ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:–ਚੀਨ ਦੇ ਵੁਹਾਨ ਸ਼ਹਿਰ ਤੋਂ ਸ਼ੁਰੂ ਹੋਈ ਕੋਰੋਨਾ ਮਹਾਂਮਾਰੀ ਨੇ ਦੁਨੀਆ ਵਿਚ ਕਹਿਰ ਮਚਾਇਆ ਹੋਇਆ ਹੈ। ਵਿਸ਼ਵ ਭਰ ਦੇ ਦੇਸ਼ ਕੋਰੋਨਾ ਸੰਕਰਮਨ ਦੀ ਚਪੇਟ ਵਿਚ ਆਏ ਹੋਏ ਹਨ।ਖਬਰ ਲਿਖੇ ਜਾਣ ਤੱਕ ਦੁਨੀਆ ਵਿਚ ਕੋਰੋਨਾ ਦੇ ਕੇਸਾਂ ਦੀ ਗਿਣਤੀ 3 ਕਰੋੜ ਦੇ ਅੰਕੜੇ ਨੂੰ ਪਾਰ ਕਰ ਗਈ ਹੈ, ਜਦਕਿ ਮਰਨ ਵਾਲਿਆਂ ਦੀ ਸੰਖਿਆ 9.45 ਲੱਖ ਤੋਂ ਜ਼ਿਆਦਾ ਹੋ ਗਈ ਹੈ। ਉੱਥੇ ਹੀ ਹੁਣ ਤੱਕ 2.18 ਕਰੋੜ ਤੋਂ ਵੱਧ ਮਰੀਜ਼ ਕੋਰੋਨਾ ਨੂੰ ਹਰਾ ਕੇ ਠੀਕ ਵੀ ਹੋ ਚੁੱਕੇ ਹਨ।
ਵਰਲਡਓ ਮੀਟਰ ਦੁਆਰਾ ਜਾਰੀ ਕੀਤੇ ਅੰਕੜਿਆਂ ਅਨੁਸਾਰ ਦੁਨੀਆ ਵਿਚ ਕੋਰੋਨਾ ਦੇ ਮਾਮਲੇ ਵੱਧ ਕੇ 30,034,508 ਹੋ ਗਏ ਹਨ ਅਤੇ ਮ੍ਰਿਤਕਾਂ ਦੀ ਗਿਣਤੀ 945,092 ਤੱਕ ਪਹੁੰਚ ਗਈ ਹੈ। ਉੱਥੇ ਹੀ ਹੁਣ ਤੱਕ 21,800,991 ਮਰੀਜ਼ ਕੋਰੋਨਾ ਨੂੰ ਹਰਾ ਕੇ ਸਿਹਤਯਾਬ ਵੀ ਹੋ ਚੁੱਕੇ ਹਨ ਜਿਸ ਕਰਕੇ ਐਕਟਿਵ ਕੇਸਾਂ ਦੀ ਸੰਖਿਆ 7,288,425 ਹੋ ਗਈ ਹੈ। ਕੋਰੋਨਾ ਨਾਲ ਸੱਭ ਤੋਂ ਵੱਧ ਪ੍ਰਭਾਵਿਤ ਸੰਯੁਕਤ ਰਾਜ ਅਮਰੀਕਾ ਹੋ ਰਿਹਾ ਹੈ। ਇੱਥੇ ਹੁਣ ਤੱਕ 6,828,301 ਮਰੀਜ਼ਾਂ ਦੀ ਪੁਸ਼ਟੀ ਹੋ ਚੁੱਕੀ ਹੈ, ਜਿਨ੍ਹਾਂ ਵਿਚੋਂ 201,348 ਜਾਨਾਂ ਜਾ ਚੁੱਕੀਆਂ ਹਨ। ਉੱਥੇ ਹੀ ਹੁਣ ਤੱਕ 4,119,158 ਮਰੀਜ਼ ਠੀਕ ਵੀ ਹੋ ਚੁੱਕੇ ਹਨ। ਇਸ ਤੋਂ ਇਲਾਵਾ ਬ੍ਰਾਜ਼ੀਲ, ਭਾਰਤ, ਰੂਸ, ਸਪੇਨ, ਇਟਲੀ, ਫਰਾਂਸ, ਜ਼ਰਮਨੀ, ਯੂਕੇ, ਤੁਰਕੀ, ਚਿਲੀ, ਈਰਾਨ, ਕਨੇਡਾ, ਪੇਰੂ,ਸਾਊਦੀ ਅਰਬ, ਬੰਗਲਾਦੇਸ਼, ਪਾਕਿਸਤਾਨ,ਸਾਊਥ ਅਫਰੀਕਾ, ਕੋਲੰਬੀਆ, ਫਿਲੀਪੀਨਜ਼,ਇੰਡੋਨੇਸ਼ੀਆ,ਅਰਜਨਟੀਨਾ, ਇਰਾਕ, ਇਜ਼ਰਾਈਲ ਅਤੇ ਯੂਕ੍ਰੇਨ ਸਮੇਤ ਦੁਨੀਆ ਭਰ ਦੇ ਦੇਸ਼ ਕੋਰੋਨਾ ਮਹਾਂਮਾਰੀ ਦੀ ਮਾਰ ਝੱਲ ਰਹੇ ਹਨ।
