ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:–ਬੁੱਧਵਾਰ ਦੇਰ ਰਾਤ ਪ੍ਰਧਾਨਮੰਤਰੀ ਨਰਿੰਦਰ ਮੋਦੀ ਦੀ ਨਿੱਜੀ ਵੈੱਬਸਾਈਟ ਦਾ ਟਵਿੱਟਰ ਅਕਾਊਂਟ ਨੂੰ ਹੈਕਰਾਂ ਦੁਆਰਾ ਹੈਕ ਕਰ ਲਿਆ ਗਿਆ ਅਤੇ ਰਾਤ ਤਿੰਨ ਵਜੇ ਦੇ ਕਰੀਬ ਇਸ ਅਕਾਊਂਟ ਤੋਂ ਟਵੀਟ ਕੀਤੇ ਗਏ ਜਿਸ ਵਿਚ ਕੋਰੋਨਾ ਵਾਇਰਸ ਰਿਲੀਫ ਫੰਡ ਦੇ ਲਈ ਦਾਨ ਵਿਚ ਬਿਟਕੁਆਇਨ ਦੀ ਮੰਗ ਕੀਤੀ ਗਈ। ਹਾਲਾਂਕਿ ਤੁਰੰਤ ਇਨ੍ਹਾਂ ਟਵੀਟਜ਼ ਨੂੰ ਡਿਲੀਟ ਵੀ ਕਰ ਦਿੱਤਾ ਗਿਆ।
ਪੀਐਮ ਮੋਦੀ ਦੀ ਪਰਸਨਲ ਵੈੱਬਸਾਈਟ ਦੇ ਟਵਿੱਟਰ ਅਕਾਊਂਟ ਉੱਤੇ ਹੈਕਰਾਂ ਨੇ ਟਵੀਟ ਕਰ ਲਿਖਿਆ ”ਮੈ ਤੁਹਾਨੂੰ ਲੋਕਾਂ ਨੂੰ ਅਪੀਲ ਕਰਦਾ ਹਾਂ ਕਿ ਕੋਵਿਡ-19 ਦੇ ਲਈ ਬਣਾਏ ਗਏ ਪ੍ਰਧਾਨਮੰਤਰੀ ਨਰਿੰਦਰ ਮੋਦੀ ਰਿਲੀਫ ਫੰਡ ਵਿਚ ਦਾਨ ਕਰੋ”। ਇਹ ਦਾਨ ਕ੍ਰਿਪਟੋ ਕਰੰਸੀ ਬਿਟਕੁਆਇਨ ‘ਚ ਮੰਗਿਆ ਗਿਆ ਸੀ ।ਇੱਕ ਹੋਰ ਟਵੀਟ ਵਿਚ ਹੈਕਰ ਨੇ ਲਿਖਿਆ ”ਇਹ ਅਕਾਊਂਟ ਜਾਨ ਵਿਕ ਨੇ ਹੈਕ ਕੀਤਾ ਹੈ। ਅਸੀ ਪੇਟੀਐਮ ਮਾਲ ਹੈਕ ਨਹੀਂ ਕੀਤਾ ਹੈ”। ਹਾਲਾਂਕਿ ਇਨ੍ਹਾਂ ਟਵੀਟਜ਼ ਨੂੰ ਕੁੱਝ ਹੀ ਮਿੰਟਾਂ ਬਾਅਦ ਡਿਲੀਟ ਕਰ ਦਿੱਤਾ ਗਿਆ ਅਤੇ ਅੱਧੇ ਘੰਟੇ ਅੰਦਰ ਟਵਿੱਟਰ ਦੁਆਰਾ ਅਕਾਊਂਟ ਨੂੰ ਵੀ ਸਹੀ ਕਰ ਦਿੱਤਾ ਗਿਆ। ਪੀਐਮ ਮੋਦੀ ਦੀ ਨਿੱਜੀ ਵੈਬਸਾਈਟ ਦੇ ਟਵਿੱਟਰ ਅਕਾਊਂਟ ਦੇ 25 ਲੱਖ ਤੋਂ ਵੱਧ ਫੋਲੋਵਰਜ਼ ਹਨ।
