पंजाबी बोली के लिए आवाज़ बुलंद करने वाले Gangster लक्खा सिधाना ने जेल से लिखा कैप. अमरिंदर सिंह को खत

Online Desk:  पंजाबी बोली के लिए आवाज़ बुलंद करने वाले Gangster लक्खा सिधाना ने लिखा कैप. अमरिंदर सिंह को खत  :- ਫ਼ਰੀਦਕੋਟ ਜੇਲ•      …

Online Desk:  पंजाबी बोली के लिए आवाज़ बुलंद करने वाले Gangster लक्खा सिधाना ने लिखा कैप. अमरिंदर सिंह को खत  :-

ਫ਼ਰੀਦਕੋਟ ਜੇਲ•                                           ਮਿਤੀ 13 ਨਵੰਬਰ, 2017
ਸਤਿਕਾਰਯੋਗ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਜੀ,
ਸਤਿ ਸ਼੍ਰੀ ਅਕਾਲ,
ਮੁੱਖ ਮੰਤਰੀ ਜੀ ਜੇ ਅਸੀਂ ਪੰਜਾਬ, ਭਾਰਤ ਤੇ ਸੰਸਾਰ ਪੱਧਰ ‘ਤੇ ਦਿਨੋ ਦਿਨ ਵਾਪਰ ਰਹੀਆਂ ਘਟਨਾਵਾਂ ‘ਤੇ ਨਜ਼ਰ ਮਾਰਦੇ ਹਾਂ ਤਾਂ ਅਜੀਬ ਜਿਹੀ ਸਥਿਤੀ ਸਾਹਮਣੇ ਆਉਦੀ ਹੈ। ਵੱਖ ਵੱਖ ਕੌਮਾਂ ਵੱਲੋਂ ਆਪਣੀ ਹੋਂਦ, ਆਪਣੀ ਭਾਸ਼ਾ, ਆਪਣਾ ਸੱਭਿਆਚਾਰ, ਸਾਹਿਤ ਆਦਿ ਲਈ ਅਲੱਗ ਅਲੱਗ ਤਰੀਕਿਆਂ ਨਾਲ ਸੰਘਰਸ਼ ਜਾਰੀ ਰੱਖਿਆ ਹੋਇਆ ਦੂਜੇ ਪਾਸੇ ਰਾਸਟਰਵਾਦ ਦਾ ਗਾਰਿੱਪ ਦੂਜੀਆਂ ਘੱਟ ਗਿਣਤੀ ਕੌਮਾਂ ਪ੍ਰਤੀ ਆਪਣੀ ਜਕੜ ਮਜਬੂਤ ਕਰਨ ਲਈ ਕਾਲੇ ਕਾਨੂੰਨ ਬਣਾਉਣ ਦੇ ਨਾਲ ਨਾਲ ਕਾਲੇ ਕਾਰਨਾਮੇ ਵੀ ਕਰ ਰਿਹਾ ਹੈ। ਇਸ ਵੇਲੇ ਚਰਚਾ ਹੈ ਕਿ ਪੰਜਾਬ ਵਿੱਚ ਮਕੋਕਾ ਨਾਮੀ ਕਾਲਾ ਕਾਨੂੰਨ ਬਣ ਕੇ ਉਸ ਦੇ ਸਿਕੰਜੇ ਵਿੱਚ ਪੰਜਾਬੀਆਂ ਖਾਸ ਕਰਕੇ ਸਿੱਖਾਂ ਨੂੰ ਲਪੇਟਣ ਜਾ ਰਹੇ ਹੋ, ਚਾਹੇ ਇਹ ਕਾਨੂੰਨ ਗੈਂਗਸਟਰਾਂ ਨੂੰ ਕਾਬੂ ਕਰਨ ਦੇ ਨਾਂਅ ‘ਤੇ ਬਣਾਇਆ ਜਾ ਰਿਹਾ ਹੈ ਪਰ ਇਹ ਗੱਲ ਦਿਨ ਦਿਹਾੜੇ ਵਾਂਗ ਸਾਫ਼ ਹੈ ਕਿ ਇਸ ਨੂੰ ਹਰੇਕ ਕਿਸਮ ਦੇ ਹੱਕ ਸੱਚ ਦੀ ਗੱਲ ਕਰਨ ਵਾਲਿਆਂ ਵਿਰੁੱਧ ‘ਦੇਸ਼ ਧਰੋਹੀ’ ਕਹਿ ਕੇ ਵਰਤਿਆ ਜਾਵੇਗਾ।
