ਕ੍ਰਿਕਟ ਪ੍ਰੇਮੀਆਂ ਲਈ ਵੱਡੀ ਖਬਰ, IPL 2020 ਦੀਆਂ ਤਰੀਕਾਂ ਦਾ ਐਲਾਨ, ਭਾਰਤ ਨਹੀਂ ਬਲਕਿ ਇਸ ਦੇਸ਼ ਵਿਚ ਖੇਡੇ ਜਾਣਗੇ ਮੈਚ

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-ਕੋਰੋਨਾ ਕਾਰਨ ਮੁਲਤਵੀ ਹੋਈ ਇੰਡੀਅਨ ਪ੍ਰੀਮਿਅਰ ਲੀਗ(ਆਈਪੀਐਲ) ਦੇ ਮੁੜ ਸ਼ੁਰੂ ਹੋਣ ਨੂੰ ਲੈ ਕੇ ਵੱਡੀ ਖਬਰ ਸਾਹਮਣੇ ਆਈ ਹੈ। ਦਰਅਸਲ ਆਈਪੀਐਲ ਦੇ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-ਕੋਰੋਨਾ ਕਾਰਨ ਮੁਲਤਵੀ ਹੋਈ ਇੰਡੀਅਨ ਪ੍ਰੀਮਿਅਰ ਲੀਗ(ਆਈਪੀਐਲ) ਦੇ ਮੁੜ ਸ਼ੁਰੂ ਹੋਣ ਨੂੰ ਲੈ ਕੇ ਵੱਡੀ ਖਬਰ ਸਾਹਮਣੇ ਆਈ ਹੈ। ਦਰਅਸਲ ਆਈਪੀਐਲ ਦੇ ਸੀਜ਼ਨ 13 ਦੀ ਸ਼ੁਰੂਆਤ 19 ਸਤੰਬਰ ਤੋਂ ਯੂਏਈ ਵਿਚ ਹੋਣ ਜਾ ਰਹੀ ਹੈ ਅਤੇ ਟੂਰਨਾਮੈਂਟ ਦਾ ਫਾਇਨਲ ਮੈਚ 8 ਨਵੰਬਰ ਨੂੰ ਖੇਡਿਆ ਜਾਵੇਗਾ। ਆਈਪੀਐਲ ਦੇ ਚੇਅਰਮੈਨ ਬ੍ਰਿਜੇਸ਼ ਪਟੇਲ ਨੇ ਇਸ ਗੱਲ ਦੀ ਜਾਣਕਾਰੀ ਖਬਰ ਏਜੰਸੀ ਪੀਟੀਆਈ ਨੂੰ ਦਿੱਤੀ ਹੈ।

ਮੀਡੀਆ ਰਿਪੋਰਟਾਂ ਅਨੁਸਾਰ ਆਈਪੀਐਲ ਗਵਰਨਿੰਗ ਕੌਂਸਲ ਦੀ ਅਗਲੇ ਹਫਤੇ ਬੈਠਕ ਹੋਵੇਗੀ ਜਿਸ ਵਿਚ ਟੂਰਨਾਮੈਂਟ ਦੇ ਸ਼ਿਡਿਊਲ ਨੂੰ ਅੰਤਮ ਰੂਪ ਦਿੱਤਾ ਜਾਵੇਗਾ ਅਤੇ ਸਰਕਾਰ ਵੱਲੋਂ ਵੀ ਅਗਲੇ ਹਫਤੇ ਦੇਸ਼ ਦੇ ਬਾਹਰ ਆਈਪੀਐਲ ਦੇ ਆਯੋਜਨ ਵਾਸਤੇ ਮੰਜੂਰੀ ਮਿਲ ਸਕਦੀ ਹੈ। ਹਾਲਾਂਕਿ ਇਹ ਸਾਫ ਨਹੀਂ ਹੋ ਸਕਿਆ ਹੈ ਕਿ, ਕੀ ਦਰਸ਼ਕ ਸਟੇਡੀਅਮ ਵਿਚ ਬੈਠ ਕੇ ਇਸ ਟੂਰਨਾਮੈਂਟ ਦੇ ਮੈਚਾਂ ਦਾ ਆਨੰਦ ਮਾਣ ਸਕਣਗੇ ਜਾਂ ਨਹੀ। ਇਸ ਤੋਂ ਇਲਾਵਾ ਅਜਿਹੀ ਖਬਰਾਂ ਵੀ ਸਾਹਮਣੇ ਆ ਰਹੀਆਂ ਹਨ ਕਿ ਆਈਪੀਐਲ ਦੀਆਂ ਸਾਰੀਆਂ ਫ੍ਰੈਂਚਾਇਜ਼ੀ ਇਕ ਮਹੀਨੇ ਪਹਿਲਾਂ ਆਪਣੇ ਖਿਡਾਰੀਆਂ ਨਾਲ ਯੂਏਈ ਪਹੁੰਚ ਸਕਦੀਆਂ ਹਨ। ਉੱਥੇ ਹੀ ਇਸ ਵਾਰ ਆਈਪੀਐਲ 51 ਦਿਨ ਚੱਲੇਗਾ। ਦੱਸ ਦਈਏ ਕਿ ਕੋਰੋਨਾ ਵਾਇਰਸ ਕਾਰਨ ਆਈਪੀਐਲ ਦਾ ਆਯੋਜਨ ਤੈਅ ਸਮੇਂ ਉੱਤੇ ਸ਼ੁਰੂ ਨਹੀਂ ਹੋ ਪਾਇਆ ਸੀ ਪਰ ਇਸ ਸਾਲ ਆਈਸੀਸੀ ਦੁਆਰਾ ਟੀ-20 ਵਿਸ਼ਵ ਕੱਪ ਨੂੰ ਰੱਦ ਕਰਨ ਦੇ ਫੈਸਲੇ ਤੋਂ ਬਾਅਦ ਆਈਪੀਐਲ ਲਈ ਰਾਹ ਜਰੂਰ ਪੱਧਰਾ ਹੋ ਗਿਆ ਸੀ। ਜ਼ਿਕਰਯੋਗ ਹੈ ਕਿ ਆਈਪੀਐਲ ਦੇ 13ਵੇਂ ਸੀਜ਼ਨ ਦਾ ਆਯੋਜਨ 28 ਮਾਰਚ ਤੋਂ ਹੋਣਾ ਸੀ ਪਰ ਕੋਰੋਨਾ ਕਾਰਨ ਟੂਰਨਾਮੈਂਟ ਨੂੰ ਪਹਿਲਾਂ 15 ਅਪ੍ਰੈਲ ਤੱਕ ਟਾਲਿਆ ਗਿਆ ਅਤੇ ਫਿਰ ਲਾਕਡਾਊਨ ਕਰਕੇ ਅਣਮਿੱਥੇ ਸਮੇਂ ਲਈ ਮੁਲਤਵੀ ਕਰ ਦਿੱਤਾ ਸੀ।

Leave a Reply

Your email address will not be published. Required fields are marked *