ਪੰਜਾਬ ਵਿਚ ਕੋਰੋਨਾ ਵਾਇਰਸ ਦੇ ਕੁੱਲ ਕੇਸਾਂ ਦੀ ਗਿਣਤੀ ਹੋਈ-65,583, ਮੌਤਾਂ-16,640

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:–ਪੰਜਾਬ ਵਿਚ ਕੋਰੋਨਾ ਮਹਾਂਮਾਰੀ ਨੇ ਆਪਣਾ ਖਤਰਨਾਕ ਰੂਪ ਧਾਰਨ ਕੀਤਾ ਹੋਇਆ ਹੈ। ਬੀਤੇ ਦਿਨ ਸੂਬੇ ਵਿਚੋਂ 2110 ਨਵੇਂ ਕੋਰੋਨਾ ਦੇ ਕੇਸਾਂ ਦੀ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:–ਪੰਜਾਬ ਵਿਚ ਕੋਰੋਨਾ ਮਹਾਂਮਾਰੀ ਨੇ ਆਪਣਾ ਖਤਰਨਾਕ ਰੂਪ ਧਾਰਨ ਕੀਤਾ ਹੋਇਆ ਹੈ। ਬੀਤੇ ਦਿਨ ਸੂਬੇ ਵਿਚੋਂ 2110 ਨਵੇਂ ਕੋਰੋਨਾ ਦੇ ਕੇਸਾਂ ਦੀ ਪੁਸ਼ਟੀ ਹੋਈ ਹੈ ਜਿਸ ਕਰਕੇ ਕੁੱਲ ਮਾਮਲਿਆਂ ਦੀ ਗਿਣਤੀ ਵੱਧ ਕੇ 65,583 ਹੋ ਗਈ ਹੈ। ਉੱਥੇ ਹੀ 1565 ਹੋਰ ਕੋਰੋਨਾ ਦੇ ਮਰੀਜ਼ ਠੀਕ ਵੀ ਹੋਏ ਹਨ, ਜਦਕਿ 61 ਕੋਰੋਨਾ ਪੀੜਤਾਂ ਨੇ ਦਮ ਤੋੜਿਆ ਹੈ।

