ਲੁਧਿਆਣਾ: ਲੁਧਿਆਣਾ ਦੇ ਇੱਕ ਨਾਮੀ ਡਾਕਟਰ ਦੇ ਘਰ ਹੋਈ 3.5 ਕਰੋੜ ਦੀ ਚੋਰੀ ਦਾ ਪੁਲਿਸ ਨੇ ਪਰਦਾਫਾਸ਼ ਕੀਤਾ ਹੈ। ਇਹ ਚੋਰੀ 5 ਦਿਨ ਪਹਿਲਾਂ ਪੱਖੋਵਾਲ ਰੋਡ ‘ਤੇ ਹੋਈ ਸੀ। ਚੋਰ ਉਸ ਦੇ ਘਰੋਂ ਸੋਨਾ ਅਤੇ ਨਕਦੀ ਲੈ ਗਏ ਸਨ। ਇਸ ਸਬੰਧੀ ਥਾਣਾ ਦੁੱਗਰੀ ਪੁਲਿਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਪੁਲੀਸ ਨੇ ਸੀਸੀਟੀਵੀ ਦੇ ਆਧਾਰ ’ਤੇ ਤਕਨੀਕੀ ਜਾਂਚ ਤੋਂ ਬਾਅਦ ਮੁਲਜ਼ਮਾਂ ਦਾ ਪਿੱਛਾ ਕਰਕੇ ਉਨ੍ਹਾਂ ਨੂੰ ਲੱਭ ਲਿਆ। ਸੂਤਰਾਂ ਅਨੁਸਾਰ ਇਹ ਚੋਰੀ ਕਰੋੜਾਂ ਦੀ ਸੀ ਪਰ ਪੀੜਤ ਨੇ ਪੁਲਿਸ ਨੂੰ ਚੋਰੀ ਦੀ ਕੁੱਲ ਰਕਮ ਨਹੀਂ ਦੱਸੀ। ਇਸ ਮਾਮਲੇ ਵਿੱਚ ਡੀਜੀਪੀ ਪੰਜਾਬ ਗੌਰਵ ਯਾਦਵ ਨੇ ਟਵੀਟ ਕਰਕੇ ਲੁਧਿਆਣਾ ਪੁਲਿਸ ਨੂੰ ਵਧਾਈ ਦਿੱਤੀ ਹੈ। ਉਨ੍ਹਾਂ ਕਿਹਾ ਕਿ ਲੁਧਿਆਣਾ ਪੁਲਿਸ ਨੇ ਪੇਸ਼ੇਵਰ ਅਤੇ ਵਿਗਿਆਨਕ ਪਹੁੰਚ ਨਾਲ 5 ਦਿਨਾਂ ਦੇ ਅੰਦਰ ਇਸ ਕੇਸ ਨੂੰ ਹੱਲ ਕਰ ਲਿਆ ਹੈ।