ਭਾਰਤ – ਕੁੱਲ ਕੇਸ– 5,115,893, ਮੌਤਾਂ-83,230
ਬ੍ਰਾਜ਼ੀਲ- ਕੁੱਲ ਕੇਸ –4,421,686, ਮੌਤਾਂ-134,174
ਰੂਸ – ਕੁੱਲ ਕੇਸ- 1,079,519, ਮੌਤਾਂ-18,917
ਪੇਰੂ–ਕੁੱਲ ਕੇਸ- 744,400, ਮੌਤਾਂ-31,051
ਕੋਲੰਬੀਆ-ਕੁੱਲ ਕੇਸ-736,377, ਮੌਤਾਂ-23,478
ਮੈਕਸੀਕੋ-ਕੁੱਲ ਕੇਸ- 680,931, ਮੌਤਾਂ-71,978
ਸਾਊਥ ਅਫਰੀਕਾ-ਕੁੱਲ ਕੇਸ-653,444, ਮੌਤਾਂ-15,705
ਸਪੇਨ- ਕੁੱਲ ਕੇਸ – 614,360, ਮੌਤਾਂ- 30,243
ਅਰਜਨਟੀਨਾ-ਕੁੱਲ ਕੇਸ-589,012, ਮੌਤਾਂ-12,116
ਚਿਲੀ-ਕੁੱਲ ਕੇਸ-439,287, ਮੌਤਾਂ-12,058
ਈਰਾਨ – ਕੁੱਲ ਕੇਸ -410,334, ਮੌਤਾਂ-23,632
ਫਰਾਂਸ- ਕੁੱਲ ਕੇਸ- 404,888, ਮੌਤਾਂ-31,045
ਯੂਕੇ- ਕੁੱਲ ਕੇਸ -378,219, ਮੌਤਾਂ-41,684
ਬੰਗਲਾਦੇਸ਼-ਕੁੱਲ ਕੇਸ-342,671, ਮੌਤਾਂ-4,823
ਸਾਊਦੀ ਅਰਬ- ਕੁੱਲ ਕੇਸ- 327,551, ਮੌਤਾਂ-4,369
ਪਾਕਿਸਤਾਨ-ਕੁੱਲ ਕੇਸ-303,634, ਮੌਤਾਂ-6,399
ਇਰਾਕ-ਕੁੱਲ ਕੇਸ-303,059, ਮੌਤਾਂ-8,248
ਤੁਰਕੀ- ਕੁੱਲ ਕੇਸ- 296,391, ਮੌਤਾਂ-7,249
ਇਟਲੀ– ਕੁੱਲ ਕੇਸ – 291,442, ਮੌਤਾਂ- 35,645
ਫਿਲੀਪੀਨਜ਼- ਕੁੱਲ ਕੇਸ – 272,934, ਮੌਤਾਂ-4,732
ਜਰਮਨੀ- ਕੁੱਲ ਕੇਸ -266,865, ਮੌਤਾਂ-9,449
ਇੰਡੋਨੇਸ਼ੀਆ-ਕੁੱਲ ਕੇਸ-228,993, ਮੌਤਾਂ-9,100
ਇਜ਼ਰਾਈਲ- ਕੁੱਲ ਕੇਸ- 170,465, ਮੌਤਾਂ-1,165
ਯੂਕ੍ਰੇਨ -ਕੁੱਲ ਕੇਸ-162,660, ਮੌਤਾਂ-3340
