ਟੋਰਾਂਟੋ: ਕੈਨੇਡਾ ਜਾਣ ਦੇ ਚਾਹਵਾਨਾਂ ਲਈ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ। ਕੈਨੇਡਾ ਵਲੋਂ ਮਾਈਨਰ ਸਟੱਡੀ ਵੀਜ਼ਾ ਜਾਰੀ ਕਰਨ ਦੀ ਪ੍ਰਕਿਰਿਆ ਸ਼ੁਰੂ ਕੀਤੀ ਗਈ ਹੈ। ਕੈਨੇਡਾ ਵਲੋਂ ਲਏ ਗਏ ਇਸ ਫ਼ੈਸਲੇ ਤਹਿਤ 4 ਤੋਂ 17 ਸਾਲ ਤਕ ਦਾ ਤੁਹਾਡਾ ਬੱਚਾ ਕੈਨੇਡਾ ਵਿਚ ਸਕੂਲੀ ਪੜ੍ਹਾਈ ਕਰ ਸਕਦਾ ਹੈ ਅਤੇ ਖ਼ਾਸ ਗੱਲ ਇਹ ਹੈ ਕਿ ਬੱਚੇ ਨਾਲ ਉਸ ਦੇ ਮਾਤਾ-ਪਿਤਾ ਵੀ ਵਿਦੇਸ਼ ਜਾ ਸਕਦੇ ਹਨ। ਬੱਚੇ ਦੇ ਨਾਲ ਵਿਦੇਸ਼ ਪਹੁੰਚ ਕੇ ਮਾਪੇ ਅਪਣਾ ਵੀਜ਼ਾ ਵਰਕ ਵੀਜ਼ਾ ਵਿਚ ਬਦਲਵਾ ਸਕਦੇ ਹਨ।
ਕੀ ਹੁੰਦਾ ਹੈ ਮਾਈਨਰ ਸਟੱਡੀ ਵੀਜ਼ਾ?
ਮਾਈਨਰ ਸਟੱਡੀ ਵੀਜ਼ਾ 4 ਤੋਂ 17 ਸਾਲ ਤਕ ਦੇ ਬੱਚਿਆਂ ਨੂੰ ਉਚੇਰੀ ਸਿੱਖਿਆ ਲਈ ਜਾਰੀ ਕੀਤਾ ਜਾਂਦਾ ਹੈ। ਇਸ ਦੀ ਪ੍ਰਕਿਰਿਆ ਬਹੁਤ ਸੁਖਾਲੀ ਹੈ। ਇਸ ਵੀਜ਼ਾ ਤਹਿਤ ਮਾਪੇ ਅਪਣੇ ਬੱਚੇ ਦੇ ਸਰਪ੍ਰਸਤ ਬਣ ਕੇ ਉਸ ਦੇ ਨਾਲ ਵਿਦੇਸ਼ ਜਾ ਸਕਦੇ ਹਨ। ਕੈਨੇਡਾ ਸਰਕਾਰ ਦੀ ਵੈਬਸਾਈਟ ’ਤੇ ਇਸ ਵੀਜ਼ੇ ਸਬੰਧੀ ਪੂਰੇ ਵੇਰਵੇ ਦਿਤੇ ਗਏ ਹਨ।
ਨੋਟ- ਇਹ ਆਰਟੀਕਲ ਆਮ ਸਰੋਤਾਂ ਤੋਂ ਇੱਕਠੀ ਕੀਤੀ ਗਈ ਜਾਣਕਾਰੀ ਹੈ ਅਤੇ ਵਧੇਰੇ ਜਾਣਕਾਰੀ ਲਈ ਕੈਨੇਡਾ ਦੀ ਵੈੱਬਸਾਈਟ ਉਤੇ ਜਾ ਕੇ ਚੈੱਕ ਕਰੋ।

