ਬਰਨਾਲਾ: ਬਰਨਾਲਾ ਦੇ ਮਹਿਲ ਕਲਾਂ ਦੀ 23 ਸਾਲਾ ਲੜਕੀ ਦੀ ਕੈਨੇਡਾ ਵਿੱਚ ਮੌਤ ਹੋ ਗਈ। ਲੜਕੀ ਦੇ ਸਹੁਰੇ ਪਰਿਵਾਰ ਨੇ ਦੇਰ ਰਾਤ ਫ਼ੋਨ ‘ਤੇ ਆਪਣੇ ਪਰਿਵਾਰ ਵਾਲਿਆਂ ਨੂੰ ਦੱਸਿਆ ਕੀ ਦਿਲਪ੍ਰੀਤ ਬਿਮਾਰ ਹੈ ਅਤੇ ਸਵੇਰੇ ਲੜਕੀ ਦੇ ਪਤੀ ਨੇ ਫ਼ੋਨ ਕਰਕੇ ਦੱਸਿਆ ਕਿ ਦਿਲਪ੍ਰੀਤ ਦੀ ਮੌਤ ਹੋ ਗਈ ਹੈ। ਮੌਤ ਦਾ ਅਸਲੀ ਕਾਰਨ ਅਜੇ ਨਹੀਂ ਪਤਾ ਲੱਗਾ । ਲੜਕੀ ਦੀ ਮੌਤ ਤੋਂ ਬਾਅਦ ਪਰਿਵਾਰ ‘ਚ ਸੋਗ ਦੀ ਲਹਿਰ ਹੈ।
ਦਿਲਪ੍ਰੀਤ 2 ਸਾਲ ਪਹਿਲਾਂ ਵਿਆਹ ਤੋਂ ਬਾਅਦ ਆਪਣੇ ਪਤੀ ਨਾਲ ਕੈਨੇਡਾ ਦੇ ਸ਼ਹਿਰ ਬਰੈਂਪਟਨ ‘ਚ ਪੜ੍ਹਾਈ ਲਈ ਗਈ ਸੀ। ਮ੍ਰਿਤਕ ਦੇ ਪਿਤਾ ਦੀ 8 ਸਾਲ ਪਹਿਲਾਂ ਮੌਤ ਹੋ ਗਈ ਸੀ, ਉਸ ਦੀ ਮਾਂ ਨੇ ਆਪਣੇ ਲੜਕੇ ਅਤੇ ਬੇਟੀ ਦੋਵਾਂ ਨੂੰ ਪੜ੍ਹਾ-ਲਿਖਾ ਕੇ ਬੜੀ ਮੁਸ਼ਕਲ ਨਾਲ ਪਾਲਿਆ ਸੀ।