ਉੱਥੇ ਹੀ ਇਸ ਮਾਮਲੇ ਉੱਤੇ ਟਵਿੱਟਰ ਦਾ ਕਹਿਣਾ ਹੈ ਕਿ ਉਸ ਨੂੰ ਪ੍ਰਧਾਨਮੰਤਰੀ ਮੋਦੀ ਦੀ ਵੈੱਬਸਾਈਟ ਦੇ ਅਕਾਊਂਟ ਦੀ ਗਤੀਵਿਧੀ ਦੀ ਜਾਣਕਾਰੀ ਹੈ ਅਤੇ ਇਸ ਨੂੰ ਸੁਰੱਖਿਅਤ ਕਰਨ ਲਈ ਕਦਮ ਚੁੱਕੇ ਹਨ। ਟਵਿੱਟਰ ਦੇ ਬੁਲਾਰੇ ਨੇ ਕਿਹਾ ਕਿ ”ਅਸੀ ਇਸ ਮਾਮਲੇ ਦੀ ਜਾਂਚ ਕਰ ਰਹੇ ਹਾਂ, ਹਾਲਾਂਕਿ ਅਜੇ ਤੱਕ ਇਹ ਜਾਣਕਾਰੀ ਨਹੀਂ ਹੈ ਕਿ ਇਸ ਅਕਾਊਂਟ ਤੋਂ ਇਲਾਵਾ ਕਿਸੇ ਹੋਰ ਅਕਾਊਂਟ ਉੱਤੇ ਵੀ ਫਰਕ ਪਿਆ ਹੈ ਜਾਂ ਨਹੀਂ”। ਦੱਸ ਦਈਏ ਕਿ ਕੁੱਝ ਦਿਨ ਪਹਿਲਾਂ ਵੀ ਟਵਿੱਟਰ ਉੱਤੇ ਇੱਕ ਵੱਡਾ ਸਾਇਬਰ ਅਟੈਕ ਹੋਇਆ ਸੀ ਜਿਸ ਦੌਰਾਨ ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ, ਅਲਕ ਮਾਸਕ ਅਤੇ ਜੋ ਬਿਡੇਨ ਸਮੇਤ ਦੁਨੀਆ ਭਰ ਦੀਆਂ ਵੱਡੀਆਂ ਹਸਤੀਆਂ ਦੇ ਟਵਿੱਟਰ ਖਾਤਿਆਂ ਨੂੰ ਹੈਕ ਕਰ ਲਿਆ ਗਿਆ ਸੀ। ਇਸ ਦੌਰਾਨ ਹੈਕਰਜ਼ ਨੇ ਬਿਟਕੁਆਇਨ ਦੇ ਜਰੀਏ ਪੈਸਿਆਂ ਦੀ ਮੰਗ ਕੀਤੀ ਸੀ।
ਕੀ ਹੈ ਬਿਟਕੁਆਇਨ?
ਬਿਟਕੁਆਇਨ ਇਕ ਵਰਚੁਅਲ ਮੁਦਰਾ ਹੈ ਜਿਸ ‘ਤੇ ਕੋਈ ਸਰਕਾਰੀ ਕੰਟਰੋਲ ਨਹੀਂ ਹੈ।
ਇਸ ਮੁਦਰਾ ਨੂੰ ਕਿਸੇ ਬੈਂਕ ਨੇ ਜਾਰੀ ਨਹੀਂ ਕੀਤਾ। ਇਹ ਕਿਸੇ ਦੇਸ਼ ਦੀ ਮੁਦਰਾ ਨਹੀਂ ਹੈ ਇਸ ਲਈ ਇਸ ‘ਤੇ ਕੋਈ ਟੈਕਸ ਨਹੀਂ ਲਗਾਉਂਦਾ।
ਬਿਟਕੁਆਇਨ ਪੂਰੀ ਤਰ੍ਹਾਂ ਗੁਪਤ ਕਰੰਸੀ ਹੈ ਅਤੇ ਇਸ ਨੂੰ ਸਰਕਾਰ ਤੋਂ ਲੁਕਾ ਕੇ ਰੱਖਿਆ ਜਾਂਦਾ ਹੈ।
ਇਸ ਨੂੰ ਦੁਨੀਆਂ ‘ਚ ਕਿਤੇ ਵੀ ਸਿੱਧਾ ਖ਼ਰੀਦਿਆ ਜਾਂ ਵੇਚਿਆ ਨਹੀਂ ਜਾ ਸਕਦਾ।

