ਰਿਆ ਚੱਕਰਵਰਤੀ ਦੇ ਵਕੀਲ ਦਾ ਬਿਆਨ, ”ਜੇ ਪਿਆਰ ਕਰਨਾ ਜ਼ੁਰਮ ਤਾਂ ਰਿਆ ਸਜ਼ਾ ਭੁਗਤਣ ਨੂੰ ਤਿਆਰ”

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:–ਸੁਸ਼ਾਤ ਸਿੰਘ ਰਾਜੂਪਤ ਖੁਦਕੁਸ਼ੀ ਕੇਸ ਵਿਚ ਰਿਆ ਚੱਕਰਵਰਤੀ ਦੀਆਂ ਮੁਸ਼ਕਿਲਾਂ ਵੱਧ ਗਈਆਂ ਹਨ। ਇਸ ਮਾਮਲੇ ਵਿਚ ਡਰੱਗ ਕਨੈਕਸ਼ਨ ਸਾਹਮਣੇ ਆਉਣ ਤੋਂ ਬਾਅਦ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:–ਸੁਸ਼ਾਤ ਸਿੰਘ ਰਾਜੂਪਤ ਖੁਦਕੁਸ਼ੀ ਕੇਸ ਵਿਚ ਰਿਆ ਚੱਕਰਵਰਤੀ ਦੀਆਂ ਮੁਸ਼ਕਿਲਾਂ ਵੱਧ ਗਈਆਂ ਹਨ। ਇਸ ਮਾਮਲੇ ਵਿਚ ਡਰੱਗ ਕਨੈਕਸ਼ਨ ਸਾਹਮਣੇ ਆਉਣ ਤੋਂ ਬਾਅਦ ਨਾਰਕੋਟਿਕਸ ਕੰਟਰੋਲ ਬਿਊਰੋ (ਐਨਸੀਬੀ) ਪੂਰੀ ਤਰ੍ਹਾਂ ਐਕਸ਼ਨ ਮੋੜ ਵਿਚ ਵਿਖਾਈ ਦੇ ਰਹੀ ਹੈ। ਉੱਥੇ ਹੀ ਐਨਸੀਬੀ ਕੋਰਟ ਨੇ ਰਿਆ ਚੱਕਰਵਰਤੀ ਦੇ ਭਰਾ ਸ਼ੌਵਿਕ ਚੱਕਰਵਰਤੀ ਅਤੇ ਸੁਸ਼ਾਂਤ ਦੇ ਹਾਊਸ ਮੈਨੇਜਰ ਸੈਮੂਅਲ ਮਿਰਾਂਡਾ ਨੂੰ ਚਾਰ ਦਿਨ ਦੀ ਰਿਮਾਂਡ ਉੱਤੇ ਭੇਜ ਦਿੱਤਾ ਗਿਆ ਹੈ, ਜਦਕਿ ਹੁਣ ਐਨਸੀਬੀ ਦੇ ਨਿਸ਼ਾਨੇ ਉੱਤੇ ਰਿਆ ਚੱਕਰਵਰਤੀ ਹੈ। ਐਨਸੀਬੀ ਨੇ ਰਿਆ ਨੂੰ ਸੰਮਨ ਜਾਰੀ ਕਰ ਦਿੱਤਾ ਹੈ ਜਿਸ ਤੋਂ ਬਾਅਦ ਰਿਆ ਨੇ ਪੁੱਛਗਿੱਛ ਲਈ ਐਨਸੀਬੀ ਦਫਤਰ ਜਾਣ ਦਾ ਫੈਸਲਾ ਕੀਤਾ ਹੈ।