ਪੰਜਾਬ ਦੇ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਵੱਲੋਂ ਜਾਰੀ ਕੀਤੇ ਅੰਕੜਿਆਂ ਅਨੁਸਾਰ ਬੀਤੇ ਸੋਮਵਾਰ ਨੂੰ ਲੁਧਿਆਣਾ ਤੋਂ 338, ਜਲੰਧਰ ਤੋਂ 210, ਅੰਮ੍ਰਿਤਸਰ ਤੋਂ 157, ਪਟਿਆਲਾ ਤੋਂ 137, ਮੁਹਾਲੀ ਤੋਂ 176, ਸੰਗਰੂਰ ਤੋਂ 45, ਬਠਿੰਡਾ ਤੋਂ 106, ਗੁਰਦਾਸਪੁਰ ਤੋਂ 128, ਫਿਰੋਜ਼ਪੁਰ 46, ਮੋਗਾ ਤੋਂ 26, ਹੁਸ਼ਿਆਰਪੁਰ ਤੋਂ 86, ਪਠਾਨਕੋਟ ਤੋਂ 96, ਬਰਨਾਲਾ ਤੋਂ 25, ਫਤਿਹਗੜ੍ਹ ਸਾਹਿਬ ਤੋਂ 25, ਕਪੂਰਥਲਾ ਤੋਂ 74, ਫਰੀਦਕੋਟ ਤੋਂ 59, ਤਰਨਤਾਰਨ ਤੋਂ 21, ਰੋਪੜ ਤੋਂ 115, ਫਾਜ਼ਿਲਕਾ ਤੋਂ 60, ਨਵਾਂਸ਼ਹਿਰ ਤੋਂ 23, ਮੁਕਤਸਰ ਸਾਹਿਬ ਤੋਂ 126 ਅਤੇ ਮਾਨਸਾ ਤੋਂ 31 ਨਵੇਂ ਕੋਰੋਨਾ ਦੇ ਮਰੀਜ਼ ਸਾਹਮਣੇ ਆਏ ਹਨ। ਉੱਥੇ ਹੀ ਲੁਧਿਆਣਾ ਵਿਚ 282,ਜਲੰਧਰ ਵਿਚ 105, ਪਟਿਆਲਾ ਵਿਚ 161, ਅੰਮ੍ਰਿਤਸਰ ਵਿਚ 103, ਮੁਹਾਲੀ ਵਿਚ 326, ਸੰਗਰੂਰ ਵਿਚ 6, ਬਠਿੰਡਾ ਵਿਚ 57, ਗੁਰਦਾਸਪੁਰ ਵਿਚ 82, ਮੋਗਾ ਵਿਚ 121, ਹੁਸ਼ਿਆਰਪੁਰ ਵਿਚ 29, ਪਠਾਨਕੋਟ ਵਿਚ 47, ਬਰਨਾਲਾ ਵਿਚ 13, ਫਤਿਹਗੜ੍ਹ ਸਾਹਿਬ ਵਿਚ 48, ਕਪੂਰਥਲਾ ਵਿਚ 64, ਫਰੀਦਕੋਟ ਵਿਚ 33, ਤਰਨਤਾਰਨ ਵਿਚ 5, ਰੋਪੜ ਵਿਚ 51, ਫਾਜ਼ਿਲਕਾ ਵਿਚ 23 ਅਤੇ ਮੁਕਤਸਰ ਸਾਹਿਬ ਵਿਚ 9 ਕੋਰੋਨਾ ਦੇ ਮਰੀਜ਼ ਠੀਕ ਹੋਏ ਹਨ, ਜਿਸ ਕਰਕੇ ਸਿਹਤਯਾਬ ਹੋਣ ਵਾਲੇ ਮਰੀਜ਼ਾਂ ਦੀ ਕੁੱਲ ਸੰਖਿਆ 47,020 ਹੋ ਗਈ ਹੈ, ਜਦਕਿ ਅੰਮ੍ਰਿਤਸਰ ਵਿਚ 2, ਬਰਨਾਲਾ ਵਿਚ 1, ਬਠਿੰਡਾ ਵਿਚ 1, ਫਰੀਦਕੋਟ ਵਿਚ 1, ਫਤਿਹਗੜ੍ਹ ਸਾਹਿਬ ਵਿਚ 2, ਗੁਰਦਾਸਪੁਰ ਵਿਚ 1,ਹੁਸ਼ਿਆਰਪੁਰ ਵਿਚ 4,ਜਲੰਧਰ ਵਿਚ 3, ਕਪੂਰਥਲਾ ਵਿਚ 1, ਲੁਧਿਆਣਾ ਵਿਚ 10, ਮੋਗਾ ਵਿਚ 5, ਮੁਹਾਲੀ ਵਿਚ 15, ਮੁਕਤਸਰ ਸਾਹਿਬ ਵਿਚ 1, ਨਵਾਂਸ਼ਹਿਰ ਵਿਚ 3, ਪਟਿਆਲਾ ਵਿਚ 7, ਤਰਨਤਾਰਨ ਵਿਚ 1 ਅਤੇ ਰੋਪੜ ਵਿਚ 3 ਕੋਰੋਨਾ ਪੀੜਤਾਂ ਦੀ ਮੌਤ ਹੋਈ ਹੈ ਅਤੇ ਮ੍ਰਿਤਕਾਂ ਦਾ ਕੁੱਲ ਅੰਕੜਾ 1923 ਤੱਕ ਪਹੁੰਚ ਗਿਆ ਹੈ। ਸੂਬੇ ਵਿਚ 16,640 ਐਕਟਿਵ ਕੇਸ ਹਨ।

