ਸਵਾਮੀ ਵਿਵੇਕਾਨੰਦ ਦੇ ਅਨਮੋਲ ਬਚਨ

लिविंग इंडिया/ऑनलाइन डेस्क: ਵਿਸ਼ਵ ਪ੍ਰਸਿੱਧ ਸ਼ਖ਼ਸੀਅਤ ਸਵਾਮੀ ਵਿਵੇਕਾਨੰਦ ਦੀ ਵਿਚਾਰਧਾਰਾ ਸਮੁੱਚੀ ਮਾਨਵਤਾ ਲਈ ਰਾਹ ਦਸੇਰੇ ਦਾ ਕੰਮ ਕਰਦੀ ਹੈ। ਉਨ੍ਹਾਂ ਨੇ ਕੇਵਲ ਉਨਤਾਲੀ ਸਾਲਾਂ ਦੀ ਛੋਟੀ…

लिविंग इंडिया/ऑनलाइन डेस्क: ਵਿਸ਼ਵ ਪ੍ਰਸਿੱਧ ਸ਼ਖ਼ਸੀਅਤ ਸਵਾਮੀ ਵਿਵੇਕਾਨੰਦ ਦੀ ਵਿਚਾਰਧਾਰਾ ਸਮੁੱਚੀ ਮਾਨਵਤਾ ਲਈ ਰਾਹ ਦਸੇਰੇ ਦਾ ਕੰਮ ਕਰਦੀ ਹੈ। ਉਨ੍ਹਾਂ ਨੇ ਕੇਵਲ ਉਨਤਾਲੀ ਸਾਲਾਂ ਦੀ ਛੋਟੀ ਉਮਰ ਵਿਚ ਹੀ ਕਈ ਪ੍ਰਕਾਰ ਦੀਆਂ ਸਰੀਰਕ ਤੇ ਆਰਥਿਕ ਸਮੱਸਿਆਵਾਂ ਦੇ ਬਾਵਜੂਦ ਵੀ ਉੱਚ ਵਿੱਦਿਆ ਪ੍ਰਾਪਤ ਕੀਤੀ ਅਤੇ ਵਿਸ਼ਵ ਨੂੰ ਭਾਰਤੀ ਧਰਮ, ਦਰਸ਼ਨ ਅਤੇ ਸੱਭਿਆਚਾਰ ਦੀ ਮਹਾਨਤਾ ਤੋਂ ਜਾਣੂ ਕਰਵਾਇਆ। ਉਨ੍ਹਾਂ ਨੇ ਮਨੁੱਖਤਾ ਨੂੰ ਆਪਣੇ ਅੰਦਰ ਸਵੈ ਵਿਸ਼ਵਾਸ ਜਗਾਉਣ, ਉੱਚ ਆਚਰਣ ਦੇ ਧਾਰਨੀ ਬਣਨ ਅਤੇ ਲੋਕ ਸੇਵਾ ਦੀ ਭਾਵਨਾ ਪੈਦਾ ਕਰਨ ਲਈ ਪ੍ਰੇਰਿਆ।

swami vivekananda

ਉਨ੍ਹਾਂ ਦਾ ਕਹਿਣਾ ਸੀ ਕਿ ਭਾਰਤ ਦਾ ਮੁੱਖ ਆਦਰਸ਼ ਧਰਮ ਹੇੈ, ਜੋ ਇਸ ਦੀ ਜ਼ਿੰਦਗੀ ਦਾ ਸੰਗੀਤ ਹੈ।ਆਪਣੇ ਅਧਿਆਤਮਿਕ ਜੀਵਨ ਨੂੰ ਉੱਚਾ ਉਠਾ ਕੇ ਹੀ ਸਮਾਜਿਕ ਅਤੇ ਰਾਜਨੀਤਕ ਸੁਧਾਰ ਦੀ ਕਲਪਨਾ ਕੀਤੀ ਜਾ ਸਕਦੀ ਹੈ।ਇਸ ਲਈ ਸਭ ਤੋਂ ਪਹਿਲਾਂ ਸਾਨੂੰ ਆਪਣੇ ਪੁਰਾਣਾਂ ਅਤੇ ਉਪਨਿਸ਼ਦਾਂ ਦੇ ਸੰਦੇਸ਼ ਨੂੰ ਮੱਠਾਂ ਵਿਚੋਂ ਬਾਹਰ ਕੱਢ ਕੇ ਹਰ ਘਰ, ਖੇਤ, ਉੱਤਰ ਤੋਂ ਦੱਖਣ ਅਤੇ ਪੂਰਬ ਤੋਂ ਪੱਛਮ ਤੱਕ ਹਰ ਦਿਸ਼ਾ ਵੱਲ ਫ਼ੈਲਾਉਣਾ ਬਹੁਤ ਜ਼ਰੂਰੀ ਹੈ।