ਦੂਜੇ ਪਾਸੇ ਰਿਆ ਦੇ ਵਕੀਲ ਸਤੀਸ਼ ਮਾਨਸ਼ਿੰਦੇ ਨੇ ਇਕ ਬਿਆਨ ਜਾਰੀ ਕਰ ਕਿਹਾ ਹੈ ਕਿ ਰਿਆ ਐਨਸੀਬੀ ਦੇ ਆਦੇਸ਼ਾਂ ਦਾ ਪਾਲਣ ਕਰੇਗੀ ਅਤੇ ਆਪਣੇ ਪ੍ਰੇਮੀ ਸੁਸ਼ਾਂਤ ਸਿੰਘ ਰਾਜਪੂਤ ਖੁਦਕੁਸ਼ੀ ਮਾਮਲੇ ਵਿਚ ਪੁੱਛਗਿੱਛ ਲਈ ਤਿਆਰ ਹੈ। ਬਿਆਨ ਵਿਚ ਮਾਨਸ਼ਿੰਦੇ ਨੇ ਕਿਹਾ ਜੇਕਰ ਕਿਸੇ ਨੂੰ ਪਿਆਰ ਕਰਨਾ ਗੁਣਾਹ ਹੈ ਤਾਂ ਰਿਆ ਉਸ ਦਾ ਅੰਜ਼ਾਮ ਭੁਗਤਣ ਲਈ ਤਿਆਰ ਹੈ। ਉਹ ਗਿਰਫਤਾਰ ਹੋਣ ਲਈ ਵੀ ਤਿਆਰ ਹੈ।

ਦੂਜੇ ਪਾਸੇ ਰਿਆ ਦੇ ਭਰਾ ਸ਼ੌਵਿਕ ਨੂੰ ਕੋਰਟ ਨੇ ਚਾਰ ਦਿਨ ਦੀ ਰਿਮਾਂਡ ਉੱਤੇ ਭੇਜ ਦਿੱਤਾ ਹੈ। ਸ਼ੌਵਿਕ ਦੇ ਵਟਸਐਪ ਚੈਟ ਤੋਂ ਖੁਲਾਸਾ ਹੋਇਆ ਸੀ ਕਿ ਉਹ ਡਰੱਗਜ਼ ਦੇ ਲੈਣ-ਦੇਣ ਵਿਚ ਸ਼ਾਮਲ ਹੈ, ਹਾਲਾਂਕਿ ਉਨ੍ਹਾਂ ਦੇ ਵਕੀਲ ਸਤੀਸ਼ ਮਾਨਸ਼ਿੰਦੇ ਨੇ ਕੋਰਟ ਵਿਚ ਦਾਅਵਾ ਕੀਤਾ ਸੀ ਕਿ ਸੁਸ਼ਾਂਤ ਸਿੰਘ ਰਾਜਪੂਤ ਪਹਿਲਾਂ ਤੋਂ ਹੀ ਡਰੱਗ ਲੈਂਦਾ ਸੀ। ਉਹ 20 ਸਾਲ ਦੀ ਉਮਰ ਤੋਂ ਹੀ ਮਾਨਸਿਕ ਪਰੇਸ਼ਾਨੀ ਤੋਂ ਗੁਜਰ ਰਿਹਾ ਸੀ ਅਤੇ ਰਿਆ ਨੂੰ ਮਿਲਣ ਤੋਂ ਪਹਿਲਾਂ ਦੀ ਡਰੱਗ ਦਾ ਸੇਵਨ ਕਰਦਾ ਸੀ। ਮਾਨਸ਼ਿੰਦੇ ਨੇ ਇੱਥੋਂ ਤੱਕ ਕਿਹਾ ਕਿ ਸੁਸ਼ਾਂਤ ਨੇ ਕੇਦਾਰਨਾਥ ਫਿਲਮ ਦੀ ਸ਼ੂਟਿੰਗ ਦੌਰਾਨ ਵੀ ਡਰੱਗ ਲਈ ਸੀ ਅਤੇ ਉਸ ਵੇਲੇ ਰਿਆ ਉਸ ਦੀ ਜ਼ਿੰਦਗੀ ਵਿਚ ਵੀ ਨਹੀਂ ਆਈ ਸੀ।

Leave a Reply

Your email address will not be published. Required fields are marked *