ਚੰਡੀਗੜ੍ਹ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ 50 ਸਾਲਾਂ ਦੇ ਹੋ ਗਏ ਹਨ। 17 ਅਕਤੂਬਰ ਯਾਨੀ ਅੱਜ ਉਨ੍ਹਾਂ ਦਾ ਜਨਮ ਦਿਨ ਹੈ। ਉਨ੍ਹਾਂ ਦੀ ਪਤਨੀ ਨੇ ਖਾਸ ਅੰਦਾਜ਼ ‘ਚ ਜਨਮਦਿਨ ਦੀਆਂ ਵਧਾਈਆਂ ਦਿੱਤੀਆਂ ਹਨ। ਉਨ੍ਹਾਂ ਆਪਣੇ ਟਵਿੱਟਰ ਹੈਂਡਲ ‘ਤੇ ਲਿਖਿਆ ਹੈ- ‘ਜਨਮਦਿਨ ਦੀਆਂ ਬਹੁਤ-ਬਹੁਤ ਮੁਬਾਰਕਾਂ ਮਾਨ ਸਾਹਿਬ। ਰੱਬ ਤੁਹਾਨੂੰ ਹਮੇਸ਼ਾ ਚੜਦੀਕਲਾ ਵਿੱਚ ਰੱਖੇ। ਤੁਸੀ ਹਮੇਸ਼ਾ ਖੁਸ਼ ਅਤੇ ਸਿਹਤਮੰਦ ਰਹੋ। ਆਬਾਦ ਰਹੋ ਜਿੰਦਾਬਾਦ ਰਹੋ। ਪੰਜਾਬ ਤੁਹਾਡੇ ਦਿਲ ਵਿਚ ਵਸਦਾ ਹੈ ਤੇ ਤੁਸੀ ਪੰਜਾਬੀਆਂ ਦੇ ਦਿਲਾਂ ਵਿਚ। ਪੰਜਾਬ ਤੇ ਪੰਜਾਬੀਅਤ ਦੀ ਹੋਰ ਸੇਵਾ ਕਰਣ ਦੀ ਪਰਮਾਤਮਾ ਤੁਹਾਨੂੰ ਸਮਰਥਤਾ ਬਖਸ਼ਣ।’
ਜਨਮਦਿਨ ਦੀਆਂ ਬਹੁਤ-ਬਹੁਤ ਮੁਬਾਰਕਾਂ ਮਾਨ ਸਾਹਿਬ। ਰੱਬ ਤੁਹਾਨੂੰ ਹਮੇਸ਼ਾ ਚੜਦੀਕਲਾ ਵਿੱਚ ਰੱਖੇ। ਤੁਸੀ ਹਮੇਸ਼ਾ ਖੁਸ਼ ਅਤੇ ਸਿਹਤਮੰਦ ਰਹੋ। ਆਬਾਦ ਰਹੋ ਜਿੰਦਾਬਾਦ ਰਹੋ। ਪੰਜਾਬ ਤੁਹਾਡੇ ਦਿਲ ਵਿਚ ਵਸਦਾ ਹੈ ਤੇ ਤੁਸੀ ਪੰਜਾਬੀਆਂ ਦੇ ਦਿਲਾਂ ਵਿਚ। ਪੰਜਾਬ ਤੇ ਪੰਜਾਬੀਅਤ ਦੀ ਹੋਰ ਸੇਵਾ ਕਰਣ ਦੀ ਪਰਮਾਤਮਾ ਤੁਹਾਨੂੰ ਸਮਰਥਤਾ ਬਖਸ਼ਣ। @BhagwantMann pic.twitter.com/tlvEeLdMJX
— Gurpreet Kaur Mann (@PBGurpreetKaur) October 17, 2023
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਮੁੱਖ ਮੰਤਰੀ ਭਗਵੰਤ ਮਾਨ ਨੂੰ ਜਨਮਦਿਨ ਦੀਆਂ ਵਧਾਈਆਂ ਦਿੱਤੀਆਂ ਹਨ। ਉਨ੍ਹਾਂ ਆਪਣੇ ਐਕਸ ਹੈਂਡਲ ‘ਤੇ ਮੁੱਖ ਮੰਤਰੀ ਦੀ ਲੰਬੇ ਤੇ ਸਿਹਤਮੰਦ ਜੀਵਨ ਲਈ ਕਮਾਨਾ ਕੀਤੀ ਹੈ।
Birthday wishes to Punjab CM Shri @BhagwantMann Ji. Praying for his long and healthy life.
— Narendra Modi (@narendramodi) October 17, 2023
