ਪੰਜਾਬ ਵਿਚ ਕੋਰੋਨਾ ਵਾਇਰਸ ਦੇ ਕੁੱਲ ਕੇਸਾਂ ਦੀ ਗਿਣਤੀ ਹੋਈ 11,739, ਮੌਤਾਂ-277

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-ਪੰਜਾਬ ਵਿਚ ਕੋਰੋਨਾ ਮਹਾਂਮਾਰੀ ਦਾ ਫੈਲਾਅ ਤੇਜ਼ੀ ਨਾਲ ਵੱਧ ਰਿਹਾ ਹੈ। ਬੀਤੇ ਦਿਨ ਸੂਬੇ ਵਿਚੋਂ 441 ਨਵੇਂ ਕੋਰੋਨਾ ਦੇ ਕੇਸਾਂ ਦੀ ਪੁਸ਼ਟੀ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-ਪੰਜਾਬ ਵਿਚ ਕੋਰੋਨਾ ਮਹਾਂਮਾਰੀ ਦਾ ਫੈਲਾਅ ਤੇਜ਼ੀ ਨਾਲ ਵੱਧ ਰਿਹਾ ਹੈ। ਬੀਤੇ ਦਿਨ ਸੂਬੇ ਵਿਚੋਂ 441 ਨਵੇਂ ਕੋਰੋਨਾ ਦੇ ਕੇਸਾਂ ਦੀ ਪੁਸ਼ਟੀ ਹੋਈ ਹੈ ਜਿਸ ਕਰਕੇ ਕੁੱਲ ਮਾਮਲਿਆਂ ਦੀ ਗਿਣਤੀ ਵੱਧ ਕੇ 11,739 ਹੋ ਗਈ ਹੈ। ਉੱਥੇ ਹੀ 100 ਹੋਰ ਕੋਰੋਨਾ ਦੇ ਮਰੀਜ਼ ਠੀਕ ਵੀ ਹੋਏ ਹਨ, ਜਦਕਿ 8 ਕੋਰੋਨਾ ਪੀੜਤਾਂ ਨੇ ਦਮ ਤੋੜਿਆ ਹੈ।

ਪੰਜਾਬ ਦੇ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਵੱਲੋਂ ਜਾਰੀ ਕੀਤੇ ਅੰਕੜਿਆਂ ਅਨੁਸਾਰ ਵੀਰਵਾਰ ਨੂੰ ਲੁਧਿਆਣਾ ਤੋਂ 89, ਜਲੰਧਰ ਤੋਂ 63, ਅੰਮ੍ਰਿਤਸਰ ਤੋਂ 22, ਪਟਿਆਲਾ ਤੋਂ 53, ਸੰਗਰੂਰ ਤੋਂ 20, ਮੁਹਾਲੀ ਤੋਂ 30, ਗੁਰਦਾਸਪੁਰ ਤੋਂ 12,ਪਠਾਨਕੋਟ ਤੋਂ 13,ਨਵਾਂਸ਼ਹਿਰ ਤੋਂ 4, ਹੁਸ਼ਿਆਰਪੁਰ ਤੋਂ 9, ਤਰਨਤਾਰਨ ਤੋਂ 7, ਫਿਰੋਜ਼ਪੁਰ ਤੋਂ 17, ਫਤਿਹਗੜ੍ਹ ਸਾਹਿਬ ਤੋਂ 13, ਫਰੀਦਕੋਟ ਤੋਂ 13, ਮੋਗਾ ਤੋਂ 3, ਬਠਿੰਡਾ ਤੋਂ 42,ਮੁਕਤਸਰ ਸਾਹਿਬ ਤੋਂ 13, ਕਪੂਰਥਲਾ ਤੋਂ 4, ਫਾਜ਼ਿਲਕਾ ਤੋਂ 8, ਬਰਨਾਲਾ ਤੋਂ 2 ਅਤੇ ਮਾਨਸਾ ਤੋਂ 4 ਨਵੇਂ ਕੋਰੋਨਾ ਦੇ ਮਰੀਜ਼ ਸਾਹਮਣੇ ਆਏ ਹਨ।  ਉੱਥੇ ਹੀ ਅੰਮ੍ਰਿਤਸਰ ਵਿਚ 16, ਸੰਗਰੂਰ ਵਿਚ 10, ਮੁਹਾਲੀ ਵਿਚ 24, ਗੁਰਦਾਸਪੁਰ ਵਿਚ 3, ਪਠਾਨਕੋਟ ਵਿਚ 9, ਨਵਾਂਸ਼ਹਿਰ ਵਿਚ 3, ਫਤਿਹਗੜ੍ਹ ਸਾਹਿਬ ਵਿਚ 9, ਮੋਗਾ ਵਿਚ 3, ਮੁਕਤਸਰ ਸਾਹਿਬ ਵਿਚ 8, ਬਰਨਾਲਾ ਵਿਚ 1 ਅਤੇ ਫਾਜ਼ਿਲਕਾ ਵਿਚ 14 ਮਰੀਜ਼ ਠੀਕ ਹੋਏ ਹਨ, ਜਿਸ ਕਰਕੇ ਸਿਹਤਯਾਬ ਹੋਣ ਵਾਲੇ ਮਰੀਜ਼ਾਂ ਦੀ ਕੁੱਲ ਸੰਖਿਆ 7741 ਹੋ ਗਈ ਹੈ। ਜਦਕਿ ਫਿਰੋਜ਼ਪੁਰ, ਹੁਸ਼ਿਆਰਪੁਰ, ਅੰਮ੍ਰਿਤਸਰ, ਮੁਹਾਲੀ ਵਿਚ 1-1 ਅਤੇ ਪਟਿਆਲਾ, ਜਲੰਧਰ ਵਿਚ 2-2 ਕੋਰੋਨਾ ਨਾਲ ਮੌਤਾਂ ਹੋਈਆਂ ਹਨ ਅਤੇ ਮ੍ਰਿਤਕਾਂ ਦਾ ਕੁੱਲ ਅੰਕੜਾ 277 ਤੱਕ ਪਹੁੰਚ ਗਿਆ ਹੈ।  ਸੂਬੇ ਵਿਚ 3721 ਐਕਟਿਵ ਕੇਸ ਹਨ।

