Punjab Weather Update: ਪੰਜਾਬ ਸਮੇਤ ਇਨ੍ਹਾਂ ਸੂਬਿਆਂ ਦਾ ਤਾਪਮਾਨ ਵਿੱਚ ਗਿਰਾਵਟ, ਵਧੇਗੀ ਠੰਡ, ਜਾਣੋ ਆਪਣੇ ਇਲਾਕੇ ਦੇ ਮੌਸਮ ਦਾ ਹਾਲ

Weather Update Today: ਦੇਸ਼ ਭਰ ‘ਚ ਲੋਕਾਂ ਨੇ ਠੰਡ ਮਹਿਸੂਸ ਹੋਣ ਲੱਗ ਗਈ ਹੈ। ਮੌਸਮ ਵਿਭਾਗ ਅਨੁਸਾਰ ਪੰਜਾਬ, ਚੰਡੀਗੜ੍ਹ, ਹਰਿਆਣਾ ਤੇ ਰਾਜਧਾਨੀ ਦਿੱਲੀ ਵਿੱਚ ਅੱਜ…

Weather Update Today: ਦੇਸ਼ ਭਰ ‘ਚ ਲੋਕਾਂ ਨੇ ਠੰਡ ਮਹਿਸੂਸ ਹੋਣ ਲੱਗ ਗਈ ਹੈ। ਮੌਸਮ ਵਿਭਾਗ ਅਨੁਸਾਰ ਪੰਜਾਬ, ਚੰਡੀਗੜ੍ਹ, ਹਰਿਆਣਾ ਤੇ ਰਾਜਧਾਨੀ ਦਿੱਲੀ ਵਿੱਚ ਅੱਜ ਭਾਵ ਸ਼ਨੀਵਾਰ (28 ਅਕਤੂਬਰ) ਨੂੰ ਵੱਧ ਤੋਂ ਵੱਧ ਤਾਪਮਾਨ 32 ਡਿਗਰੀ ਸੈਲਸੀਅਸ ਅਤੇ ਘੱਟੋ-ਘੱਟ ਤਾਪਮਾਨ 16 ਡਿਗਰੀ ਰਹਿਣ ਦੀ ਸੰਭਾਵਨਾ ਹੈ, ਹਾਲਾਂਕਿ ਦਿਨ ਵੇਲੇ ਤੇਜ਼ ਧੁੱਪ ਦੀ ਸੰਭਾਵਨਾ ਹੈ। ਪੀਟੀਆਈ ਏਜੰਸੀ ਦੇ ਅਨੁਸਾਰ, ਦਿੱਲੀ ਦੀ ਹਵਾ ਦੀ ਗੁਣਵੱਤਾ ਸ਼ੁੱਕਰਵਾਰ ਨੂੰ ਲਗਾਤਾਰ ਪੰਜਵੇਂ ਦਿਨ ‘ਮਾੜੀ’ ਸ਼੍ਰੇਣੀ ਵਿੱਚ ਰਹੀ ਅਤੇ ਆਉਣ ਵਾਲੇ ਦਿਨਾਂ ਵਿੱਚ ਇਸ ਦੇ ਹੋਰ ਵਿਗੜਨ ਦੀ ਸੰਭਾਵਨਾ ਹੈ।

ਦਿੱਲੀ ਵਿੱਚ 24 ਘੰਟੇ ਦਾ ਔਸਤ ਏਅਰ ਕੁਆਲਿਟੀ ਇੰਡੈਕਸ (AQI) 261 ਦਰਜ ਕੀਤਾ ਗਿਆ। ਇਸ ਤੋਂ ਪਹਿਲਾਂ, AQI ਵੀਰਵਾਰ ਨੂੰ 256, ਬੁੱਧਵਾਰ ਨੂੰ 243 ਅਤੇ ਮੰਗਲਵਾਰ ਨੂੰ 220 ਸੀ। ਜ਼ੀਰੋ ਅਤੇ 50 ਦੇ ਵਿਚਕਾਰ AQI ‘ਚੰਗਾ’ ਹੈ, 51 ਤੋਂ 100 ‘ਤਸੱਲੀਬਖਸ਼’ ਹੈ, 101 ਤੋਂ 200 ‘ਦਰਮਿਆਨੀ’ ਹੈ, 201 ਤੋਂ 300 ‘ਮਾੜਾ’ ਹੈ, 301 ਤੋਂ 400 ‘ਬਹੁਤ ਮਾੜਾ’ ਹੈ ਅਤੇ 401 ਤੋਂ 500 ਦੇ ਵਿਚਕਾਰ ‘ਗੰਭੀਰ’ ਮੰਨਿਆ ਜਾਂਦਾ ਹੈ।

ਪੰਜਾਬ ਦੇ ਪ੍ਰਮੁੱਖ ਸ਼ਹਿਰਾਂ ਵਿੱਚੋਂ ਅੰਮ੍ਰਿਤਸਰ ਦਾ ਵੱਧ ਤੋਂ ਵੱਧ ਤਾਪਮਾਨ 30.2, ਲੁਧਿਆਣਾ 29.9, ਪਟਿਆਲਾ 31.7, ਪਠਾਨਕੋਟ 31.6, ਫਰੀਦਕੋਟ 30.0, ਗੁਰਦਾਸਪੁਰ 32.0, ਬਰਨਾਲਾ 30.1, ਫਰੀਦਕੋਟ 31.9, ਫਤਿਹਗੜ੍ਹ ਸਾਹਿਬ 30.9, ਫਰੀਦਕੋਟ 30.90, ਮੁਕਤਸਰ ਸਾਹਿਬ 30.9, 30.30 ਰਿਕਾਰਡ ਕੀਤਾ ਗਿਆ। 30.2 ਡਿਗਰੀ ਸੈਲਸੀਅਸ। ਜਦੋਂ ਕਿ ਅੰਮ੍ਰਿਤਸਰ ਦਾ ਘੱਟੋ-ਘੱਟ ਪਾਰਾ 16.2, ਲੁਧਿਆਣਾ 16.7, ਪਟਿਆਲਾ 16.1, ਪਠਾਨਕੋਟ 15.2, ਬਰਨਾਲਾ 15.5, ਫਰੀਦਕੋਟ 17.8, ਫਤਿਹਗੜ੍ਹ ਸਾਹਿਬ 15.8, ਫ਼ਿਰੋਜ਼ਪੁਰ 16.1, ਗੁਰਦਾਸਪੁਰ 14.16, ਜਲੰਧਰ 16.13 ਅਤੇ ਮੁਕਤਸਰ ਦਾ 16.10 ਰਿਹਾ। .9 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ।

Leave a Reply

Your email address will not be published. Required fields are marked *