NIA ਨੇ ਛਾਪੇਮਾਰੀ ਦੌਰਾਨ ਅਲ-ਕਾਇਦਾ ਨਾਲ ਜੁੜੇ 9 ਸ਼ੱਕੀ ਅੱਤਵਾਦੀ ਕੀਤੇ ਗਿਰਫ਼ਤਾਰ

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:–ਰਾਸ਼ਟਰੀ ਜਾਂਚ ਏਜੰਸੀ (ਐਨਆਈਏ) ਨੇ ਕੇਰਲ ਅਤੇ ਪੱਛਮੀ ਬੰਗਾਲ ਵਿਚ ਛਾਪੇਮਾਰੀ ਕਰਕੇ ਅਲ-ਕਾਇਦਾ ਦੇ ਵੱਡੇ ਨੈੱਟਵਰਕ ਦਾ ਪਰਦਾਫਾਸ਼ ਕਰਨ ਦਾ ਦਾਅਵਾ ਕੀਤਾ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:–ਰਾਸ਼ਟਰੀ ਜਾਂਚ ਏਜੰਸੀ (ਐਨਆਈਏ) ਨੇ ਕੇਰਲ ਅਤੇ ਪੱਛਮੀ ਬੰਗਾਲ ਵਿਚ ਛਾਪੇਮਾਰੀ ਕਰਕੇ ਅਲ-ਕਾਇਦਾ ਦੇ ਵੱਡੇ ਨੈੱਟਵਰਕ ਦਾ ਪਰਦਾਫਾਸ਼ ਕਰਨ ਦਾ ਦਾਅਵਾ ਕੀਤਾ ਹੈ। ਦਰਅਸਲ ਐਨਆਈਏ ਨੇ ਇਨ੍ਹਾਂ ਦੋ ਸੂਬਿਆਂ ਵਿਚੋਂ ਛਾਪੇਮਾਰੀ ਦੌਰਾਨ 9 ਸ਼ੱਕੀ ਅੱਤਵਾਦੀਆਂ ਨੂੰ ਗਿਰਫ਼ਤਾਰ ਕੀਤਾ ਹੈ ਅਤੇ ਇਨ੍ਹਾਂ ਤੋਂ ਹਥਿਆਰ ਵੀ ਬਰਾਮਦ ਕੀਤੇ ਹਨ।

ਮੀਡੀਆ ਰਿਪੋਰਟਾਂ ਮੁਤਾਬਕ ਐਨਆਈਏ ਨੇ ਕੇਰਲ ਦੇ ਅਰਨਾਕੁਲਮ ਅਤੇ ਪੱਛਮੀ ਬੰਗਾਲ ਦੇ ਦੇ ਮੁਰਸ਼ੀਦਾਬਾਦ ਵਿਚ ਛਾਪੇਮਾਰੀ ਕੀਤੀ ਹੈ। ਇਸ ਦੌਰਾਨ ਦੇ ਕੇਰਲ ਤੋਂ ਤਿੰਨ ਅਤੇ ਮੁਰਸ਼ੀਦਾਬਾਦ ਤੋਂ 6 ਸ਼ੱਕੀ ਅੱਤਵਾਦੀਆਂ ਨੂੰ ਗਿਰਫ਼ਤਾਰ ਕੀਤਾ ਗਿਆ ਹੈ। ਸਾਰਿਆਂ ਦੀ ਉੱਮਰ 20 ਸਾਲ ਦੇ ਕਰੀਬ ਦੱਸੀ ਜਾ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਅਲ-ਕਾਇਦਾ ਇਨ੍ਹਾਂ ਅੱਤਵਾਦੀਆਂ ਦੇ ਜ਼ਰੀਏ ਭਾਰਤ ਵਿਚ ਮਹੱਤਵਪੂਰਨ ਥਾਵਾਂ ਉੱਤੇ ਹਮਲੇ ਦੀ ਯੋਜਨਾ ਬਣਾ ਰਿਹਾ ਸੀ, ਹਾਲਾਂਕਿ ਇਸ ਤੋਂ ਪਹਿਲਾਂ ਹੀ ਐਨਆਈਏ ਨੇ ਇਸ ਸਾਜਿਸ਼ ਨੂੰ ਨਾਕਾਮ ਕਰ ਦਿੱਤਾ ਹੈ।

ਰਿਪੋਰਟਾਂ ਮੁਤਾਬਕ ਏਜੰਸੀ ਨੇ ਜਾਣਕਾਰੀ ਮਿਲਣ ਉਪਰੰਤ ਇਸ ਸਦੰਰਭ ਵਿਚ 11 ਸਤੰਬਰ ਨੂੰ ਹੀ ਕੇਸ ਦਰਜ ਕਰ ਜਾਂਚ ਸ਼ੁਰੂ ਕਰ ਦਿੱਤੀ ਸੀ। ਗਿਰਫਤਾਰ ਕੀਤੇ ਗਏ ਸ਼ੱਕੀ ਅੱਤਵਾਦੀਆਂ ਕੋਲੋਂ ਵੱਡੀ ਮਾਤਰਾ ਵਿਚ ਡਿਜੀਟਲ ਡਿਵਾਇਜ਼, ਦਸਤਾਵੇਜ, ਜਿਹਾਦੀ ਸਾਹਿਤ, ਤੇਜ਼ਧਾਰ ਹਥਿਆਰ, ਦੇਸੀ ਕੱਟੇ ਅਤੇ ਘਰ ਵਿਚ ਵਿਸਫੋਟਕ ਉਪਕਰਨ ਬਣਾਉਣ ਵਿਚ ਵਰਤੇੇ ਜਾਣ ਵਾਲੀਆਂ ਚੀਜ਼ਾਂ ਜਬਤ ਕੀਤੀਆਂ ਹਨ। ਸ਼ੁਰੂਆਤੀ ਜਾਂਚ ਦੇ ਮੁਤਾਬਕ ਇਨ੍ਹਾਂ ਨੂੰ ਸੋਸ਼ਲ ਮੀਡੀਆ ਉੱਤੇ ਪਾਕਿਸਤਾਨ ਸਥਿਤ ਅਲ-ਕਾਇਦਾ ਅੱਤਵਾਦੀਆਂ ਦੁਆਰਾ ਕੱਟੜਪੰਥੀ ਬਣਾਇਆ ਗਿਆ ਸੀ ਅਤੇ ਰਾਸ਼ਟਰੀ ਰਾਜਧਾਨੀ ਖੇਤਰ ਸਮੇਤ ਕਈ ਸਥਾਨਾਂ ਉੱਤੇ ਹਮਲੇ ਲਈ ਪ੍ਰੇਰਿਤ ਕੀਤਾ ਸੀ। ਇਹ ਲੋਕ ਫੰਡ ਜਟਾਉਣ ਦਾ ਕੰਮ ਕਰ ਰਹੇ ਸਨ ਅਤੇ ਗਿਰੋਹ ਦੇ ਕੁੱਝ ਮੈਂਬਰ ਹੋਰ ਹਥਿਆਰਾਂ ਅਤੇ ਗੋਲਾ-ਬਾਰੂਦ ਦੀ ਖਰੀਦ ਲਈ ਨਵੀਂ ਦਿੱਲੀ ਵੀ ਜਾਣ ਵਾਲੇ ਸਨ।

Leave a Reply

Your email address will not be published. Required fields are marked *