ਲੁਧਿਆਣਾ- ਕੁੱਲ ਕੇਸ-2138, ਠੀਕ ਹੋਏ-1315, ਮੌਤਾਂ-49

ਜਲੰਧਰ –1832, ਕੁੱਲ ਕੇਸ –, ਠੀਕ ਹੋਏ -1196, ਮੌਤਾਂ-36

ਅੰਮ੍ਰਿਤਸਰ- ਕੁੱਲ ਕੇਸ-1381, ਠੀਕ ਹੋਏ- 1039, ਮੌਤਾਂ-65

ਪਟਿਆਲਾ-ਕੁੱਲ ਕੇਸ-1184, ਠੀਕ ਹੋਏ-510, ਮੌਤਾਂ-19

ਸੰਗਰੂਰ ਕੁੱਲ ਕੇਸ-865, ਠੀਕ ਹੋਏ-651, ਮੌਤਾਂ-22

ਮੁਹਾਲੀ – ਕੁੱਲ ਕੇਸ – 635, ਠੀਕ ਹੋਏ –408, ਮੌਤਾਂ–13

ਹੁਸ਼ਿਆਰਪੁਰ- ਕੁੱਲ ਕੇਸ-379, ਠੀਕ ਹੋਏ-205, ਮੌਤਾਂ-12

ਗੁਰਦਾਸਪੁਰ- ਕੁੱਲ ਕੇਸ-337, ਠੀਕ ਹੋਏ-292, ਮੌਤਾਂ-13

ਪਠਾਨਕੋਟ- ਕੁੱਲ ਕੇਸ-304, ਠੀਕ ਹੋਏ-254, ਮੌਤਾਂ-10

ਨਵਾਂਸ਼ਹਿਰ- ਕੁੱਲ ਕੇਸ-278, ਠੀਕ ਹੋਏ-221, ਮੌਤਾਂ-2

ਫਤਿਹਗੜ੍ਹ ਸਾਹਿਬ- ਕੁੱਲ ਕੇਸ-258, ਠੀਕ ਹੋਏ-182, ਮੌਤਾਂ-2

ਫ਼ਿਰੋਜ਼ਪੁਰ – ਕੁੱਲ ਕੇਸ-255, ਠੀਕ ਹੋਏ-122, ਮੌਤਾਂ-5

ਤਰਨਤਾਰਨ ਕੁੱਲ ਕੇਸ-252, ਠੀਕ ਹੋਏ-211, ਮੌਤਾਂ-6

ਫਰੀਦਕੋਟ- ਕੁੱਲ ਕੇਸ-242, ਠੀਕ ਹੋਏ-153, ਮੌਤਾਂ-0

ਬਠਿੰਡਾ- ਕੁੱਲ ਕੇਸ-242, ਠੀਕ ਹੋਏ-133, ਮੌਤਾਂ-4

ਮੋਗਾ- ਕੁੱਲ ਕੇਸ-233, ਠੀਕ ਹੋਏ-149, ਮੌਤਾਂ-5

ਸ੍ਰੀ ਮੁਕਤਸਰ ਸਾਹਿਬ ਕੁੱਲ ਕੇਸ-199, ਠੀਕ ਹੋਏ-163, ਮੌਤਾਂ-1

ਫਾਜ਼ਿਲਕਾ ਕੁੱਲ ਕੇਸ-187, ਠੀਕ ਹੋਏ-123, ਮੌਤਾਂ-1

ਰੋਪੜ- ਕੁੱਲ ਕੇਸ-180, ਠੀਕ ਹੋਏ-149, ਮੌਤਾਂ-1

ਕਪੂਰਥਲਾ-ਕੁੱਲ ਕੇਸ-175, ਠੀਕ ਹੋਏ-132, ਮੌਤਾਂ-9

ਬਰਨਾਲਾ ਕੁੱਲ ਕੇਸ-93, ਠੀਕ ਹੋਏ-71, ਮੌਤਾਂ-2

ਮਾਨਸਾ- ਕੁੱਲ ਕੇਸ-90, ਠੀਕ ਹੋਏ-62, ਮੌਤਾਂ-0

ਕੁੱਲ ਕੇਸ 11,739, ਠੀਕ ਹੋਏ 7741, ਮੌਤਾਂ 277

 

Leave a Reply

Your email address will not be published. Required fields are marked *