ਵਿਸ਼ਵ ਵਿਚ ਕੋਰੋਨਾ ਦੇ ਮਾਮਲੇ ਹੋਏ 2.25 ਕਰੋੜ ਤੋਂ ਪਾਰ, ਜਾਣੋ ਦੁਨੀਆ ਭਰ ਦੇ ਦੇਸ਼ਾਂ ਦਾ ਕੀ ਹੈ ਹਾਲ

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-ਚੀਨ ਦੇ ਵੁਹਾਨ ਸ਼ਹਿਰ ਤੋਂ ਸ਼ੁਰੂ ਹੋਈ ਕੋਰੋਨਾ ਮਹਾਂਮਾਰੀ ਪੂਰੀ ਦੁਨੀਆ ਵਿਚ ਆਪਣਾ ਕਹਿਰ ਵਿਖਾ ਰਹੀ ਹੈ। ਵਿਸ਼ਵ ਭਰ ਦੇ ਦੇਸ਼ ਕੋਰੋਨਾ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-ਚੀਨ ਦੇ ਵੁਹਾਨ ਸ਼ਹਿਰ ਤੋਂ ਸ਼ੁਰੂ ਹੋਈ ਕੋਰੋਨਾ ਮਹਾਂਮਾਰੀ ਪੂਰੀ ਦੁਨੀਆ ਵਿਚ ਆਪਣਾ ਕਹਿਰ ਵਿਖਾ ਰਹੀ ਹੈ। ਵਿਸ਼ਵ ਭਰ ਦੇ ਦੇਸ਼ ਕੋਰੋਨਾ ਸੰਕਰਮਨ ਦੀ ਚਪੇਟ ਵਿਚ ਆ ਚੁੱਕੇ ਹਨ। ਖਬਰ ਲਿਖੇ ਜਾਣ ਤੱਕ ਦੁਨੀਆ ਵਿਚ ਕੋਰੋਨਾ ਦੇ ਕੇਸਾਂ ਦੀ ਗਿਣਤੀ 2.25 ਕਰੋੜ ਦੇ ਅੰਕੜੇ ਨੂੰ ਪਾਰ ਕਰ ਗਈ ਹੈ, ਜਦਕਿ ਮਰਨ ਵਾਲਿਆਂ ਦੀ ਸੰਖਿਆ 7.91 ਲੱਖ ਤੋਂ ਜ਼ਿਆਦਾ ਹੋ ਗਈ ਹੈ। ਉੱਥੇ ਹੀ ਹੁਣ ਤੱਕ 1.53 ਕਰੋੜ ਤੋਂ ਜ਼ਿਆਦਾ ਮਰੀਜ਼ ਕੋਰੋਨਾ ਨੂੰ ਹਰਾ ਕੇ ਠੀਕ ਵੀ ਹੋ ਚੁੱਕੇ ਹਨ।

ਵਰਲਡਓ ਮੀਟਰ ਦੁਆਰਾ ਜਾਰੀ ਕੀਤੇ ਅੰਕੜਿਆਂ ਅਨੁਸਾਰ ਦੁਨੀਆ ਵਿਚ ਕੋਰੋਨਾ ਦੇ ਮਾਮਲੇ ਵੱਧ ਕੇ 22,579,095 ਹੋ ਗਏ ਹਨ ਅਤੇ ਮ੍ਰਿਤਕਾਂ ਦੀ ਗਿਣਤੀ 791,002 ਤੱਕ ਪਹੁੰਚ ਗਈ ਹੈ। ਉੱਥੇ ਹੀ ਹੁਣ ਤੱਕ 15,301,255 ਮਰੀਜ਼ ਕੋਰੋਨਾ ਨੂੰ ਹਰਾ ਕੇ ਸਿਹਤਯਾਬ ਵੀ ਹੋ ਚੁੱਕੇ ਹਨ ਜਿਸ ਕਰਕੇ ਐਕਟਿਵ ਕੇਸਾਂ ਦੀ ਸੰਖਿਆ 6,486,838 ਹੋ ਗਈ ਹੈ। ਕੋਰੋਨਾ ਨਾਲ ਸੱਭ ਤੋਂ ਵੱਧ ਪ੍ਰਭਾਵਿਤ ਸੰਯੁਕਤ ਰਾਜ ਅਮਰੀਕਾ ਹੋ ਰਿਹਾ ਹੈ। ਇੱਥੇ ਹੁਣ ਤੱਕ 5,700,931 ਕੇਸਾਂ ਦੀ ਪੁਸ਼ਟੀ ਹੋ ਚੁੱਕੀ ਹੈ, ਜਿਨ੍ਹਾਂ ਵਿਚੋਂ 176,337 ਜਾਨਾਂ ਜਾ ਚੁੱਕੀਆਂ ਹਨ। ਉੱਥੇ ਹੀ ਹੁਣ ਤੱਕ 3,062,331 ਮਰੀਜ਼ ਠੀਕ ਵੀ ਹੋ ਚੁੱਕੇ ਹਨ। ਇਸ ਤੋਂ ਇਲਾਵਾ ਬ੍ਰਾਜ਼ੀਲ, ਭਾਰਤ, ਰੂਸ, ਸਪੇਨ, ਇਟਲੀ, ਫਰਾਂਸ, ਜ਼ਰਮਨੀ, ਯੂਕੇ, ਤੁਰਕੀ, ਚਿਲੀ, ਈਰਾਨ, ਕਨੇਡਾ, ਪੇਰੂ,ਸਾਊਦੀ ਅਰਬ, ਬੰਗਲਾਦੇਸ਼, ਪਾਕਿਸਤਾਨ,ਸਾਊਥ ਅਫਰੀਕਾ, ਕੋਲੰਬੀਆ, ਫਿਲੀਪੀਨਜ਼,ਇੰਡੋਨੇਸ਼ੀਆ,ਅਰਜਨਟੀਨਾ, ਇਰਾਕ ਅਤੇ ਕਤਰ ਸਮੇਤ ਦੁਨੀਆ ਭਰ ਦੇ ਦੇਸ਼ ਕੋਰੋਨਾ ਮਹਾਂਮਾਰੀ ਦੀ ਮਾਰ ਝੱਲ ਰਹੇ ਹਨ।

