Shaheen Afridi: ਪਾਕਿਸਤਾਨ ਕ੍ਰਿਕਟ ਟੀਮ ਦੇ ਤੇਜ਼ ਗੇਂਦਬਾਜ਼ ਸ਼ਾਹੀਨ ਸ਼ਾਹ ਅਫਰੀਦੀ ਦੂਜੀ ਵਾਰ ਲਾੜਾ ਬਣ ਗਏ ਹਨ। ਉਨ੍ਹਾਂ ਨੇ ਵਿਸ਼ਵ ਕੱਪ ਤੋਂ ਪਹਿਲਾਂ ਨਵੀਂ ਪਾਰੀ ਦੀ ਸ਼ੁਰੂਆਤ ਕੀਤੀ ਹੈ। ਦੱਸ ਦੇਈਏ ਕਿ ਸ਼ਾਹੀਨ ਨੇ ਕਿਸੇ ਹੋਰ ਨਾਲ ਨਹੀਂ ਬਲਕਿ ਸਾਬਕਾ ਪਾਕਿਸਤਾਨੀ ਕ੍ਰਿਕਟਰ ਸ਼ਾਹਿਦ ਅਫਰੀਦੀ ਦੀ ਧੀ ਅੰਸ਼ਾ ਨਾਲ ਨਿਕਾਹ ਰਚਾਇਆ। ਵਿਆਹ ਵਿੱਚ ਸਾਬਕਾ ਕ੍ਰਿਕਟਰ ਸਈਦ ਅਨਵਰ, ਮੌਜੂਦਾ ਕਪਤਾਨ ਬਾਬਰ ਆਜ਼ਮ ਵਰਗੇ ਖਾਸ ਮਹਿਮਾਨ ਵੀ ਸ਼ਾਮਿਲ ਹੋਏ। ਸ਼ਾਹੀਨ ਦੇ ਸਹੁਰੇ ਅਫਰੀਦੀ ਨੇ ਫੋਟੋ ਸਾਂਝੀ ਕਰ ਦੋਹਾਂ ਨੂੰ ਵਧਾਈ ਵੀ ਦਿੱਤੀ।
ਪਾਕਿਸਤਾਨੀ ਟੀਮ ਦੇ ਕਪਤਾਨ ਬਾਬਰ ਆਜ਼ਮ ਨੇ ਵੀ ਸ਼ਾਹੀਨ ਅਫਰੀਦੀ ਦੇ ਵਿਆਹ ‘ਚ ਸ਼ਿਰਕਤ ਕੀਤੀ। ਬਾਬਰ ਵੀ ਸ਼ਾਹੀਨ ਦੇ ਨਾਲ ਮਹਿੰਦੀ ਸਮਾਰੋਹ ‘ਚ ਨਜ਼ਰ ਆਏ ਸਨ। ਇਸ ਦੌਰਾਨ ਸ਼ਾਹੀਨ ਦੇ ਸਹੁਰੇ ਸ਼ਾਹਿਦ ਅਫਰੀਦੀ ਨੇ ਵੀ ਬਾਬਰ ਦਾ ਗਲੇ ਮਿਲ ਕੇ ਸਵਾਗਤ ਕੀਤਾ।ਕੈਪਟਨ ਬਾਬਰ ਆਜ਼ਮ ਨੇ ਵੀ ਸ਼ਾਹੀਨ ਨੂੰ ਗਲੇ ਲਗਾ ਕੇ ਉਸ ਦੇ ਵਿਆਹ ਦੀ ਵਧਾਈ ਦਿੱਤੀ। ਤੁਹਾਨੂੰ ਦੱਸ ਦੇਈਏ ਕਿ ਹਾਲ ਹੀ ‘ਚ ਏਸ਼ੀਆ ਕੱਪ ਖਤਮ ਹੋਣ ਤੋਂ ਬਾਅਦ ਖਬਰਾਂ ਆਈਆਂ ਸਨ ਕਿ ਬਾਬਰ ਅਤੇ ਸ਼ਾਹੀਨ ਵਿਚਾਲੇ ਲੜਾਈ ਹੋਈ ਹੈ। ਹਾਲਾਂਕਿ ਇਨ੍ਹਾਂ ਤਸਵੀਰਾਂ ਨੂੰ ਦੇਖ ਕੇ ਅਜਿਹਾ ਕੁਝ ਨਹੀਂ ਲੱਗ ਰਿਹਾ ਹੈ।
ਇਸ ਦੇ ਨਾਲ ਹੀ ਸ਼ਾਹੀਨ ਅਫਰੀਦੀ ਦੂਜੀ ਵਾਰ ਸ਼ਾਹਿਦ ਅਫਰੀਦੀ ਦਾ ਜਵਾਈ ਬਣ ਗਿਆ ਹੈ। ਦਰਅਸਲ ਸ਼ਾਹੀਨ ਨੇ ਇਸ ਸਾਲ ਫਰਵਰੀ ‘ਚ ਅੰਸ਼ਾ ਨਾਲ ਵਿਆਹ ਕੀਤਾ ਸੀ। ਹਾਲਾਂਕਿ ਇਸ ਦੌਰਾਨ ਸਿਰਫ ਪਰਿਵਾਰਕ ਮੈਂਬਰ ਹੀ ਵਿਆਹ ‘ਚ ਸ਼ਾਮਲ ਹੋ ਸਕਦੇ ਸਨ। ਅਜਿਹੇ ‘ਚ ਦੂਜੀ ਵਾਰ ਵਿਆਹ ਸਮਾਗਮ ਦਾ ਆਯੋਜਨ ਕੀਤਾ ਗਿਆ ਹੈ।



