ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-ਅੱਜ ਵੀਰਵਾਰ ਨੂੰ ਗੂਗਲ ਦੇ ਜੀਮੇਲ(G-Mail) ਦਾ ਸਰਵਰ ਡਾਊਨ ਹੋ ਗਿਆ ਹੈ ਜਿਸ ਕਰਕੇ ਭਾਰਤ ਸਮੇਤ ਦੁਨੀਆ ਭਰ ਦੇ ਯੂਜ਼ਰ ਈਮੇਲ ਨਹੀਂ ਕਰ ਪਾ ਰਹੇ ਹਨ। ਜੀਮੇਲ ਤੋਂ ਇਲਾਵਾ ਗੂਗਲ ਡ੍ਰਾਇਵ, ਗੂਗਲ ਮੀਟ ਅਤੇ ਗੂਗਟ ਚੇਟ ਦੀ ਵਰਤੋਂ ਕਰਨ ਵਿਚ ਵੀ ਲੋਕਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਦੂਜੇ ਪਾਸੇ ਲੋਕ ਯੂ-ਟਿਊਬ ਉੱਤੇ ਵੀਡੀਓ ਵੀ ਅਪਲੋਡ ਨਹੀਂ ਕਰ ਪਾ ਰਹੇ ਹਨ। ਉੱਥੇ ਹੀ ਕੰਪਨੀ ਨੇ ਵੀ ਸਰਵਰ ਡਾਊਨ ਹੋਣ ਦੀ ਗੱਲ ਮੰਨੀ ਹੈ ਅਤੇ ਜਲਦੀ ਦੀ ਸਮੱਸਿਆ ਦਾ ਹੱਲ ਕਰਨਾ ਦਾ ਭਰੋਸਾ ਦਿੱਤਾ ਹੈ।
ਦਰਅਸਲ ਗੂਗਲ ਐਪਸ ਦੇ ਸਟੇਟਸ ਪੇਜ ਉੱਤੇ ਵੀ ਕਨਫਰਮ ਕੀਤਾ ਗਿਆ ਹੈ ਕਿ ਜੀਮੇਲ ਵਿਚ ਦਿੱਕਤਾਂ ਆ ਰਹੀਆਂ ਹਨ। ਕੰਪਨੀ ਦਾ ਕਹਿਣਾ ਹੈ ਕਿ ਫਿਲਹਾਲ ਉਹ ਇਸ ਦੀ ਜਾਂਚ ਕਰ ਰਹੀ ਹੈ ਅਤੇ ਜਲਦੀ ਹੀ ਪਰੇਸ਼ਾਨੀ ਦਾ ਹੱਲ ਕਰਕੇ ਅਪਡੇਟ ਦਿੱਤਾ ਜਾਵੇਗਾ।
ਜਾਣਕਾਰੀ ਅਨੁਸਾਰ ਅੱਜ ਸਵੇਰੇ 11 ਵਜੇ ਦੇ ਕਰੀਬ ਭਾਰਤ ਵਿਚ ਜੀਮੇਲ ‘ਚ ਸਮੱਸਿਆ ਆਉਣੀ ਸ਼ੁਰੂ ਹੋਣ ਲੱਗੀ ਅਤੇ ਹੌਲੀ-ਹੌਲੀ ਟਵਿੱਟਰ ਉੱਤੇ ਜੀਮੇਲ ਡਾਊਨ ਟਰੇਂਡ ਕਰਨ ਲੱਗਿਆ। ਯੂਜ਼ਰਾਂ ਨੂੰ ਜੀਮੇਲ ਲਾਗ ਇਨ ਜਾ ਲਾਗ ਆਊਟ ਕਰਨ ਵਿਚ ਕੋਈ ਦਿੱਕਤ ਨਹੀਂ ਆ ਰਹੀ ਹੈ ਪਰ ਈ- ਮੇਲ ਕਰਨ ਵਿਚ ਪਰੇਸ਼ਾਨੀ ਆ ਰਹੀ ਹੈ ਅਤੇ ਅਟੈਚਮੈਲ ਫੇਲ੍ਹ ਹੋਣ ਦੀ ਵੀ ਸ਼ਿਕਾਇਤ ਮਿਲ ਰਹੀ ਹੈ।
ਇਸ ਤੋਂ ਇਲਾਵਾ ਯੂ-ਟਿਊਬ ਉੱਤੇ ਵੀ ਵੀਡੀਓ ਅਪਲੋਡ ਨਹੀਂ ਹੋ ਰਹੀ ਹੈ। ਇੰਨਾ ਹੀ ਨਹੀਂ ਬਲਕਿ ਜੀਮੇਲ, ਗੂਗਲ ਡ੍ਰਾਇਵ, ਗੂਗਲ ਡਾਟ,ਗੂਗਲ ਗਰੁੱਪ, ਗੂਗਲ ਚੈਟ, ਗੂਗਲ ਮੀਟ, ਗੂਗਲ ਕੀਪ ਅਤੇ ਗੂਗਲ ਵਾਇਸ ਦੀ ਵਰਤੋਂ ਕਰਨ ਵਿਚ ਲੋਕਾਂ ਨੂੰ ਪਰੇਸ਼ਾਨੀ ਹੋ ਰਹੀ ਹੈ।