Swami-Vivekananda 1

ਸਵਾਮੀ ਜੀ ਅਕਸਰ ਕਿਹਾ ਕਰਦੇ ਸਨ ਕਿ ਭਾਰਤ ਵਾਸੀਆਂ ਨੂੰ ਸਭ ਦੇਵੀ-ਦੇਵਤਿਆਂ ਨੂੰ ਆਪਣੇ ਮਨਾਂ ਵਿਚੋਂ ਕੱਢ ਦੇਣਾ ਚਾਹੀਦਾ ਹੈ ਅਤੇ ਆਪਣੀ ਜਨਮ ਭੂਮੀ ਨੂੰ ਹੀ ਪਰਮਾਤਮਾ ਸਮਾਨ ਸਮਝਕੇ ਸਭ ਤੋਂ ਪਹਿਲਾਂ ਆਪਣੇ ਦੇਵਤਾ ਸਰੂਪ ਦੇਸ਼ ਵਾਸੀਆਂ ਦੀ ਨਿਸ਼ਕਾਮ ਸੇਵਾ ਕਰਨੀ ਚਾਹੀਦੀ ਹੈ।ਸਾਡੇ ਵਿਕਾਸ ਲਈ ਸਭ ਤੋਂ ਪਹਿਲਾਂ ਸਾਡਾ ਸਰੀਰਕ ਤੌਰ ਉਤੇ ਤਾਕਤਵਰ ਹੋਣਾ ਜ਼ਰੂਰੀ ਹੈ।

Swami-Vivekananda 2

‘ਗੀਤਾ’ ਦਾ ਪਾਠ ਕਰਨ ਦੀ ਬਜਾਏ ਫ਼ੁੱਟਬਾਲ ਦੀ ਖੇਡ ਖੇਡਣ ਨਾਲ ਸਵਰਗ ਦੇ ਹੋਰ ਨੇੜੇ ਪਹੁੰਚਿਆ ਜਾ ਸਕਦਾ ਹੈ।ਆਪਣੇ ਪੱਠਿਆਂ ਅਤੇ ਡੌਲਿਆਂ ਨੂੰ ਥੋੜ੍ਹਾ ਹੋਰ ਮਜ਼ਬੂਤ ਬਣਾ ਕੇ ਹੀ ਗੀਤਾ ਨੂੰ ਬਿਹਤਰ ਤਰੀਕੇ ਨਾਲ ਸਮਝਿਆ ਜਾ ਸਕਦਾ ਹੈ।ਸੰਸਾਰ ਵਿਚ ਕਮਜ਼ੋਰੀ ਹੀ ਸਭ ਤੋਂ ਵੱਡਾ ਪਾਪ ਹੈ ਅਤੇ ਜਿਹੜਾ ਕੰਮ ਸਾਨੂੰ ਸਰੀਰਕ ਅਤੇ ਮਾਨਸਿਕ ਤੌਰ ਉੱਤੇ ਕਮਜ਼ੋਰ ਕਰੇ ਉਹ ਹੀ ਸਭ ਤੋਂ ਵੱਡਾ ਪਾਪ ਹੈ।