ਸਤਿਕਾਰਯੋਗ ਕੈਪਟਨ ਸਾਹਿਬ ਪਿਛਲੇ ਕੁਝ ਦਿਨਾਂ ਵਿੱਚ ਹੀ ਮੈਂ ਕੌਮਾਂਤਰੀ ਪੱਧਰ ‘ਤੇ ਵਾਪਰੀਆਂ ਘਟਨਾਵਾਂ ਬਾਰੇ ਪੜ• ਰਿਹਾ ਸੀ। ਸਪੇਨ ਦੇ ਰਾਸਟਰਵਾਦ ਵਿੱਚ ਜਕੜੇ ਕੈਟੇਲੋਨੀਆ ਵਿੱਚ ਅਜ਼ਾਦੀ ਦਾ ਐਲਾਨ ਹੋ ਗਿਆ ਹੈ, ਕੈਟੇਲੋਨੀਆਂ ਨੂੰ ਸਪੇਨ ਤੋਂ ਅਜ਼ਾਦ ਇੱਕ ਗਣਰਾਜ ਦੇ ਤੌਰ ‘ਤੇ ਹੋਂਦ ਵਿੱਚ ਲੈ ਕੇ ਆਉਣ ਦੇ ਹੱਕ ਵਿੱਚ 70 ਵੋਟਾਂ ਪੈ ਚੁੱਕੀਆਂ ਹਨ।
ਇਰਾਕ ਦਾ ਬਾਦਸ਼ਾਹ ਸਦਾਮ ਹੁਸੈਨ ਨੇ ਜਿਸ ਕੁਰਦ ਕੌਮ ਦਾ ਘਾਣ ਕੀਤਾ ਸੀ ਉੱਥੇ ਵੀ ਕੁਰਦਾਂ ਦੇ ਹੱਕ ਵਿੱਚ ਰਿਫੈਡਮ ਹੋ ਚੁੱਕਿਆ ਹੈ।
ਭਾਰਤੀ ਸੰਵਿਧਾਨ ਦੀ ਧਾਰਾ 25 ਬੀ ਘੱਟ ਗਿਣਤੀ ਸਿੱਖਾਂ, ਬੋਧੀ ਆਦਿ ਨੂੰ ਹਿੰਦੂਆਂ ਦਾ ਇੱਕ ਅੰਗ ਦਰਸਾ ਕੇ ਉਹਨਾਂ ਦੀ ਵੱਖਰੀ ਹੋਂਦ ਨੂੰ ਖ਼ਤਮ ਕਰਨ ਦਾ ਇੱਕ ਯਤਨ ਹੈ ਪਰ ਬਰਤਾਨੀਆ ਦੀ ਸੰਸਦ ਵਿੱਚ ਇਹ ਮਤਾ ਪੈ ਚੁੱਕਿਆ ਹੈ ਕਿ ਸਿੱਖ ਇੱਕ ਵੱਖਰੀ ਕੌਮ ਹਨ, ਉਹ ਭਾਰਤੀ ਨਹੀਂ ਹਨ।
ਕੈਪਟਨ ਸਾਹਿਬ ਤੁਹਾਡੀ ਹਕੂਮਤ ਦੇ ਅੰਗ ਤੇ ਮੀਡੀਆ ਦਾ ਇੱਕ ਹਿੱਸਾ ਮੈਂਨੂੰ ਗੈਂਗਸਟਰ ਦੇ ਤੌਰ ‘ਤੇ ਪ੍ਰਚਾਰ ਕੇ ਮੇਰੀ ਹੁਣ ਦੀ ਦਿੱਖ ਨੂੰ ਧੁੰਦਲੀ ਕਰਨ ਦਾ ਯਤਨ ਕਰ ਰਿਹਾ ਹੈ। ਅਸੀਂ ਇਹ ਗਲਤੀ ਮੰਨ ਰਹੇ ਹਾਂ ਕਿ ਪਹਿਲਾ ਅਸੀਂ ਸੱਤਾ ਵਾਲਿਆਂ ਦੀ ਸਹਿ ‘ਤੇ ਗੈਰ ਲੋਕ ਪੱਖੀ ਕੰਮ ਕਰਦੇ ਰਹੇ, ਅਣਜਾਣ ਤੇ ਨਿਆਣ ਮੱਤ ਵਿੱਚ। ਪਰ ਤੁਸੀਂ ਤੇ ਇਹ ਰਾਸਟਰਵਾਦ (ਜਿਸ ਦਾ ਤੁਸੀਂ ਇੱਕ ਅੰਗ ਬਣ ਗਏ ਹੋ) ਤਾਂ ਲਗਾਤਾਰ ਗਲਤੀਆਂ ਵੀ ਕਰਦਾ ਆ ਰਿਹਾ ਹੈ, ਕਰਦਾ ਵੀ ਜਾਣਬੁੱਝ ਕੇ ਹੈ ਤੇ ਗਲਤੀਆਂ ਨੂੰ ਮੰਨ ਵੀ ਨਹੀਂ ਰਿਹਾ ਹੈ, ਅਸਲ ਵਿੱਚ ਇਹ ਤਾਂ ਗਲਤੀ ਤੋਂ ਵੱਡੀ ਇੱਕ ਚਾਲ ਹੈ ਕਿ ਪੰਜਾਬ ਵਿੱਚੋਂ ਪੰਜਾਬੀ ਮਾਂ ਬੋਲੀ ਨੂੰ ਖ਼ਤਮ ਕੀਤਾ ਜਾਵੇ। ਰਾਜਾ ਸਾਹਿਬ ਕੀ ਤੁਸੀਂ ਭੁੱਲ ਗਏ ਕਿ ਤੁਹਾਡੀ ਹਕੂਮਤ ਨੇ 10 ਨਵੰਬਰ ਤੱਕ ਸੜ•ਕ ਅਤੇ ਹੋਰ ਮਾਰਗਾਂ ‘ਤੇ ਪੰਜਾਬੀ ਲਾਗੂ ਕਰਨ ਦਾ ਐਲਾਨ ਕੀਤਾ ਸੀ? ਰਾਜਾ ਸਾਹਿਬ ਇਹ ਐਲਾਨ ਕਿੱਥੇ ਹੈ? ਕੀ ਇਹ ਗਲਤੀ ਤੋਂ ਅੱਗੇ ਸਾਜਿਸ਼ ਨਹੀਂ ਹੈ?
ਕੈਪਟਨ ਸਾਹਿਬ ਇੱਕ ਗੱਲ ਹੋਰ ਕਿ ਮੇਰੇ ਜੇਲ• ਵਿੱਚ ਫ਼ੋਨ ਵਾਲੇ ਮਸਲੇ ‘ਤੇ ਜਿਹੜੇ ਹੋਰ ਕੈਦੀਆਂ ‘ਤੇ ਪਰਚੇ ਪਾਏ ਗਏ ਹਨ, ਮੈਂ ਰੱਬ ਨੂੰ ਜਾਣਕੇ ਆਖਦਾ ਹਾਂ ਕਿ ਉਹ ਬਿਲਕੁੱਲ ਬੇਕਸੂਰ ਹਨ।
ਅਸਲ ਵਿੱਚ ਰਾਜਾ ਸਾਹਿਬ ਜੋ ਤੁਹਾਡੀ ਹਕੂਮਤ ਤੇ ਮੀਡੀਆ ਦਾ ਕੋਈ ਇੱਕ ਹਿੱਸਾ ਸਾਡੀ ਹਰ ਕਾਰਵਾਈ ਨੂੰ ਰਾਸਟਰ ਵਿਰੋਧੀ ਗਰਦਾਨ ਰਿਹਾ ਹੈ, ਇਹ ਉਹਨਾਂ ਦੀ ਪਛੜੀ ਸੋਚ ਹੈ ਤੇ ਸਾਡੀ ਸੋਚ ਅਗਾਂਹ ਜਾਣ ਕਾਰਣ ਸਾਨੂੰ ਸਲਾਖ਼ਾਂ ਪਿੱਛੇ ਰੱਖਿਆ ਹੋਇਆ ਹੈ। ਰਾਜਾ ਸਾਹਿਬ ਇੱਕ ਵਾਰ ਫਿਰ ਬੇਨਤੀ ਹੈ ਕਿ ਪੰਜਾਬ ਵਿੱਚ ਮਕੋਕਾ ਨਹੀਂ ਪੰਜਾਬੀ ਮਾਂ ਬੋਲੀ ਲਾਗੂ ਕੀਤੀ ਜਾਵੇ ਜੀ।
ਰਾਜਾ ਸਾਹਿਬ ਇਹ ਚਿੱਠੀ ਤੁਹਾਨੂੰ ਰਜਿਸਟਰੀ ਕਰਨ ਮਗਰੋਂ ਪ੍ਰੈਸ ਰਾਹੀ ਜਨਤਕ ਕੀਤੀ ਜਾਵੇਗੀ ਜੀ।
ਤੁਹਾਡੇ ਉੱਤਰ ਦੀ ਉਡੀਕ ਵਿੱਚ,
ਲਖਵੀਰ ਸਿੰਘ ਲੱਖਾ ਸਿਧਾਣਾ
ਬੰਦ ਅਹਾਤਾ, ਚੱਕੀ ਨੰ. 4
ਫ਼ਰੀਦਕੋਟ ਜੇਲ•।

 

 

 

Leave a Reply

Your email address will not be published. Required fields are marked *