ਭਾਰਤ ਸਰਕਾਰ ਦੁਆਰਾ ਬੈਨ ਕੀਤੇ ਜਾਣ ਤੋਂ ਬਾਅਦ ਕੀ ਗੂਗਲ ਅਤੇ ਐਪਲ ਪਲੇਅ ਸਟੋਰ ਤੋਂ ਹਟਾਈ ਗਈ PUBG Mobile ਗੇਮ? ਜਾਣੋ

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:–ਭਾਰਤ ਵਿਚ ਮਸ਼ਹੂਰ ਮੋਬਾਇਲ ਗੇਮਾਂ ਵਿਚੋਂ ਇੱਕ ਪਬਜੀ ਮੋਬਾਇਲ ਉੱਤੇ ਭਾਰਤ ਸਰਕਾਰ ਵੱਲੋਂ ਬੈਨ ਲਗਾ ਦਿੱਤਾ ਗਿਆ ਹੈ।  ਬੁੱਧਵਾਰ ਸ਼ਾਮ ਨੂੰ ਸਰਕਾਰ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:–ਭਾਰਤ ਵਿਚ ਮਸ਼ਹੂਰ ਮੋਬਾਇਲ ਗੇਮਾਂ ਵਿਚੋਂ ਇੱਕ ਪਬਜੀ ਮੋਬਾਇਲ ਉੱਤੇ ਭਾਰਤ ਸਰਕਾਰ ਵੱਲੋਂ ਬੈਨ ਲਗਾ ਦਿੱਤਾ ਗਿਆ ਹੈ।  ਬੁੱਧਵਾਰ ਸ਼ਾਮ ਨੂੰ ਸਰਕਾਰ ਨੇ ਜਦੋਂ 118 ਚੀਨੀ ਐਪਸ ਨੂੰ ਬੈਨ ਕਰਨ ਦਾ ਐਲਾਨ ਕੀਤਾ ਤਾਂ ਉਨ੍ਹਾਂ ਵਿਚ ਪਬਜੀ ਦਾ ਨਾਮ ਸੁਣ ਕੇ ਹਰ ਕੋਈ ਹੈਰਾਨ ਰਹਿ ਗਿਆ। ਪਬਜੀ ਸਮੇਤ ਸਾਰੇ ਐਪਸ ਨੂੰ ਬੈਨ ਕੀਤੇ ਜਾਣ ਦੇ ਲਗਭਗ ਦੋ ਦਿਨਾਂ ਬਾਅਦ ਭਾਰਤ ਵਿਚ ਇਨ੍ਹਾਂ ਨੂੰ ਗੂਗਲ ਪਲੇਅ ਸਟੋਰ ਅਤੇ ਐਪਲ ਪਲੇਅ ਸਟੋਰ ਤੋਂ ਹਟਾ ਦਿੱਤਾ ਗਿਆ ਹੈ।

ਦਰਅਸਲ ਪਬਜੀ ਐਪ ਸਾਊਥ ਕੋਰੀਆ ਦੀ ਕੰਪਨੀ ਬਲੂਹੋਲ ਦਾ ਹੈ ਪਰ ਇਸ ਵਿਚ ਚੀਨੀ ਕੰਪਨੀ ਟੇਸੈਂਟ ਦਾ ਨਿਵੇਸ਼ ਹੈ। ਅਜਿਹੇ ਵਿਚ ਡਾਟਾ ਚੋਰੀ ਦੇ ਸ਼ੱਕ ਦੇ ਚੱਲਦਿਆਂ ਚੀਨੀ ਐਪਸ ਦੇ ਨਾਲ ਪਬਜੀ ਨੂੰ ਵੀ ਬੈਨ ਕਰ ਦਿੱਤਾ ਗਿਆ ਹੈ। ਸਰਕਾਰ ਦੀ ਕਾਰਵਾਈ ਤੋਂ ਬਾਅਦ ਹੁਣ ਐਂਡਰੋਇਡ ਜਾਂ ਆਈਓਐਸ ਯੂਜ਼ਰ ਐਪ ਸਟੋਰ ਤੋਂ ਪਬਜੀ ਮੋਬਾਇਲ ਨੂੰ ਡਾਊਨਲੋਡ ਨਹੀਂ ਕਰ ਸਕਦੇ ਹਨ। ਪਲੇਅ ਸਟੋਰ ਜਾਂ ਐਪ ਸਟੋਰ ਉੱਤੇ ਜਦੋਂ ਤੁਸੀ ਪਬਜੀ ਮੋਬਾਇਲ ਸਰਚ ਕਰੋਗਾ ਤਾਂ ਤੁਹਾਨੂੰ ਕੋਈ ਨਤੀਜਾ ਨਹੀਂ ਮਿਲੇਗਾ। ਮੰਨਿਆ ਜਾ ਰਿਹਾ ਹੈ ਕਿ ਹੁਣ ਭਾਰਤ ਵਿਚ ਇੰਟਰਨੈੱਟ ਸਰਵਿਸ ਪ੍ਰੋਵਾਇਡਰਜ਼ ਦੁਆਰਾ ਪਬਜੀ ਮੋਬਾਇਲ ਦਾ ਅਕਸੈਸ ਬਲਾਕ ਕੀਤਾ ਜਾਵੇਗਾ।