ਬ੍ਰਾਜ਼ੀਲ – ਕੁੱਲ ਕੇਸ– 3,460,413, ਮੌਤਾਂ-111,189

ਭਾਰਤ- ਕੁੱਲ ਕੇਸ –2,835,822, ਮੌਤਾਂ-53,994

ਰੂਸ – ਕੁੱਲ ਕੇਸ- 937,321, ਮੌਤਾਂ-15,989

ਸਾਊਥ ਅਫਰੀਕਾ-ਕੁੱਲ ਕੇਸ-596,060, ਮੌਤਾਂ-12,423

ਪੇਰੂ–ਕੁੱਲ ਕੇਸ- 558,420, ਮੌਤਾਂ-26,834

ਮੈਕਸੀਕੋ-ਕੁੱਲ ਕੇਸ- 537,031, ਮੌਤਾਂ-58,481

ਕੋਲੰਬੀਆ-ਕੁੱਲ ਕੇਸ-502,178, ਮੌਤਾਂ-15,979

ਚਿਲੀ-ਕੁੱਲ ਕੇਸ-390,037, ਮੌਤਾਂ-10,578

ਸਪੇਨ- ਕੁੱਲ ਕੇਸ – 387,985, ਮੌਤਾਂ- 28,797

ਈਰਾਨ – ਕੁੱਲ ਕੇਸ -350,279, ਮੌਤਾਂ-20,125

ਯੂਕੇ- ਕੁੱਲ ਕੇਸ -321,098, ਮੌਤਾਂ-41,397

ਅਰਜਨਟੀਨਾ-ਕੁੱਲ ਕੇਸ-312,659, ਮੌਤਾਂ-6,330

ਸਾਊਦੀ ਅਰਬ- ਕੁੱਲ ਕੇਸ- 302,686,  ਮੌਤਾਂ-3,506

ਪਾਕਿਸਤਾਨ-ਕੁੱਲ ਕੇਸ-290,445, ਮੌਤਾਂ-6,201

ਬੰਗਲਾਦੇਸ਼-ਕੁੱਲ ਕੇਸ-285,091, ਮੌਤਾਂ-3,781

ਇਟਲੀ– ਕੁੱਲ ਕੇਸ – 255,278, ਮੌਤਾਂ- 35,412

ਤੁਰਕੀ- ਕੁੱਲ ਕੇਸ- 253,108, ਮੌਤਾਂ-6,039

ਜਰਮਨੀ- ਕੁੱਲ ਕੇਸ -229,700, ਮੌਤਾਂ-9,314

ਫਰਾਂਸ- ਕੁੱਲ ਕੇਸ- 225,043, ਮੌਤਾਂ-30,468

ਇਰਾਕ-ਕੁੱਲ ਕੇਸ-188,802, ਮੌਤਾਂ-6,121

ਫਿਲੀਪੀਨਜ਼- ਕੁੱਲ ਕੇਸ – 173,774, ਮੌਤਾਂ-2,795

ਇੰਡੋਨੇਸ਼ੀਆ-ਕੁੱਲ ਕੇਸ-144,945, ਮੌਤਾਂ-6,346

ਕਨੇਡਾ-  ਕੁੱਲ ਕੇਸ- 123,490, ਮੌਤਾਂ-9,049

ਕਤਰ-ਕੁੱਲ ਕੇਸ-115,956, ਮੌਤਾਂ-193

Leave a Reply

Your email address will not be published. Required fields are marked *