ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-ਅੱਜ ਮੰਗਲਵਾਰ ਨੂੰ ਦਿੱਲੀ ਸਰਕਾਰ ਨੇ ਰਾਸ਼ਨ ਨੂੰ ਲੈ ਕੇ ਵੱਡਾ ਫੈਸਲਾ ਲਿਆ ਹੈ। ਦਰਅਸਲ ਸਰਕਾਰ ਨੇ ਹੁਣ ਦਿੱਲੀ ਵਿਚ ਰਾਸ਼ਨ ਦੀ ਹੋਮ ਡਿਲਿਵਰੀ ਕਰਨ ਦਾ ਐਲਾਨ ਕੀਤਾ ਹੈ ਭਾਵ ਰਾਸ਼ਨ ਕਾਰਡ ਧਾਰਕਾਂ ਨੂੰ ਹੁਣ ਘਰ ਬੈਠੇ ਹੀ ਰਾਸ਼ਨ ਮਿਲੇਗਾ ਅਤੇ ਰਾਸ਼ਨ ਲਈ ਦੁਕਾਨ ਦੇ ਚੱਕਰ ਨਹੀਂ ਲਗਾਉਣੇ ਪੈਣਗੇ। ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਇਸ ਗੱਲ ਦੀ ਜਾਣਕਾਰੀ ਦਿੱਤੀ ਹੈ।
ਡਿਜੀਟਲ ਪ੍ਰੈਸ ਕਾਨਫਰੰਸ ਦੇ ਜਰੀਏ ਸੀਐਮ ਕੇਜਰੀਵਾਲ ਨੇ ਕਿਹਾ ਕਿ ”ਮੁੱਖ ਮੰਤਰੀ ਘਰ-ਘਰ ਰਾਸ਼ਨ ਯੋਜਨਾ ਨੂੰ ਮੰਜੂਰੀ ਦੇ ਦਿੱਤੀ ਗਈ ਹੈ ਜਿਸ ਤਹਿਤ ਹੁਣ ਲੋਕਾਂ ਨੂੰ ਰਾਸ਼ਨ ਦੀ ਦੁਕਾਨ ਉੱਤੇ ਨਹੀਂ ਆਉਣ ਪਵੇਗਾ ਬਲਕਿ ਰਾਸ਼ਨ ਲੋਕਾਂ ਦੇ ਘਰ ਪਹੁੰਚਾਇਆ ਜਾਵੇਗਾ। ਲੋਕਾਂ ਕੋਲ ਇਹ ਵਿਕਲਪ ਵੀ ਹੋਵੇਗਾ ਕਿ ਜੇਕਰ ਉਹ ਖੁਦ ਦੁਕਾਨ ਉੱਤੇ ਜਾ ਕੇ ਰਾਸ਼ਨ ਲੈਣਾ ਚਾਹੁੰਣ ਤਾਂ ਲੈ ਸਕਦੇ ਹਨ, ਨਹੀਂ ਹੋਮ ਡਿਲਿਵਰੀ ਦਾ ਆਪਸ਼ਨ ਤਾਂ ਰਹੇਗਾ”। ਕੇਜਰੀਵਾਲ ਅਨੁਸਾਰ ”ਹੋਮ ਡਿਲਵਰੀ ਵਿਚ ਕਣਕ ਦੀ ਥਾਂ ਉੱਤੇ ਆਟਾ ਦਿੱਤਾ ਜਾਵੇਗਾ। ਇਸ ਨੂੰ ਸ਼ੁਰੂ ਕਰਨ ਵਿਚ 6 ਤੋਂ 7 ਮਹੀਨੇ ਲੱਗਣਗੇ ਪਰ ਜਿਸ ਦਿਨ ਇਹ ਸਕੀਮ ਲਾਗੂ ਹੋਵੇਗੀ ਉਸੇ ਦਿਨ ਦਿੱਲੀ ਵਿਚ ਕੇਂਦਰ ਸਰਕਾਰ ਦੀ ਸਕੀਮ ਵਨ ਨੇਸ਼ਨ, ਵਨ ਰਾਸ਼ਨ ਕਾਰਡ ਵੀ ਲਾਗੂ ਕਰ ਦਿੱਤੀ ਜਾਵੇਗੀ”।
ਕੇਜਰੀਵਾਲ ਨੇ ਇਹ ਵੀ ਦੱਸਿਆ ਕਿ ”ਨਿੱਜੀ ਤੌਰ ਉੱਤੇ ਮੇਰੇ ਲਈ ਇਹ ਖੁਸ਼ੀ ਦੀ ਗੱਲ ਹੈ ਕਿਉਂਕਿ ਰਾਜਨੀਤੀ ਵਿਚ ਆਉਣ ਤੋਂ ਪਹਿਲਾਂ ਮੈ ਅਤੇ ਮਨੀਸ਼ ਸਿਸੋਦੀਆ ਜੀ ਪਰਵਿਰਤਨ ਨਾਮ ਦੀ ਇਕ ਸੰਸਥਾ ਚਲਾਇਆ ਕਰਦੇ ਸਨ।ਦਿੱਲੀ ਵਿਚ ਝੁੱਗੀਆਂ-ਬਸਤੀਆਂ ਅੰਦਰ ਗਰੀਬਾਂ ਦੇ ਹੱਕ ਲਈ ਕੰਮ ਕਰਦੇ ਸਨ ਅਤੇ ਜਦੋਂ ਉਨ੍ਹਾਂ ਨੂੰ ਰਾਸ਼ਨ ਨਹੀਂ ਮਿਲਦਾ ਸੀ ਤਾਂ ਉਨ੍ਹਾਂ ਨੂੰ ਰਾਸ਼ਨ ਦਿਲਵਾਉਣ ਦਾ ਕੰਮ ਕਰਿਆ ਕਰਦੇ ਸਨ। ਉਨ੍ਹਾਂ ਦਿਨਾਂ ਵਿਚ ਲੋਕਾਂ ਦਾ ਰਾਸ਼ਨ ਕਾਰਡ ਚੌਰੀ ਹੋ ਜਾਂਦਾ ਸੀ ,ਪੂਰਾ ਰਾਸ਼ਨ ਨਹੀਂ ਮਿਲਦਾ ਸੀ ਪਰ ਸਰਕਾਰੀ ਕਾਗਜ਼ਾਂ ਵਿਚ ਐਂਟਰੀ ਹੋ ਜਾਂਦੀ ਸੀ, ਜਿਸ ਤਰ੍ਹਾ ਅਸੀ ਡੋਰ ਸਟੈਪ ਡਿਲਿਵਰੀ ਆਫਰ ਸਰਵਿਸ ਕੀਤੀ ਸੀ, ਉਸੇ ਤਰ੍ਹਾ ਡੋਰ ਸਟੈਪ ਡਿਵਰੀ ਓਪਰੇਸ਼ਨ ਗਵਰਨੈਂਸ ਦੇ ਖੇਤਰ ਵਿਚ ਇਕ ਵੱਡਾ ਕਦਮ ਹੋਵੇਗਾ”।
