ਛੇ ਬੱਚਿਆਂ ਨੇ 33 ਦੇਸ਼ਾਂ ਦੇ ਵਿਰੁੱਧ ਠੋਕਿਆ ਮੁਕੱਦਮਾ, ਜਾਣੋ ਕੀ ਹੈ ਕਾਰਨ

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:–ਪੁਰਤਗਾਲ ਇਸ ਸਮੇਂ 90 ਸਾਲਾਂ ਦੀ ਸੱਭ ਤੋਂ ਵੱਧ ਗਰਮੀ ਝੇਲ ਰਿਹਾ ਹੈ ਜਿਸ ਨੂੰ ਲੈ ਕੇ ਇੱਥੋਂ ਦੇੇ ਛੇ ਬੱਚਿਆਂ ਨੇ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:–ਪੁਰਤਗਾਲ ਇਸ ਸਮੇਂ 90 ਸਾਲਾਂ ਦੀ ਸੱਭ ਤੋਂ ਵੱਧ ਗਰਮੀ ਝੇਲ ਰਿਹਾ ਹੈ ਜਿਸ ਨੂੰ ਲੈ ਕੇ ਇੱਥੋਂ ਦੇੇ ਛੇ ਬੱਚਿਆਂ ਨੇ 33 ਦੇਸ਼ਾਂ ਦੇ ਵਿਰੁੱਧ ਮੁਕੱਦਮਾ ਦਰਜ ਕਰਵਾਇਆ ਹੈ। ਮੁੱਕਦਮਾ ਦਰਜ ਕਰਵਾਉਂਦੇ ਹੋਏ ਇਨ੍ਹਾਂ ਬੱਚਿਆਂ ਨੇ ਫਰਾਂਸ ਦੇ ਸਟਾਰਸਬਰਗ ਵਿਚ ਮਨੁੱਖੀ ਅਧਿਕਾਰਾਂ ਦੀ ਯੁਰਪੀਅਨ ਅਦਾਲਤ ‘ਚ ਦਲੀਲ ਦਿੱਤੀ ਕਿ ਇਨ੍ਹਾਂ ਮੁਲਕਾਂ ਦੀ ਜਲਵਾਯੂ ਤਬਦੀਲੀ ਨੂੰ ਉਤਸ਼ਾਹਤ ਕਰਨ ਵਾਲੀਆਂ ਗਤੀਵਿਧੀਆਂ ਦੇ ਕਾਰਨ ਉਨ੍ਹਾਂ ਦੇ ਦੇਸ਼ ਦਾ ਇੰਨਾ ਬੁਰਾ ਹਾਲ ਹੋਇਆ ਹੈ।

ਮੀਡੀਆ ਰਿਪੋਰਟਾਂ ਅਨੁਸਾਰ ਪੁਰਤਗਾਲ ਵਿਚ ਇਸ ਸਾਲ ਜੁਲਾਈ ‘ਚ ਬੀਤੇ 90 ਸਾਲਾਂ ਦੀ ਸੱਭ ਤੋਂ ਵੱਧ ਰਿਕਾਰਡ ਗਰਮੀ ਦਰਜ ਕੀਤੀ ਗਈ ਹੈ। ਉੱਥੇ ਹੀ ਮੁਕੱਦਮਾ ਦਰਜ ਕਰਵਾਉਣ ਵਾਲੇ ਇਨ੍ਹਾਂ ਬੱਚਿਆਂ ਨੂੰ ਗਲੋਬਲ ਲੀਗਲ ਐਕਸ਼ਨ ਨੈੱਟਵਰਕ ਦਾ ਸਮੱਰਥਨ ਪ੍ਰਾਪਤ ਹੈ। ਜਲਵਾਯੂ ਵਿਸ਼ਲੇਸ਼ਣ ਦੁਆਰਾ ਮਾਮਲੇ ਦੇ ਲਈ ਤਿਆਰ ਕੀਤੀ ਗਈ ਇਕ ਮਾਹਰ ਦੀ ਰਿਪੋਰਟ ਵਿਚ ਪੁਰਤਗਾਲ ਨੂੰ ਜਲਵਾਯੂ ਪਰਿਵਰਤਨ ਦਾ ਹਾਟਸਪੌਟ ਦੱਸਿਆ ਗਿਆ ਹੈ। ਰਿਪੋਰਟਾਂ ਦੀ ਮੰਨੀਏ ਤਾਂ ਜੇਕਰ ਇਹ ਬੱਚੇ ਮੁੱਕਦਮਾ ਜਿੱਤ ਜਾਂਦੇ ਹਨ ਤਾਂ ਸਾਰੇ 33 ਦੇਸ਼ ਕਾਨੂੰਨੀ ਰੂਪ ਨਾਲ ਕਾਰਬਨ ਦੇ ਨਿਕਾਸ ਨੂੰ ਘਟਾਉਣ ਲਈ ਪਾਬੰਦ ਹੋਣਗੇ। ਇਸ ਦੇ ਨਾਲ ਹੀ ਉਨ੍ਹਾਂ ਨੂੰ ਬਹੁ-ਰਾਸ਼ਟਰੀ ਕੰਪਨੀਆਂ ਸਮੇਤ ਜਲਵਾਯੂ ਤਬਦੀਲੀ ਵਿਚ ਵਿਦੇਸ਼ੀ ਯੋਗਦਾਨ ਨੂੰ ਵੀ ਘਟਾਉਣ ਪਏਗਾ।

