ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੂੰ ਹੋਇਆ ਕੋਰੋਨਾ

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:- ਭਾਰਤ ਵਿਚ ਕੋਰੋਨਾ ਮਹਾਂਮਾਰੀ ਆਪਣਾ ਖਤਰਨਾਕ ਰੂਪ ਵਿਖਾ ਰਹੀ ਹੈ। ਦੇਸ਼ ਵਿਚ ਕੋਰੋਨਾ ਆਮ ਲੋਕਾਂ ਨੂੰ ਆਪਣਾ ਸ਼ਿਕਾਰ ਬਣਾਉਣ ਦੇ ਨਾਲ-ਨਾਲ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:- ਭਾਰਤ ਵਿਚ ਕੋਰੋਨਾ ਮਹਾਂਮਾਰੀ ਆਪਣਾ ਖਤਰਨਾਕ ਰੂਪ ਵਿਖਾ ਰਹੀ ਹੈ। ਦੇਸ਼ ਵਿਚ ਕੋਰੋਨਾ ਆਮ ਲੋਕਾਂ ਨੂੰ ਆਪਣਾ ਸ਼ਿਕਾਰ ਬਣਾਉਣ ਦੇ ਨਾਲ-ਨਾਲ ਹੁਣ ਵੱਡੀ ਹਸਤੀਆਂ ਨੂੰ ਵੀ ਆਪਣੀ ਚਪੇਟ ਵਿਚ ਲੈ ਰਿਹਾ ਹੈ। ਦਰਅਸਲ ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਦੀ ਕੋਰੋਨਾ ਰਿਪੋਰਟ ਪਾਜ਼ੀਟਿਵ ਆਈ ਹੈ। ਇਸ ਗੱਲ ਦੀ ਜਾਣਕਾਰੀ ਉਨ੍ਹਾਂ ਨੇ ਖੁਦ ਟਵੀਟ ਕਰਕੇ ਦਿੱਤੀ ਹੈ।

ਸੀਐਮ ਸ਼ਿਵਰਾਜ ਸਿੰਘ ਚੌਹਾਨ ਨੇ ਟਵੀਟ ਕਰਦੇ ਹੋਏ ਕਿਹਾ ਕਿ ”ਮੇਰੇ ਪਿਆਰੇ ਪ੍ਰਦੇਸ਼ ਵਾਸੀਓ,ਮੈਨੂੰ ਕੋਵਿਡ-19 ਦੇ ਲੱਛਣ ਆ ਰਹੇ ਸਨ, ਟੈਸਟ ਤੋਂ ਬਾਅਦ ਮੇਰੀ ਰਿਪੋਰਟ ਪਾਜ਼ੀਟਿਵ ਆਈ ਹੈ। ਮੇਰੀ ਸਾਰੇ ਸਾਥੀਆਂ ਨੂੰ ਅਪੀਲ ਹੈ ਕਿ ਜੋ ਵੀ ਮੇਰੇ ਸੰਪਰਕ ਵਿਚ ਆਏ ਹਨ, ਉਹ ਆਪਣਾ ਕੋਰੋਨਾ ਟੈਸਟ ਕਰਵਾ ਲੈਣ। ਮੇਰੇ ਨੇੜਲੇ ਸੰਪਰਕ ਵਾਲੇ ਲੋਕ ਕੁਆਰੰਟੀਨ ਵਿਚ ਚੱਲੇ ਜਾਣ। ਮੈ ਕੋਵਿਡ 19 ਦੀਆਂ ਸਾਰੀਆਂ ਹਦਾਇਤਾਂ ਦਾ ਪਾਲਣ ਕਰ ਰਿਹਾ ਹਾਂ। ਡਾਕਟਰਾਂ ਦੀ ਸਲਾਹ ਅਨੁਸਾਰ ਮੈ ਖੁਦ ਨੂੰ ਕੁਆਰੰਟੀਨ ਕਰਾਂਗਾ। ਮੇਰੀ ਪ੍ਰਦੇਸ਼ ਦੀ ਜਨਤਾ ਨੂੰ ਅਪੀਲ ਹੈ ਕਿ ਸਾਵਧਾਨੀ ਰੱਖੋ, ਜਰਾ ਸੀ ਅਸਾਵਧਾਨੀ ਕੋਰੋਨਾ ਨੂੰ ਸੱਦਾ ਦਿੰਦੀ ਹੈ। ਮੈ ਕੋਰੋਨਾ ਤੋਂ ਬੱਚਣ ਦੀ ਹਰ ਸੰਭਵ ਕੋਸ਼ਿਸ਼ ਕੀਤੀ ਪਰ ਅਨੇਕ ਵਿਸ਼ਿਆਂ ਨੂੰ ਲੈ ਕੇ ਲੋਕ ਮਿਲਦੇ ਸਨ”। ਸ਼ਿਵਰਾਜ ਸਿੰਘ ਚੌਹਾਨ ਮੁਤਾਬਕ ”ਕੋਵਿਡ 19 ਦਾ ਸਮੇਂ ਉੱਤੇ ਇਲਾਜ ਹੁੰਦਾ ਹੈ ਤਾਂ ਵਿਅਕਤੀ ਬਿਲਕੁੱਲ ਠੀਕ ਹੋ ਜਾਂਦਾ ਹੈ। ਮੈ 25 ਮਾਰਚ ਤੋਂ ਹਰ ਸ਼ਾਮ ਨੂੰ ਕੋਰੋਨਾ ਸੰਕਰਮਨ ਦੀ ਸਥਿਤੀ ਦੀ ਸਮੀਖਿਆ ਬੈਠਕ ਕਰਦਾ ਰਿਹਾ ਹਾਂ। ਮੈ ਜਿੰਨਾ ਸੰਭਵ ਹੋ ਸਕੇ ਵੀਡੀਓ ਕਾਨਫਰੰਸਿੰਗ ਨਾਲ ਕੋਰੋਨਾ ਦੀ ਸਮੀਖਿਆ ਕਰਨ ਦੀ ਕੋਸ਼ਿਸ ਕਰਾਂਗਾ ਅਤੇ ਮੇਰੀ ਗੈਰ ਹਾਜ਼ਰੀ ਵਿਚ ਇਹ ਬੈਠਕ ਗ੍ਰਹਿ ਮੰਤਰੀ ਨਰੋਤਮ ਮਿਸ਼ਰਾ, ਸ਼ਹਿਰੀ ਵਿਕਾਸ ਅਤੇ ਪ੍ਰਸ਼ਾਸਨ ਮੰਤਰੀ ਭੁਪਿੰਦਰ ਸਿੰਘ, ਸਿਹਤ ਸਿੱਖਿਆ ਮੰਤਰੀ ਵਿਸ਼ਵਾਸ ਸਾਰੰਗ ਅਤੇ ਸਿਹਤ ਮੰਤਰੀ ਮੰਤਰੀ ਡਾਕਟਰ ਪ੍ਰਭੂ ਰਾਮ ਚੌਧਰੀ ਕਰਨਗੇ”। ਉਨ੍ਹਾਂ ਨੇ ਅੱਗੇ ਕਿਹਾ ਮੈ ਖੁਦ ਵੀ ਇਲਾਜ ਦੇ ਦੌਰਾਨ ਸੂਬੇ ਵਿਚ ਕੋਵਿਡ 19 ਨੂੰ ਨਿਯੰਤਰਿਤ ਕਰਨ ਲਈ ਹਰ ਸੰਭਵ ਕੋਸ਼ਿਸ਼ ਕਰਾਂਗਾ।

Leave a Reply

Your email address will not be published. Required fields are marked *