ਸਿੱਖਿਆ ਵਿਭਾਗ ਦੀ ਵੱਡੀ ਅਣਗਹਿਲੀ, 23001 ਵਿਦਿਆਰਥੀ ਦੋਹਰੀ ਅਤੇ 694 ਤੀਹਰੀ ਵਾਰ ਲੈ ਗਏ ਵਜ਼ੀਫਾ

ਮੋਹਾਲੀ : ਪੰਜਾਬ ਸਿੱਖਿਆ ਵਿਭਾਗ ਮੁੜ ਸੁਰਖੀਆਂ ਵਿੱਚ ਆ ਗਿਆ ਹੈ। ਮੀਡੀਆ ਰਿਪੋਰਟਸ ਮੁਤਾਬਿਕ ਪੰਜਾਬ ਦੇ ਸਿੱਖਿਆ ਵਿਭਾਗ ਨੇ ਪ੍ਰੀ-ਮੈਟ੍ਰਿਕ ਸਕਾਲਰਸ਼ਿਪ ਦੇ ਭੁਗਤਾਨ ਸਬੰਧੀ ਬੇਨਿਯਮੀਆਂ ਸਬੰਧੀ…

ਮੋਹਾਲੀ : ਪੰਜਾਬ ਸਿੱਖਿਆ ਵਿਭਾਗ ਮੁੜ ਸੁਰਖੀਆਂ ਵਿੱਚ ਆ ਗਿਆ ਹੈ। ਮੀਡੀਆ ਰਿਪੋਰਟਸ ਮੁਤਾਬਿਕ ਪੰਜਾਬ ਦੇ ਸਿੱਖਿਆ ਵਿਭਾਗ ਨੇ ਪ੍ਰੀ-ਮੈਟ੍ਰਿਕ ਸਕਾਲਰਸ਼ਿਪ ਦੇ ਭੁਗਤਾਨ ਸਬੰਧੀ ਬੇਨਿਯਮੀਆਂ ਸਬੰਧੀ ਵੱਡਾ ਫੈਸਲਾ ਲੈਂਦਿਆਂ ਰਕਮ ਵਾਪਸ ਲੈਣ ਦੇ ਹੁਕਮ ਜਾਰੀ ਕੀਤੇ ਹਨ। ਮਿਲੀ ਜਾਣਕਾਰੀ ਮੁਤਾਬਿਕ 23,001 ਯੋਗ ਲਾਭਪਾਤਰੀਆਂ ਨੂੰ ਵਜ਼ੀਫ਼ੇ ਦੀ ਰਕਮ ਦਾ ਦੋਹਰਾ ਭੁਗਤਾਨ ਕਰ ਦਿੱਤੀ ਗਈ ਹੈ ਜਦੋਂਕਿ 694 ਵਿਦਿਆਰਥੀਆਂ ਨੂੰ ਪ੍ਰੀ ਮੈਟ੍ਰਿਕ ਸਕਾਲਰਸ਼ਿਪ ਦੇ ਪੈਸੇ ਤਿੰਨ ਵਾਰ ਦਿੱਤੇ ਗਏ ਹਨ। ਡੀਜੀਐੱਸਈ ਨੇ ਹਦਾਇਤ ਕੀਤੀ ਹੈ ਕਿ ਇਨ੍ਹਾਂ ਵਿਦਿਆਰਥੀਆਂ ਪਾਸੋਂ ਪੈਸੇ ਵਾਪਸ ਲੈ ਕੇ ਐੱਸਐੱਨਏ ਖਾਤੇ ‘ਚ ਜਮ੍ਹਾਂ ਕਰਵਾਇਆ ਜਾਵੇ। 

ਡਾਇਰੈਕਟਰ ਜਨਰਲ ਸਿੱਖਿਆ ਵਿਭਾਗ ਨੇ ਲਿਆ ਗੰਭੀਰ ਨੋਟਿਸ

ਵੇਰਵਿਆਂ ਅਨੁਸਾਰ ਡਾਇਰੈਕਟਰ ਜਨਰਲ ਸਿੱਖਿਆ ਵਿਭਾਗ ਨੇ ਇਸ ਗੱਲ ਦਾ ਗੰਭੀਰ ਨੋਟਿਸ ਲੈਂਦਿਆਂ ਦੋਹਰੀ-ਤੀਹਰੀ ਵਾਰ ਵਜ਼ੀਫੇ ਦੀ ਰਕਮ ਦਾ ਭੁਗਤਾਨ ਹੋ ਜਾਣ ਕਰਕੇ ਅਜਿਹੇ ਵਿਦਿਆਰਥੀਆਂ ਦੀ ਸ਼ਨਾਖ਼ਤ ਕਰ ਕੇ ਉਨ੍ਹਾਂ ਤੋਂ ਪੈਸਾ ਵਾਪਸ ਲੈਣ ਦੇ ਹੁਕਮ ਜਾਰੀ ਕੀਤੇ ਹਨ।

 

Leave a Reply

Your email address will not be published. Required fields are marked *