ਮੁੱਕਦਮਾ ਦਰਜ ਕਰਵਾਉਣ ਵਾਲੇ ਚਾਰ ਬੱਚੇ ਲੀਰਿਆ ਨਿਵਾਸੀ ਹਨ। ਇਹ ਉਹ ਸਥਾਨ ਹੈ ਜਿੱਥੋਂ ਦੇ ਜੰਗਲਾਂ ਵਿਚ 2017 ਵਿਚ ਭਿਆਨਕ ਅੱਗ ਲੱਗੀ ਸੀ ਅਤੇ 120 ਤੋਂ ਜ਼ਿਆਦਾ ਲੋਕ ਮਾਰੇ ਗਏ ਸਨ। ਬਾਕੀ ਦੋ ਬਿਨੈਕਾਰ ਲਿਬਨ ਵਿਚ ਰਹਿੰਦੇ ਹਨ, ਜਿੱਥੇ ਅਗਸਤ 2018 ਵਿਚ ਹੀਟਵੇਵ ਦੌਰਾਨ ਰਿਕਾਰਡ 44 ਡਿਗਰੀ ਸੈਂਟੀਗ੍ਰੇਟ ਤਾਪਮਾਨ ਦਾ ਰਿਕਾਰਡ ਸਥਾਪਤ ਹੋਇਆ ਸੀ।  ਰਿਪੋਰਟਾਂ ਮੁਤਾਬਕ ਵਿਗਿਆਨੀਆਂ ਨੇ ਗਲੋਬਲ ਵਾਰਮਿੰਗ ਦੇ ਕਾਰਨ ਹਰ ਸਾਲ ਤਾਪਮਾਨ ਵਿਚ 3 ਡਿਗਰੀ ਸੈਲਸੀਅਸ ਵੱਧਣ ਦੀ ਭਵਿੱਖਬਾਣੀ ਕੀਤੀ ਹੈ। ਨਤੀਜੇ ਵਜੋਂ, ਪੱਛਮੀ ਯੂਰਪ ਵਿਚ ਪਿਛਲੇ 40 ਤੋਂ 50 ਸਾਲਾਂ ਵਿਚ ਗਰਮੀ ਵੱਧੀ ਹੈ ਅਤੇ ਲੂ ਲੱਗਣ ਦੀਆਂ ਘਟਨਾਵਾਂ ਵਿਚ ਵਾਧਾ ਹੋਇਆ ਹੈ। ਲੂ ਨਾਲ ਮਰਨ ਵਾਲਿਆਂ ਦੀ ਸੰਖਿਆ ਵਿਚ ਹੋਰ 30 ਗੁਣਾਂ ਇਜ਼ਾਫਾ ਵੀ ਹੋ ਸਕਦਾ ਹੈ।

Leave a Reply

Your email address will not be published. Required fields are marked *