ਮਾਲੀ ਦੇ ਰਾਸ਼ਟਰਪਤੀ ਅਤੇ ਪ੍ਰਧਾਨ ਮੰਤਰੀ ਨੂੰ ਬਣਾਇਆ ਗਿਆ ਬੰਧਕ, ਮਜ਼ਬੂਰਨ ਕਰਵਾਇਆ ਗਿਆ ਇਹ ਕੰਮ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-ਪੱਛਮੀ ਅਫਰੀਕੀ ਦੇਸ਼ ਮਾਲੀ ਦੇ ਰਾਸ਼ਟਰਪਤੀ ਇਬਰਾਹਿਮ ਬੌਬਕਰ ਕੀਤਾ ਨੇ ਫੌਜੀ ਤਖਤਾ ਪਲਟ ਤੋਂ ਬਾਅਦ ਅਸਤੀਫਾ ਦੇ ਦਿੱਤਾ ਹੈ। ਦਰਅਸਲ ਬਾਗੀ ਸੈਨਿਕਾਂ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-ਪੱਛਮੀ ਅਫਰੀਕੀ ਦੇਸ਼ ਮਾਲੀ ਦੇ ਰਾਸ਼ਟਰਪਤੀ ਇਬਰਾਹਿਮ ਬੌਬਕਰ ਕੀਤਾ ਨੇ ਫੌਜੀ ਤਖਤਾ ਪਲਟ ਤੋਂ ਬਾਅਦ ਅਸਤੀਫਾ ਦੇ ਦਿੱਤਾ ਹੈ। ਦਰਅਸਲ ਬਾਗੀ ਸੈਨਿਕਾਂ ਦੁਆਰਾ ਰਾਸ਼ਟਰਪਤੀ ਅਤੇ ਪ੍ਰਧਾਨਮੰਤਰੀ ਬੌਬਾਊ ਸਿਸੇ ਦੇ ਘਰ ਦਾ ਘਿਰਾਓ ਕਰਕੇ ਲਗਾਤਾਰ ਹਵਾ ਵਿਚ ਗੋਲੀਬਾਰੀ ਕੀਤੀ ਜਾ ਰਹੀ ਸੀ ਅਤੇ ਉਨ੍ਹਾਂ ਨੂੰ ਬੰਧਕ ਬਣਾ ਲਿਆ ਸੀ, ਜਿਸ ਤੋਂ ਬਾਅਦ ਬੀਤੀ ਰਾਤ ਰਾਸ਼ਟਰਪਤੀ ਨੂੰ ਮਜਬੂਰਨ ਅਸਤੀਫਾ ਦੇਣਾ ਪਿਆ ਹੈ।

Mali president and prime minister detained by mutinying soldiers ...
ਮਾਲੀ ਦੇ ਰਾਸ਼ਟਰਪਤੀ ਅਤੇ ਪ੍ਰਧਾਨਮੰਤਰੀ

ਮੀਡੀਆ ਰਿਪੋਰਟਾਂ ਅਨੁਸਾਰ ਮਾਲੀ ਵਿਚ ਮੰਗਲਵਾਰ ਨੂੰ ਹੀ ਫੌਜੀ ਤਖਤਾਪਲਟ ਦੇ ਆਸਾਰ ਵੱਧ ਗਏ ਸਨ। ਬਾਗੀ ਸੈਨਿਕਾਂ ਨੇ ਰਾਜਧਾਨੀ ਬਾਮਾਕੋ ਵਿਚ ਕਈਂ ਸੀਨੀਅਰ ਅਧਿਕਾਰੀਆਂ ਅਤੇ ਸੁਰੱਖਿਆ ਕਰਮੀਆਂ ਨੂੰ ਬੰਧਕ ਬਣਾ ਲਿਆ ਸੀ ਅਤੇ ਆਪਣੇ ਟਿਕਾਣੇ ਉੱਤੇ ਲੈ ਗਏ ਸਨ। ਇਸ ਤੋਂ ਬਾਅਦ ਬਾਗੀ ਫੌਜੀਆਂ ਨੇ ਰਾਸ਼ਟਰਪਤੀ ਭਵਨ ਦਾ ਘਿਰਾਓ ਕੀਤਾ ਅਤੇ ਫਿਰ ਰਾਸ਼ਟਰਪਤੀ ਨੂੰ ਬੰਦੂਕ ਦੀ ਨੌਕ ਉੱਤੇ ਹਿਰਾਸਤ ਵਿਚ ਲੈ ਲਿਆ ਨਾਲ ਹੀ ਪ੍ਰਧਾਨ ਮੰਤਰੀ ਨੂੰ ਵੀ ਗਿਰਫਤਾਰ ਕਰ ਲਿਆ ਗਿਆ। ਉੱਥੇ ਹੀ ਰਾਸ਼ਟਰਪਤੀ ਕੀਤਾ ਨੇ ਦਬਾਅ ਹੇਠ ਮਜ਼ਬੂਰਨ ਆਪਣੇ ਦੇਸ਼ ਦੇ ਸਰਕਾਰੀ ਟੈਲੀਵਿਜ਼ਨ ਓਆਰਟੀਐਮ ਉੱਤੇ ਐਲਾਨ ਕੀਤਾ ਕਿ ਉਨ੍ਹਾਂ ਦਾ ਅਸਤੀਫਾ ਤਤਕਾਲ ਪ੍ਰਭਾਅ ਨਾਲ ਲਾਗੂ ਹੁੰਦਾ ਹੈ।