ਲੁਧਿਆਣਾ- ਕੁੱਲ ਕੇਸ-12201, ਠੀਕ ਹੋਏ-9754, ਮੌਤਾਂ-509

ਜਲੰਧਰ –ਕੁੱਲ ਕੇਸ – 8089, ਠੀਕ ਹੋਏ -5037, ਮੌਤਾਂ-206

ਪਟਿਆਲਾ-ਕੁੱਲ ਕੇਸ-7220, ਠੀਕ ਹੋਏ-5732, ਮੌਤਾਂ-202

ਅੰਮ੍ਰਿਤਸਰ- ਕੁੱਲ ਕੇਸ-4983, ਠੀਕ ਹੋਏ- 3846, ਮੌਤਾਂ-198

ਮੁਹਾਲੀ – ਕੁੱਲ ਕੇਸ – 4793, ਠੀਕ ਹੋਏ –2844, ਮੌਤਾਂ–117

ਬਠਿੰਡਾ- ਕੁੱਲ ਕੇਸ-3130, ਠੀਕ ਹੋਏ-2117, ਮੌਤਾਂ-46

ਗੁਰਦਾਸਪੁਰ- ਕੁੱਲ ਕੇਸ-3124, ਠੀਕ ਹੋਏ-2127, ਮੌਤਾਂ-67

ਸੰਗਰੂਰ ਕੁੱਲ ਕੇਸ-2458, ਠੀਕ ਹੋਏ-2076, ਮੌਤਾਂ-95

ਫ਼ਿਰੋਜ਼ਪੁਰ – ਕੁੱਲ ਕੇਸ-2090, ਠੀਕ ਹੋਏ-1630, ਮੌਤਾਂ-51

ਹੁਸ਼ਿਆਰਪੁਰ- ਕੁੱਲ ਕੇਸ-2091, ਠੀਕ ਹੋਏ-1507, ਮੌਤਾਂ-64

ਮੋਗਾ- ਕੁੱਲ ਕੇਸ-1653, ਠੀਕ ਹੋਏ-1143, ਮੌਤਾਂ-37

ਕਪੂਰਥਲਾ-ਕੁੱਲ ਕੇਸ-1620, ਠੀਕ ਹੋਏ-1113, ਮੌਤਾਂ-75

ਪਠਾਨਕੋਟ- ਕੁੱਲ ਕੇਸ-1746, ਠੀਕ ਹੋਏ-1112, ਮੌਤਾਂ-29

ਫਰੀਦਕੋਟ- ਕੁੱਲ ਕੇਸ-1595, ਠੀਕ ਹੋਏ-1000, ਮੌਤਾਂ-25

ਫਤਿਹਗੜ੍ਹ ਸਾਹਿਬ- ਕੁੱਲ ਕੇਸ-1236, ਠੀਕ ਹੋਏ-1034, ਮੌਤਾਂ-42

ਬਰਨਾਲਾ ਕੁੱਲ ਕੇਸ-1323, ਠੀਕ ਹੋਏ-848, ਮੌਤਾਂ-25

ਰੋਪੜ- ਕੁੱਲ ਕੇਸ-1116, ਠੀਕ ਹੋਏ-791, ਮੌਤਾਂ-29

ਸ੍ਰੀ ਮੁਕਤਸਰ ਸਾਹਿਬ ਕੁੱਲ ਕੇਸ-1333, ਠੀਕ ਹੋਏ-818, ਮੌਤਾਂ-14

ਫਾਜ਼ਿਲਕਾ ਕੁੱਲ ਕੇਸ-1153, ਠੀਕ ਹੋਏ-674, ਮੌਤਾਂ-18

ਤਰਨਤਾਰਨ ਕੁੱਲ ਕੇਸ-953, ਠੀਕ ਹੋਏ-665, ਮੌਤਾਂ-38

ਨਵਾਂਸ਼ਹਿਰ- ਕੁੱਲ ਕੇਸ-837, ਠੀਕ ਹੋਏ-665, ਮੌਤਾਂ-24

ਮਾਨਸਾ- ਕੁੱਲ ਕੇਸ-839, ਠੀਕ ਹੋਏ-487, ਮੌਤਾਂ-12

 

 

Leave a Reply

Your email address will not be published. Required fields are marked *