਬਈ ਤੋਂ ਭਾਰਤ ਆਏ…

ਅੰਮ੍ਰਿਤਸਰ : ਸ੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡੇ ’ਤੇ ਤਾਇਨਾਤ ਕਸਟਮ ਕਮਿਸ਼ਨਰੇਟ ਦੇ ਏਅਰ ਇੰਟੈਲੀਜੈਂਸ ਵਿੰਗ ਦੀ ਟੀਮ ਨੇ ਐਤਵਾਰ ਨੂੰ ਦੁਬਈ ਤੋਂ ਭਾਰਤ ਆਏ ਯਾਤਰੀ ਕੋਲੋਂ 55.42 ਲੱਖ ਰੁਪਏ ਦਾ ਸੋਨਾ ਬਰਾਮਦ ਕੀਤਾ ਹੈ। ਸਪਾਈਸ ਜੈੱਟ ਦੀ ਉਡਾਣ ਰਾਹੀਂ ਭਾਰਤ ਪੁੱਜਾ ਇਹ ਯਾਤਰੀ ਦੁਬਈ ਤੋਂ 905 ਗ੍ਰਾਮ ਸੋਨਾ ਲੈ ਕੇ ਆਇਆ ਸੀ। ਕਸਟਮ ਵਿਭਾਗ ਦੀ ਟੀਮ ਨੇ ਮੁਲਜ਼ਮ ਖ਼ਿਲਾਫ਼ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਕਸਟਮ ਵਿਭਾਗ ਦੇ ਬੁਲਾਰੇ ਨੇ ਦੱਸਿਆ ਕਿ ਦੁਬਈ ਤੋਂ ਸਪਾਈਸ ਜੈੱਟ ਦੀ ਉਡਾਣ ਐਤਵਾਰ ਸਵੇਰੇ ਸ੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡੇ ’ਤੇ ਪਹੁੰਚੀ ਸੀ। ਜਦੋਂ ਏਅਰ ਇੰਟੈਲੀਜੈਂਸ ਟੀਮ ਨੇ ਭਾਰਤ ਪੁੱਜੇ ਯਾਤਰੀਆਂ ਦੇ ਸਾਮਾਨ ਦੀ ਚੈਕਿੰਗ ਕੀਤੀ ਤਾਂ ਹਰਜੀਤ ਸਿੰਘ ਪੁੱਤਰ ਜਸਪਾਲ ਸਿੰਘ ਵਾਸੀ ਗਲੀ ਨੰਬਰ 2 ਗੁਰੂ ਰਾਮਦਾਸ ਨਗਰ ਸੁਲਤਾਨਵਿੰਡ ਅੰਮ੍ਰਿਤਸਰ ਦੀ ਪੱਗ ’ਚੋਂ ਇਕ ਪੈਕਟ ਬਰਾਮਦ ਹੋਇਆ। ਉਸ ਦਾ ਭਾਰ 1205 ਗ੍ਰਾਮ ਸੀ। ਜਦੋਂ ਉਸ ਨੂੰ ਖੋਲ੍ਹਿਆ ਗਿਆ ਤਾਂ 905 ਗ੍ਰਾਮ 24 ਕੈਰੇਟ ਸੋਨਾ ਬਰਾਮਦ ਹੋਇਆ।

Leave a Reply

Your email address will not be published. Required fields are marked *