Swami-Vivekananda 3

ਸਵਾਮੀ ਜੀ ਦਾ ਮੰਨਣਾ ਸੀ ਕਿ ਪਹਿਲਾਂ ਆਪਣੇ ਆਪ ਉੱਤੇ ਵਿਸ਼ਵਾਸ ਅਤੇ ਫ਼ਿਰ ਪਰਮਾਤਮਾ ਉਤੇ ਵਿਸ਼ਵਾਸ ਰੱਖਣ ਨਾਲ ਹੀ ਅਸਲ ਵਿਕਾਸ ਸੰਭਵ ਹੈ।ਪੁਰਾਣੇ ਧਰਮਾਂ ਮੁਤਾਬਿਕ ਉਹ ਵਿਅਕਤੀ ਨਾਸਤਿਕ ਮੰਨਿਆ ਜਾਂਦਾ ਸੀ ਜੋ ਰੱਬ ਵਿਚ ਵਿਸ਼ਵਾਸ ਨਹੀਂ ਸੀ ਰੱਖਦਾ, ਪਰੰਤੂ ਆਧੁਨਿਕ ਧਰਮ ਕਹਿੰਦਾ ਹੈ ਕਿ ਉਹ ਵਿਅਕਤੀ ਨਾਸਤਿਕ ਹੈ ਜੋ ਆਪਣੇ ਆਪ ਵਿਚ ਵਿਸ਼ਵਾਸ ਨਹੀਂ ਰੱਖਦਾ।ਤੇਤੀ ਕਰੋੜ ਦੇਵੀ ਦੇਵਤਿਆਂ ਉੱਪਰ ਭਰੋਸਾ ਰੱਖ ਕੇ ਵੀ ਜੇਕਰ ਆਪਣੇ ਆਪ ਉੱਪਰ ਭਰੋਸਾ ਨਹੀਂ ਰੱਖਣਾ ਤਾਂ ਮੁਕਤੀ ਦੀ ਪ੍ਰਾਪਤੀ ਕਦੇ ਸੰਭਵ ਨਹੀਂ ਹੋ ਸਕਦੀ।ਆਪਣਾ ਆਤਮ ਵਿਸ਼ਵਾਸ ਗੁਆਉਣ ਦਾ ਅਰਥ ਹੀ ਪਰਮਾਤਮਾ ਵਿਚ ਵਿਸ਼ਵਾਸ ਗੁਆਉਣ ਸਮਾਨ ਹੁੰਦਾ ਹੈ।ਪਰਮਾਤਮਾ ਉਸ ਵਿਅਕਤੀ ਨੂੰ ਤਾਂ ਮੁਆਫ਼ ਕਰ ਦੇਵੇਗਾ ਜਿਹੜਾ ਆਪਣੀ ਤਰਕ ਸ਼ਕਤੀ ਕਰਕੇ ਨਾਸਤਿਕ ਬਣਿਆ ਹੈ ਪਰੰਤੂ ਉਸ ਨੂੰ ਕਦੇ ਮੁਆਫ਼ ਨਹੀਂ ਕਰੇਗਾ ਜੋ ਅੰਧ ਵਿਸ਼ਵਾਸ ਪਾਲ ਕੇ ਰੱਖਦਾ ਹੈ।

swami vivekananda 5

ਸਵਾਮੀ ਜੀ ਦੇ ਵਿਚਾਰ ਸਨ ਕਿ ਸਾਨੂੰ ਉੱਠ-ਜਾਗ ਕੇ ਆਪਣੀ ਮੰਜ਼ਿਲ ਤੱਕ ਨਾ ਪਹੁੰਚ ਜਾਣ ਤੱਕ ਨਿਰੰਤਰ ਬਿਨਾਂ ਰੁਕੇ ਚੱਲਦੇ ਰਹਿਣਾ ਚਾਹੀਦਾ ਹੈ।ਸਾਡੇ ਵਿਚੋਂ ਕੋਈ ਵੀ ਕਮਜ਼ੋਰ ਨਹੀਂ ਹੈ ਕਿਉਂ ਕਿ ਸਾਡੀ ਆਤਮਾ ਅਸੀਮ, ਸਰਬ ਸ਼ਕਤੀਮਾਨ ਅਤੇ ਸਰਬ ਕਲਾ ਸਮਰੱਥ ਹੈ।ਇਸ ਲਈ ਆਪਣੇ ਅੰਦਰਲੇ ਪਰਮਾਤਮਾ ਨੂੰ ਵੇਖਣ ਦੀ ਜ਼ਰੂਰਤ ਹੈ।ਸਾਨੂੰ ਇਨਸਾਨ ਬਣਾਉਣ ਵਾਲੇ ਰੱਬ ਦੀ ਜ਼ਰੂਰਤ ਹੈ, ਇਨਸਾਨ ਬਣਾਉਣ ਵਾਲੀ ਭਾਸ਼ਾ ਦੀ ਜ਼ਰੂਰਤ ਹੈ ਅਤੇ ਇਨਸਾਨ ਬਣਾਉਣ ਵਾਲੇ ਉਦੇਸ਼ਾਂ ਦੀ ਜ਼ਰੂਰਤ ਹੈ।

swami vivekananda 6

ਸਾਨੂੰ ਸਿਰਫ਼ ਲੋੜ ਹੈ ਜੋਸ਼ੀਲੇ ਅਤੇ ਆਤਮ ਵਿਸ਼ਵਾਸੀ ਜਵਾਨਾਂ ਦੀ, ਬਾਕੀ ਸਭ ਆਪਣੇ ਆਪ ਸੰਭਵ ਹੋ ਜਾਵੇਗਾ।ਜੇਕਰ ਅਜਿਹੇ ਸੌ ਅਣਖੀਲੇ ਨੌਜਵਾਨ ਮਿਲ ਜਾਣ ਤਾਂ ਦੁਨੀਆ ਵਿਚ ਕਰਾਂਤੀ ਆ ਜਾਵੇਗੀ।ਡਰਪੋਕ ਵਿਅਕਤੀ ਕਹਿੰਦਾ ਹੈ ਕਿ ਇਹ ਕਿਸਮਤ ਦੀ ਖੇਡ ਹੈ, ਜਦਕਿ ਤਾਕਤਵਰ ਵਿਅਕਤੀ ਡਟ ਕੇ ਆਖਦਾ ਹੈ ਕਿ ਮੈਂ ਆਪਣੀ ਕਿਸਮਤ ਆਪ ਬਣਾਵਾਂਗਾ।

