ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-ਕੈਪਟਨ ਸਰਕਾਰ ਨੇ 3 ਸਾਲ ਬੀਤ ਜਾਣ ਤੋਂ ਬਾਅਦ ਆਖਰਕਾਰ ਸਮਾਰਟਫੋਨ ਵੰਡਣ ਦਾ ਆਪਣਾ ਕੀਤਾ ਵਾਅਦਾ ਪੂਰਾ ਕਰਨਾ ਸ਼ੁਰੂ ਕਰ ਦਿੱਤਾ ਹੈ ਅਤੇ ਇਸ ਦੀ ਰਸਮੀ ਤੌਰ ਉੱਤੇ ਸ਼ੁਰੂਆਤ ਅੱਜ ਬੁੱਧਵਾਰ ਨੂੰ ਖੁਦ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ 12ਵੀਂ ਦੇ ਵਿਦਿਆਰਥੀ/ਵਿਦਿਆਰਥਣਾਂ ਨੂੰ ਸਮਾਰਟਫੋਨ ਵੰਡ ਕੇ ਕੀਤੀ ਹੈ ਜਿਸ ਨੂੰ ‘ਕੈਪਟਨ ਸਮਾਰਟ ਕੁਨੈਕਟ’ ਸਕੀਮ ਦਾ ਨਾਮ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਸੂਬੇ ਦੇ ਵੱਖ –ਵੱਖ ਜ਼ਿਲ੍ਹਿਆਂ ਵਿਚ ਕੈਬਨਿਟ ਮੰਤਰੀਆਂ ਦੁਆਰਾ ਵਿਦਿਆਰਥੀਆਂ ਨੂੰ ਫੋਨ ਵੰਡੇ ਗਏ ਹਨ।
CM @capt_amarinder interacts with 6 Class XII govt school students from Mohali to whom he gave #smartphones during launch of ‘Punjab Smart Connect Scheme’. pic.twitter.com/p7QnSP7h3X
— Raveen Thukral (@Raveen64) August 12, 2020
ਦਰਅਸਲ ਕੋਰੋਨਾ ਮਹਾਂਮਾਰੀ ਕਰਕੇ ਪੰਜਾਬ ਸਰਕਾਰ ਦੁਆਰਾ ਸਮਾਰਟਫੋਨ ਵੰਡਣ ਨੂੰ ਲੈ ਕੇ ਕੋਈ ਵੱਡਾ ਆਯੋਜਨ ਨਹੀਂ ਕਰਵਾਇਆ ਗਿਆ ਅਤੇ ਪੂਰੇ ਸੂਬੇ ਵਿਚ ਛੋਟੇ-ਛੋਟੇ ਜ਼ਿਲ੍ਹਾ ਪੱਧਰੀ ਸਮਾਗਮ ਕਰਵਾਏ ਗਏ ਹਨ ਜਿਸ ਵਿਚ ਸਰਕਾਰ ਦੇ ਮੰਤਰੀ, ਵਿਧਾਇਕ ਅਤੇ ਜ਼ਿਲ੍ਹਾ ਅਧਿਕਾਰੀਆਂ ਸਮੇਤ 15 ਤੋਂ 20 ਵਿਦਿਆਰਥੀ ਸ਼ਾਮਲ ਸਨ। ਉੱਥੇ ਹੀ ਸਮਾਰਟ ਫੋਨ ਵੰਡਣ ਦੀ ਸ਼ੁਰੂਆਤ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੁਆਰਾ ‘ਕੈਪਟਨ ਸਮਾਰਟ ਕੁਨੈਕਟ’ ਸਕੀਮ ਤਹਿਤ ਚੰਡੀਗੜ੍ਹ ਦੇ ਪੰਜਾਬ ਸਿਵਲ ਸਕੱਤਰੇਤ ਵਿਚ 6 ਵਿਦਿਆਰਥੀ//ਵਿਦਿਆਰਥਣਾਂ ਨੂੰ ਸਮਾਰਟਫੋਨ ਸੌਪ ਕੇ ਕੀਤੀ ਗਈ ਜਿਸ ਤੋਂ ਬਾਅਦ ਸੂਬੇ ਦੇ ਵੱਖ-ਵੱਖ ਜ਼ਿਲ੍ਹਿਆਂ ਵਿਚ ਕੈਬਨਿਟ ਮੰਤਰੀਆਂ ਨੇ ਵਿਦਿਆਰਥੀਆਂ ਨੂੰ ਸਮਾਰਟਫੋਨ ਵੰਡੇ ਹਨ। ਸਰਕਾਰ ਨੇ ਪਹਿਲੇ ਪੜਾਅ ਵਿਚ ਨਵੰਬਰ ਤੱਕ 1.73 ਲੱਖ ਵਿਦਿਆਰਥੀਆਂ ਨੂੰ ਸਮਾਰਟਫੋਨ ਦੇਣ ਦਾ ਟਿੱਚਾ ਮਿਥਿਆ ਹੈ।
ਕਿਹੜੇ ਸ਼ਹਿਰ ਨੂੰ ਕਿੰਨੇ ਸਮਾਰਟਫੋਨ
ਅੰਮ੍ਰਿਤਸਰ 13471
ਬਰਨਾਲਾ 3792
ਬਠਿੰਡਾ 8955
ਫਰੀਦਕੋਟ 3812
ਫਤਿਹਗੜ੍ਹ ਸਾਹਿਬ 3991
ਫਾਜ਼ਿਲਕਾ 8663
ਫਿਰੋਜ਼ਪੁਰ 5168
ਗੁਰਦਾਸਪੁਰ 12703
ਹੁਸ਼ਿਆਰਪੁਰ 10584
ਜਲੰਧਰ 11894
ਕਪੂਰਥਲਾ 4306
ਲੁਧਿਆਣਾ 16682
ਮਾਨਸਾ 6227
ਮੋਗਾ 6348
ਸ੍ਰੀ ਮੁਕਤਸਰ ਸਾਹਿਬ 6175
ਪਟਿਆਲਾ 13926
ਪਠਾਨਕੋਟ 5283
ਰੂਪਨਗਰ 4721
ਸੰਗਰੂਰ 11179
ਮੁਹਾਲੀ 5686
ਨਵਾਂਸ਼ਹਿਰ 3762
ਤਰਨਤਾਰਨ 6417
