ਮਹਿੰਗਾਈ ਦੀ ਵੱਡੀ ਮਾਰ, ਟਮਾਟਰ ਤੋਂ ਬਾਅਦ ਪਿਆਜ਼ ਹੋਇਆ 50 ਫੀਸਦ ਮਹਿੰਗਾ

ਨਵੀਂ ਦਿੱਲੀ : ਮਹਿੰਗਾਈ ਦੀ ਵੱਡੀ ਮਾਰ ਫਿਰ ਤੋਂ ਲੋਕਾਂ ਨੂੰ ਝਲਣੀ ਪੈ ਰਹੀ ਹੈ। ਟਮਾਟਰ ਤੋਂ ਬਾਅਦ ਪਿਆਜ਼ ਨੇ ਲੋਕਾਂ ਦੀਆਂ ਅੱਖਾਂ ਵਿਚੋਂ ਪਾਣੀ…

ਨਵੀਂ ਦਿੱਲੀ : ਮਹਿੰਗਾਈ ਦੀ ਵੱਡੀ ਮਾਰ ਫਿਰ ਤੋਂ ਲੋਕਾਂ ਨੂੰ ਝਲਣੀ ਪੈ ਰਹੀ ਹੈ। ਟਮਾਟਰ ਤੋਂ ਬਾਅਦ ਪਿਆਜ਼ ਨੇ ਲੋਕਾਂ ਦੀਆਂ ਅੱਖਾਂ ਵਿਚੋਂ ਪਾਣੀ ਕੱਢ ਦਿੱਤਾ ਹੈ। ਰੋਸਈ ਦਾ ਬਜਟ ਟਮਾਟਰ ਤੋਂ ਬਾਅਦ ਹੁਣ ਪਿਆਜ਼ ਨੇ ਵਿਗਾੜ ਦਿੱਤਾ ਹੈ। ਪਿਆਜ਼ਾਂ ਦਾ ਰੇਟ 50 ਫੀਸਦ ਵੱਧ ਗਿਆ ਹੈ। ਜੁਲਾਈ ’ਚ ਟਮਾਟਰ ਦੇ ਭਾਅ 200 ਰੁਪਏ ਪ੍ਰਤੀ ਕਿੱਲੋ ਤੋਂ ਜ਼ਿਆਦਾ ਹੋ ਗਏ ਸਨ, ਜਿਸ ਕਾਰਨ ਜੁਲਾਈ ਦੀ ਪਰਚੂਨ ਮਹਿੰਗਾਈ ਦਰ 7.7 ਫ਼ੀਸਦੀ ਦੇ ਪੱਧਰ ’ਤੇ ਪਹੁੰਚ ਗਈ ਸੀ। ਸਤੰਬਰ ’ਚ ਸਬਜ਼ੀ ਦੇ ਭਾਅ ਕੰਟਰੋਲ ’ਚ ਰਹਿਣ ਨਾਲ ਪਰਚੂਨ ਮਹਿੰਗਾਈ ਦਰ 5.02 ਫ਼ੀਸਦੀ ਦੇ ਪੱਧਰ ’ਤੇ ਆ ਗਈ ਪਰ ਹੁਣ ਪਿਆਜ਼ ਦੀਆਂ ਚੜ੍ਹਦੀਆਂ ਕੀਮਤਾਂ ਅਕਤੂਬਰ ਤੇ ਨਵੰਬਰ ਦੀ ਮਹਿੰਗਾਈ ਦਰ ਨੂੰ ਹਵਾ ਦੇ ਸਕਦੀਆਂ ਹਨ।

ਪਿਆਜ਼ ਦੀਆਂ ਪਰਚੂਨ ਕੀਮਤਾਂ 60 ਰੁਪਏ ਪ੍ਰਤੀ ਕਿੱਲੋ ਤੱਕ ਚਲੀਆਂ ਗਈਆਂ ਹਨ ਤੇ ਆਉਣ ਵਾਲੇ ਦਿਨਾਂ ’ਚ ਪਿਆਜ਼ ਦੀਆਂ ਕੀਮਤਾਂ ’ਚ ਹੋਰ ਵਾਧਾ ਹੋ ਸਕਦਾ ਹੈ। ਸਿਰਫ਼ 15 ਦਿਨਾਂ ’ਚ ਪਿਆਜ਼ ਦੀਆਂ ਪਰਚੂਨ ਕੀਮਤਾਂ ’ਚ 50 ਫ਼ੀਸਦੀ ਦਾ ਇਜ਼ਾਫ਼ਾ ਹੋ ਗਿਆ ਹੈ। ਸਪਲਾਈ ਦੀ ਰਫ਼ਤਾਰ ਨੂੰ ਦੇਖਦਿਆਂ ਦੀਵਾਲੀ ਤੱਕ ਪਿਆਜ਼ ਦੇ ਭਾਅ ’ਚ ਰਾਹਤ ਦੀ ਉਮੀਦ ਕੀਤੀ ਜਾ ਰਹੀ ਹੈ। ਹਾਲਾਂਕਿ ਦਿੱਲੀ ਤੇ ਪੰਜਾਬ ਦੀਆਂ ਥੋਕ ਮੰਡੀਆਂ ’ਚ ਅਫ਼ਗਾਨਿਸਤਾਨ ਤੋਂ ਵੀ ਪਿਆਜ਼ ਦੀ ਆਮਦ ਸ਼ੁਰੂ ਹੋ ਗਈ ਹੈ ਪਰ ਅਫ਼ਗਾਨਿਸਤਾਨ ਤੋਂ ਪਿਆਜ਼ ਹਾਲੇ ਤੱਕ ਸੀਮਤ ਮਾਤਰਾ ’ਚ ਆ ਰਿਹਾ ਹੈ।

Leave a Reply

Your email address will not be published. Required fields are marked *