ਚੋਣ ਕਮਿਸ਼ਨ ਨੇ ਕੋਰੋਨਾ ਕਾਲ ਵਿਚ ਹੋਣ ਵਾਲੀਆਂ ਚੋਣਾਂ ਨੂੰ ਲੈ ਕੇ ਜਾਰੀ ਕੀਤੀਆਂ ਗਾਈਡਲਾਈਨਜ਼

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-ਕੋਰੋਨਾ ਸੰਕਟ ਵਿਚਾਲੇ ਹੋਣ ਵਾਲੀਆਂ ਚੋਣਾਂ ਨੂੰ ਲੈ ਕੇ ਅੱਜ ਸ਼ੁੱਕਰਵਾਰ ਨੂੰ ਚੋਣ ਕਮਿਸ਼ਨ ਨੇ ਨਵੀਂ ਗਾਈਡਲਾਈਨਜ਼ ਜਾਰੀ ਕਰ ਦਿੱਤੀਆਂ ਹਨ। ਇਹ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-ਕੋਰੋਨਾ ਸੰਕਟ ਵਿਚਾਲੇ ਹੋਣ ਵਾਲੀਆਂ ਚੋਣਾਂ ਨੂੰ ਲੈ ਕੇ ਅੱਜ ਸ਼ੁੱਕਰਵਾਰ ਨੂੰ ਚੋਣ ਕਮਿਸ਼ਨ ਨੇ ਨਵੀਂ ਗਾਈਡਲਾਈਨਜ਼ ਜਾਰੀ ਕਰ ਦਿੱਤੀਆਂ ਹਨ। ਇਹ ਗਾਈਡਲਾਈਨਜ਼ ਇਸ ਸਾਲ ਬਿਹਾਰ ਵਿਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਦੇ ਸੰਬੰਧ ਵਿਚ ਜਾਰੀ ਕੀਤੀ ਗਈਆਂ ਹਨ ਜਿਸ ਮੁਤਾਬਕ ਕੋਰੋਨਾ ਦੇ ਮੱਦੇਨਜ਼ਰ ਚੋਣ ਪ੍ਰਚਾਰ ਵੇਲੇ ਕਈਂ ਨਿਯਮਾਂ ਦੀ ਪਾਲਣਾ ਕਰਨੀ ਹੋਵੇਗੀ

ਚੋਣ ਕਮਿਸ਼ਨ ਵੱਲੋਂ ਜਾਰੀ ਹੋਏ ਦਿਸ਼ਾ-ਨਿਰਦੇਸ਼

ਚੋਣਾਂ ਲੜਨ ਵਾਲੇ ਉਮੀਦਵਾਰ ਕੇਵਲ 5 ਲੋਕਾਂ ਨਾਲ ਡੋਰ ਟੂ ਡੋਰ ਪ੍ਰਚਾਰ ਕਰ ਸਕਣਗੇ।

ਉਮੀਦਵਾਰ ਜਮਾਨਤ ਦੀ ਰਾਸ਼ੀ ਨੂੰ ਆਨਲਾਈਨ ਵੀ ਜਮ੍ਹਾ ਕਰਵਾ ਸਕਣਗੇ।

ਜਿੱਥੇ ਤੱਕ ਸੰਭਵ ਹੋ ਸਕੇ ਚੋਣ ਗਤੀਵਿਧਿਆ ਦੌਰਾਨ ਸੋਸ਼ਲ ਡਿਸਟੈਂਸਿੰਗ ਬਣਾ ਕੇ ਰੱਖਣ ਲਈ ਵੱਡੇ ਹਾਲ ਜਾ ਕਮਰੇ ਨੂੰ ਚੁਣਿਆ ਜਾਵੇ।

ਚੋਣ ਸੰਬੰਧੀ ਸਾਰੀ ਗਤੀਵਿਧੀਆਂ ਦੌਰਾਨ ਹਰ ਵਿਅਕਤੀ ਨੂੰ ਮਾਸਕ ਪਹਿਣਨਾ ਲਾਜ਼ਮੀ ਹੋਵੇਗਾ।

ਪਬਲਿਕ ਮੀਟਿੰਗ ਅਤੇ ਰੋਡ ਸ਼ੋਅ ਦੀ ਆਗਿਆ ਕੇਂਦਰ ਸਰਕਾਰ ਦੁਆਰਾ ਜਾਰੀ ਦਿਸ਼ਾ-ਨਿਰਦੇਸ਼ਾਂ ਅਨੁਸਾਰ ਮਿਲੇਗੀ।

ਨਾਮਜ਼ਦਗੀ ਸਮੇਂ ਉਮੀਦਵਾਰ ਨਾਲ ਕੇਵਲ ਦੋ ਲੋਕ ਅਤੇ ਦੋ ਵਾਹਨਾਂ ਨੂੰ ਲਿਜਾਣ ਦੀ ਆਗਿਆ ਹੋਵੇਗੀ।

ਵੋਟਾਂ ਦੀ ਕਾਊਂਟਿੰਗ ਵਾਲੇ ਹਾਲ ਵਿਚ 7 ਤੋਂ ਵੱਧ ਕਾਊਂਟਿੰਗ ਡੈਸਕ ਦੀ ਆਗਿਆ ਨਹੀਂ ਹੋਵੇਗੀ।

ਇਕ ਵਿਧਾਨ ਸਭਾ ਹਲਕੇ ਦੀ ਗਿਣਤੀ 3 ਤੋਂ 4 ਹਾਲਾਂ ਵਿਚ ਹੋ ਸਕਦੀ ਹੈ।

ਸੈਨੇਟਾਈਜ਼ਰ, ਮਾਸਕ, ਦਸਤਾਨੇ,ਫੇਸ ਸ਼ੀਲਡ, ਮਾਸਕ, ਥਰਮਲ ਸਕੈਨਰ ਚੋਣ ਪ੍ਰੀਕਿਰਿਆ ਦੌਰਾਨ ਵਰਤੇ ਜਾਣਗੇ।

ਈਵੀਐਮ ਮਸ਼ੀਨਾਂ ਵਿਚ ਵੋਟ ਪਾਉਣ ਤੋਂ ਪਹਿਲਾਂ ਵੋਟਰਾਂ ਨੂੰ ਦਸਤਾਨੇ ਦਿੱਤੇ ਜਾਣਗੇ।

ਵੋਟਰਾਂ ਦੀ ਪਹਿਚਾਣ ਪ੍ਰਕਿਰਿਆ ਦੌਰਾਨ, ਵੋਟਰਾਂ ਨੂੰ ਲੋੜ ਪੈਣ ਉੱਤੇ ਪਹਿਚਾਣ ਲਈ ਫੇਸ ਮਾਸਕ ਵੀ ਹਟਾਉਣਾ ਪਏਗਾ।

Leave a Reply

Your email address will not be published. Required fields are marked *