ਲੁਧਿਆਣਾ : ਪੰਜਾਬ ’ਚ ਪਿਛਲੇ ਹਫ਼ਤੇ ਹੋਈ ਬਾਰਿਸ਼ ਪਿੱਛੋਂ ਮੌਸਮ ਬਦਲ ਗਿਆ ਹੈ। ਸਰਦੀ ਨੇ ਦਸਤਕ ਦੇ ਦਿੱਤੀ ਹੈ। ਜਿੱਥੇ ਰਾਤਾਂ ਠੰਢੀਆਂ ਹੋਣ ਲੱਗੀਆਂ ਹਨ ਉੱਥੇ ਦਿਨੇ ਵੀ ਤਾਪਮਾਨ ਡਿੱਗਣ ਲੱਗਾ ਹੈ। ਸੋਮਵਾਰ ਨੂੰ ਪਠਾਨਕੋਟ, ਰੋਪੜ ਤੇ ਨਵਾਂਸ਼ਹਿਰ ’ਚ ਤਾਪਮਾਨ ਸਭ ਤੋਂ ਘੱਟ ਰਿਹਾ। ਪਠਾਨਕੋਟ ਦਾ ਤਾਪਮਾਨ 14.4 ਡਿਗਰੀ, ਨਵਾਂ ਸ਼ਹਿਰ ਦਾ 14.7 ਡਿਗਰੀ ਤੇ ਰੋਪੜ ਦਾ ਤਾਪਮਾਨ 14.9 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਜਲੰਧਰ, ਹੁਸ਼ਿਆਰਪੁਰ ਤੇ ਮੋਗੇ ਦਾ ਤਾਪਮਾਨ 15.5 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ।
ਉਧਰ ਮੌਸਮ ਕੇਂਦਰ ਚੰਡੀਗੜ੍ਹ ਅਨੁਸਾਰ 28 ਅਕਤੂਬਰ ਤਕ ਮੌਸਮ ਖ਼ੁਸ਼ਕ ਰਹੇਗਾ। ਇਸ ਪਿੱਛੋਂ ਮੌਸਮ ਬਦਲਣ ਦੀ ਸੰਭਾਵਨਾ ਹੈ। ਵਿਭਾਗ ਅਨੁਸਾਰ ਗੜਬੜ ਵਾਲੀਆਂ ਪੱਛਮੀ ਪੌਣਾਂ ਸਰਗਮ ਹੋਣ ਦੇ ਆਸਾਰ ਹਨ ਜਿਸ ਨਾਲ ਪੰਜਾਬ ’ਚ ਦੋ ਤੋਂ ਤਿੰਨ ਦਿਨ ਤੱਕ ਰੁਕ-ਰੁਕ ਕੇ ਦੁਬਾਰਾ ਬਾਰਿਸ਼ ਹੋ ਸਕਦੀ ਹੈ।
28 ਅਕਤੂਬਰ ਤੋਂ ਬਾਅਦ ਮੁੜ ਬਦਲੇਗਾ ਮੌਸਮ
ਮੌਸਮ ਕੇਂਦਰ ਚੰਡੀਗੜ੍ਹ ਅਨੁਸਾਰ ਪੰਜਾਬ ‘ਚ 28 ਅਕਤੂਬਰ ਤਕ ਮੌਸਮ ਖੁਸ਼ਕ ਰਹੇਗਾ। ਇਸ ਤੋਂ ਬਾਅਦ ਮੌਸਮ ‘ਚ ਬਦਲਾਅ ਦੀ ਸੰਭਾਵਨਾ ਹੈ। ਵਿਭਾਗ ਮੁਤਾਬਕ ਵੈਸਟਰਨ ਡਿਸਟਰਬੈਂਸ ਦੇ ਸਰਗਰਮ ਹੋਣ ਦੀ ਸੰਭਾਵਨਾ ਹੈ ਜਿਸ ਕਾਰਨ ਪੰਜਾਬ ‘ਚ ਦੋ-ਤਿੰਨ ਦਿਨਾਂ ਤਕ ਮੁੜ ਰੁਕ-ਰੁਕ ਕੇ ਮੀਂਹ ਪੈਣ ਦੀ ਸੰਭਾਵਨਾ ਹੈ।



