ਸ਼੍ਰੀਨਗਰ : ਜੰਮੂ-ਕਸ਼ਮੀਰ ਦੇ ਕੁਪਵਾੜਾ ‘ਚ ਸੁਰੱਖਿਆ ਬਲਾਂ ਨੂੰ ਵੱਡੀ ਕਾਮਯਾਬੀ ਮਿਲੀ ਹੈ। ਉਨ੍ਹਾਂ ਨੇ ਉੱਤਰੀ ਕਸ਼ਮੀਰ ਦੇ ਮਾਛਲ (ਕੁਪਵਾੜਾ) ਸੈਕਟਰ ਵਿੱਚ ਘੁਸਪੈਠ ਦੀ ਕੋਸ਼ਿਸ਼ ਨੂੰ ਨਾਕਾਮ ਕਰ ਦਿੱਤਾ ਹੈ। ਅੱਤਵਾਦੀਆਂ ਦੇ ਮਨਸੂਬਿਆਂ ਨੂੰ ਨਾਕਾਮ ਕਰਦੇ ਹੋਏ ਸੁਰੱਖਿਆ ਬਲਾਂ ਨੇ ਦੋ ਅੱਤਵਾਦੀਆਂ ਨੂੰ ਮਾਰ ਮੁਕਾਇਆ। ਇਸ ਦੇ ਨਾਲ ਹੀ ਉਸ ਦੇ ਹੋਰ ਸਾਥੀਆਂ ਨੂੰ ਫੜਨ ਲਈ ਫੌਜੀ ਮੁਹਿੰਮ ਚਲਾਈ ਜਾ ਰਹੀ ਹੈ।
ਮਿਲੀ ਜਾਣਕਾਰੀ ਅਨੁਸਾਰ ਕੁਪਵਾੜਾ ਵਿੱਚ ਮਾਰੇ ਗਏ ਘੁਸਪੈਠੀਆਂ ਕੋਲੋਂ ਦੋ ਅਸਾਲਟ ਰਾਈਫਲਾਂ, ਚਾਰ ਮੈਗਜ਼ੀਨ, 90 ਕਾਰਤੂਸ, ਇੱਕ ਪਿਸਤੌਲ ਅਤੇ ਪਾਕਿਸਤਾਨੀ ਕਰੰਸੀ ਵਿੱਚ 2100 ਰੁਪਏ ਬਰਾਮਦ ਹੋਏ ਹਨ।