ਇਹ ਵੀ ਦੱਸ ਦਈਏ ਕਿ ਪਬਜੀ ਮੋਬਾਇਲ ਜਿੱਥੇ ਭਾਰਤ ਵਿਚ ਬੈਨ ਹੋਇਆ ਹੈ ਉੱਥੇ ਹੀ ਪਬਜੀ ਡੈਸਕਟਾਪ ਜਾਂ ਪਬਜੀ ਪੀਸੀ ਉੱਤੇ ਹੁਣ ਵੀ ਭਾਰਤ ਵਿਚ ਪਾਬੰਦੀ ਨਹੀਂ ਲੱਗੀ ਹੈ। ਦੱਸਿਆ ਇਹ ਜਾ ਰਿਹਾ ਹੈ ਕਿ ਪਬਜੀ ਡੈਸਕਟਾਪ ਉੱਤੇ ਹੁਣ ਵੀ ਸਾਊਥ ਕੋਰੀਅਨ ਕੰਪਨੀ ਬਲੂਹੋਲ ਦਾ ਮਾਲਿਕਾਣਾ ਹੱਕ ਹੈ ਇਸ ਲਈ ਸ਼ਾਇਦ ਇਸ ਉੱਤੇ ਪਾਬੰਦੀ ਨਹੀਂ ਲਗਾਈ ਗਈ ਹੈ। ਭਾਵ ਕਿ ਭਾਰਤ ਵਿਚ ਅਜੇ ਵੀ ਪੀਸੀ ਉੱਤੇ ਪਬਜੀ ਗੇਮ ਖੇਡੀ ਜਾ ਸਕਦੀ ਹੈ।

ਦੂਜੇ ਪਾਸੇ ਭਾਰਤ ਸਰਕਾਰ ਦੀ ਇਸ ਕਾਰਵਾਈ ਤੋਂ ਬਾਅਦ ਚੀਨ ਬਖਲਾਉਂਦਾ ਹੋਇਆ ਨਜ਼ਰ ਆ ਰਿਹਾ ਹੈ ਅਤੇ ਉਸ ਨੇ ਇਸ ਕਦਮ ਨੂੰ ਚੀਨੀ ਕਾਰੋਬਾਰੀਆਂ ਦੇ ਹਿੱਤਾਂ ਨੂੰ ਨੁਕਸਾਨ ਪਹੁੰਚਾਉਣ ਵਾਲਾ ਦੱਸਿਆ ਹੈ। ਮੀਡੀਆ ਰਿਪੋਰਟਾਂ ਅਨੁਸਾਰ ਸਮਾਚਾਰ ਏਜੰਸੀ ਰਾਇਟਰਸ ਨੇ ਵਣਜ ਮੰਤਰਾਲੇ ਦੇ ਹਵਾਲਿਓ ਦੱਸਿਆ ਹੈ ਕਿ ”ਭਾਰਤ ਦੁਆਰਾ ਜਿਹੜੇ ਵੀ ਮੋਬਾਇਲ ਐਪਸ ਉੱਤੇ ਪਾਬੰਦੀ ਲਗਾਈ ਗਈ ਹੈ, ਉਸ ਨਾਲ ਚੀਨੀ ਨਿਵੇਸ਼ਕਾਂ ਅਤੇ ਸਰਵਿਸ ਪ੍ਰੋਵਾਈਡਰਜ਼ ਦੇ ਹਿੱਤਾਂ ਨੂੰ ਸੱਟ ਪਹੁੰਚੀ ਹੈ। ਚੀਨ ਇਸ ਮਸਲੇ ਉੱਤੇ ਬਹੁਤ ਗੰਭੀਰ ਹੈ ਅਤੇ ਇਸ ਦਾ ਸਖਤ ਵਿਰੋਧ ਕਰਦਾ ਹੈ”।

 

Leave a Reply

Your email address will not be published. Required fields are marked *