Swami-Vivekananda 1ਸਵਾਮੀ ਜੀ ਅਨੁਸਾਰ ਜੇਕਰ ਸਾਡਾ ਵਰਤਮਾਨ ਸਾਡੇ ਅਤੀਤ ਦੇ ਕਰਮਾਂ ਦਾ ਫ਼ਲ ਹੈ ਤਾਂ ਇਸ ਦਾ ਮਤਲਬ ਇਹ ਹੋਇਆ ਕਿ ਸਾਡੇ ਅੱਜ ਦੇ ਕਰਮ ਹੀ ਸਾਡੇ ਭਵਿੱਖ ਦੇ ਨਿਰਮਾਤਾ ਹਨ।ਇਸ ਲਈ ਕਰਮ ਕਰਨ ਦੀ ਸਹੀ ਜਾਚ ਹੀ ਉੱਤਮ ਫ਼ਲ ਪ੍ਰਦਾਨ ਕਰਦੀ ਹੈ।ਭਾਵੇਂ ਤਾਰੇ ਆਕਾਸ਼ ਵਿਚੋਂ ਅਸਤ ਹੋ ਜਾਣ ਅਤੇ ਭਾਵੇਂ ਸਾਰਾ ਵਿਸ਼ਵ ਸਾਡੇ ਵਿਰੋਧ ਵਿਚ ਖੜ੍ਹਾ ਹੋ ਜਾਵੇ, ਪਰੰਤੂ ਹਮੇਸ਼ਾ ਡਟੇ ਰਹੋ ਅਤੇ ਸੰਘਰਸ਼ ਜਾਰੀ ਰੱਖੋ।‘ਸੰਘਰਸ਼’ ਇਕ ਮਹਾਨ ਸ਼ਬਦ ਹੈ, ਜੋ ਸਾਡੇ ਜੀਵਨ ਦਾ ਮੂਲ ਤੱਤ ਹੈ।ਸਾਨੂੰ ਸਾਰਿਆਂ ਨੂੰ ਹੀ ਸੰਘਰਸ਼ ਵਿਚੋਂ ਲੱਘਣਾ ਪੈਂਦਾ ਹੈ।

swami vivekananda 6

ਜੇਕਰ ਸਵਰਗ ਨੂੰ ਕੋਈ ਰਾਹ ਜਾਂਦਾ ਹੈ ਤਾਂ ਨਰਕ ਵਿੱਚੋਂ ਦੀ ਹੋ ਕੇ ਹੀ ਜਾਂਦਾ ਹੈ।ਸੱਚਾਈ, ਪਵਿੱਤਰਤਾ ਅਤੇ ਨਿਰਸੁਆਰਥਤਾ ਜਿਸ ਇਨਸਾਨ ਅੰਦਰ ਮੌਜੂਦ ਹੈ, ਬ੍ਰਹਿਮੰਡ ਦੀ ਕੋਈ ਸ਼ਕਤੀ ਉਸ ਨੂੰ ਰੋਕ ਨਹੀਂ ਸਕਦੀ।ਜੇਕਰ ਸਾਡੇ ਕਰਮ ਚੰਗੇ ਅਤੇ ਉੱਤਮ ਹਨ ਤਾਂ ਸਮਾਜ ਨੂੰ ਸਾਡਾ ਲੋਹਾ ਮੰਨਣਾ ਹੀ ਪਵੇਗਾ ਭਾਵੇਂ ਸਦੀਆਂ ਬਾਅਦ ਹੀ ਮੰਨੇ।ਇਸ ਲਈ ਹਮੇਸ਼ਾ ਦ੍ਰਿੜਤਾ ਨਾਲ ਡਟੇ ਰਹੋ ਅਤੇ ਈਰਖਾ ਤੇ ਨਿਜੀ ਸੁਆਰਥ ਤੋਂ ਬਚ ਕੇ ਰਹੋ।

Hargunpreet Singh (1)

ਹਰਗੁਣਪ੍ਰੀਤ ਸਿੰਘ
ਮੋਬਾਈਲ ਨੰ: 94636-193536

Leave a Reply

Your email address will not be published. Required fields are marked *