ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:–ਕੋਰੋਨਾ ਮਹਾਂਮਾਰੀ ਆਮ ਲੋਕਾਂ ਦੇ ਨਾਲ-ਨਾਲ ਬਾਲੀਵੁੱਡ ਉੱਤੇ ਵੀ ਲਗਾਤਾਰ ਭਾਰੀ ਪੈ ਰਹੀ ਹੈ। ਦਰਅਸਲ ਬਾਲੀਵੁੱਡ ਅਦਾਕਾਰ ਅਰਜੁਨ ਕਪੂਰ ਵੀ ਕੋਰੋਨਾ ਦੀ ਚਪੇਟ ਵਿਚ ਆ ਗਏ ਹਨ ਅਤੇ ਉਨ੍ਹਾਂ ਦੀ ਰਿਪੋਰਟ ਵੀ ਪਾਜ਼ੀਟਿਵ ਪਾਈ ਗਈ ਹੈ ਜਿਸ ਦੀ ਜਾਣਕਾਰੀ ਉਨ੍ਹਾਂ ਨੇ ਖੁਦ ਸੋਸ਼ਲ ਮੀਡੀਆ ਉੱਤੇ ਇਕ ਪੋਸਟ ਸ਼ੇਅਰ ਕਰਕੇ ਦਿੱਤੀ ਹੈ ਜਿਸ ਤੋਂ ਬਾਅਧ ਉਨ੍ਹਾਂ ਦੇ ਪ੍ਰਸ਼ੰਸਕ ਉਨ੍ਹਾਂ ਦੇ ਜਲਦੀ ਠੀਕ ਹੋਣ ਦੀ ਕਾਮਨਾ ਕਰ ਰਹੇ ਹਨ।
https://www.instagram.com/p/CEydxJNp3mB/?utm_source=ig_embed&utm_campaign=loading
ਅਰਜੁਨ ਕਪੂਰ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ਉੱਤੇ ਪੋਸਟ ਸ਼ੇਅਰ ਕਰਦੇ ਹੋਏ ਲਿਖਿਆ ਹੈ ਕਿ ”ਇਹ ਮੇਰਾ ਕੰਮ ਹੈ ਕਿ ਤੁਹਾਨੂੰ ਜਾਣਕਾਰੀ ਦੇਵਾ ਕਿ ਮੇਰਾ ਕੋਰੋਨਾ ਵਾਇਰਸ ਟੈਸਟ ਪਾਜ਼ੀਟਿਵ ਨਿਕਲਿਆ ਹੈ। ਮੈਂ ਅਜੇ ਠੀਕ ਮਹਿਸੂਸ ਕਰ ਰਿਹਾ ਹਾਂ ਮੇਰੇ ਵਿਚ ਹਲਕੇ ਲੱਛਣ ਹਨ। ਡਾਕਟਰ ਅਤੇ ਅਧਿਕਾਰੀਆਂ ਦੀ ਸਲਾਹ ਉੱਤੇ ਮੈ ਖੁਦ ਨੂੰ ਹੋਮ ਕੁਆਰੰਟੀਨ ਕਰ ਲਿਆ ਹੈ”। ਅਰਜੁਨ ਨੇ ਅੱਗੇ ਲਿਖਿਆ ”ਸਮੱਰਥਨ ਕਰਨ ਦੇ ਲਈ ਐਡਵਾਂਸ ਵਿਚ ਸ਼ੁਕਰੀਆ। ਮੈ ਆਪਣੀ ਸਿਹਤ ਦੇ ਬਾਰੇ ਵਿਚ ਸਮੇਂ-ਸਮੇਂ ਉੱਤੇ ਜਾਣਕਾਰੀ ਦਿੰਦਾ ਰਹਾਂਗਾ। ਇਹ ਮੁਸ਼ਕਿਲ ਭਰਿਆ ਸਮਾਂ ਹੈ। ਮੈਨੂੰ ਭਰੋਸਾ ਹੈ ਕਿ ਇਨਸਾਨਿਅਤ ਇਸ ਵਾਇਰਸ ਉੱਤੇ ਜਿੱਤ ਪ੍ਰਾਪਤ ਕਰੇਗੀ”। ਅਰਜੁਨ ਕੂਪਰ ਦੇ ਇੰਸਟਾਗ੍ਰਾਮ ਪੋਸਟ ਕਰਦੇ ਹੀ ਸੈਲੀਬ੍ਰਿਟਜ ਅਤੇ ਪ੍ਰਸ਼ੰਸਕਾ ਨੇ ਉਨ੍ਹਾਂ ਦੇ ਜਲਦੀ ਠੀਕ ਹੋਣ ਦੀ ਪ੍ਰਾਰਥਨਾ ਕੀਤੀ ਹੈ।
ਅਰਜੁਨ ਦੇ ਪ੍ਰਸ਼ੰਸਕ ਕੂਮੈਂਟ ਕਰਕੇ ਉਨ੍ਹਾਂ ਦੇ ਜਲਦੀ ਸਿਹਤਯਾਬ ਹੋਣ ਦੀਆਂ ਦੁਆਵਾਂ ਕਰ ਰਹੇ ਹਨ। ਦੱਸ ਦਈਏ ਕਿ ਇਸ ਤੋਂ ਪਹਿਲਾਂ ਵੀ ਕਈ ਬਾਲੀਵੁੱਡ ਹਸਤੀਆਂ ਕੋਰੋਨਾ ਦੀ ਚਪੇਟ ਵਿਚ ਆ ਚੁੱਕੀਆਂ ਹਨ। ਪੂਰੀ ਬੱਚਨ ਫੈਮਿਲੀ- ਅਮਿਤਾਭ ਬੱਚਣ, ਅਭਿਸ਼ੇਕ ਬੱਚਣ, ਐਸ਼ਵਰਿਆ ਅਤੇ ਉਨ੍ਹਾਂ ਦੀ ਬੇਟੀ ਆਰਾਧਿਆ ਬੱਚਣ ਦਾ ਕੋਰੋਨਾ ਟੈਸਟ ਪਾਜ਼ੀਟਿਵ ਆਇਆ ਸੀ, ਹਾਲਾਂਕਿ ਹੁਣ ਸਾਰੇ ਠੀਕ ਹੋ ਚੁੱਕੇ ਹਨ।