ਦੱਸ ਦਈਏ ਕਿ ਮਾਲੀ ਦੇ ਰਾਸ਼ਟਰਪਤੀ ਨੂੰ ਲੋਕਤੰਤਰੀ ਢੰਗ ਨਾਲ ਚੁਣਿਆ ਗਿਆ ਹੈ। ਉਨ੍ਹਾਂ ਨੂੰ ਫਰਾਂਸ ਅਤੇ ਹੋਰ ਪੱਛਮੀ ਸਹਿਯੋਗੀਆਂ ਦਾ ਭਰਪੂਰ ਸਮੱਰਥਨ ਪ੍ਰਾਪਤ ਹੈ। ਦੂਜੇ ਪਾਸੇ ਸਰਕਾਰ ਵਿਰੋਧੀ ਪ੍ਰਦਰਸ਼ਨਕਾਰੀਆਂ ਨੇ ਬਾਗੀ ਸੈਨਿਕਾਂ ਨੂੰ ਆਪਣਾ ਸਮੱਰਥਨ ਦਿੱਤਾ ਹੈ ਅਤੇ  ਉਨ੍ਹਾਂ ਦੁਆਰਾ ਇਸ ਕਾਰਵਾਈ ਉੱਤੇ ਜਮ ਕੇ ਜਸ਼ਨ ਮਨਾਇਆ ਜਾ ਰਿਹਾ ਹੈ। ਰਿਪੋਰਟਾਂ ਦੀ ਮੰਨੀਏ ਤਾਂ ਸੈਨਿਕ ਰਾਜਧਾਨੀ ਦੇ ਚੱਪੇ-ਚੱਪੇ ਵਿਚ ਘੁੰਮਦੇ ਨਜ਼ਰ ਆ ਰਹੇ ਹਨ ਜਿਸ ਨਾਲ ਇਹ ਸਪੱਸ਼ਟ ਹੋ ਗਿਆ ਹੈ ਕਿ ਉਨ੍ਹਾਂ ਨੇ ਰਾਜਧਾਨੀ ਉੱਤੇ ਆਪਣਾ ਕਬਜ਼ਾ ਕਰ ਲਿਆ ਹੈ।

ਉੱਥੇ ਹੀ ਇਸ ਪੂਰੇ ਘਟਨਾਕ੍ਰਮ ਉੱਤੇ ਅਮਰੀਕਾ ਦਾ ਵੀ ਬਿਆਨ ਸਾਹਮਣੇ ਆਇਆ ਹੈ। ਅਮਰੀਕੀ ਵਿਦੇਸ਼ ਵਿਭਾਗ ਨੇ ਕਿਹਾ ਹੈ ਕਿ ਅਮਰੀਕੀ ਸਰਕਾਰ ਸਾਰੀਆਂ ਗੈਰ ਸੰਵਿਧਾਨਕ ਤਬਦੀਲੀਆਂ ਦੇ ਵਿਰੁੱਧ ਹੈ ਭਾੲ ਉਹ ਸੜਕਾਂ ਉੱਤੇ ਹੋਵੇ ਜਾਂ ਸੁਰੱਖਿਆ ਬਲਾਂ ਨੇ ਕੀਤੀ ਹੋਵੇ।

Leave a Reply

Your email address will not be published. Required fields are marked *