ਪੰਜਾਬ ਸਕੂਲ ਸਿੱਖਿਆ ਬੋਰਡ ਨੇ ਐਲਾਨੇ 12ਵੀਂ ਜਮਾਤ ਦੇ ਨਤੀਜੇ, ਇੰਝ ਵੇਖੋ ਆਪਣਾ Result…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਅੱਜ ਮੰਗਲਵਾਰ ਨੂੰ ਪੰਜਾਬ ਸਕੂਲ ਸਿੱਖਿਆ ਬੋਰਡ ਨੇ 12ਵੀਂ ਦੇ ਨਤੀਜੇ ਐਲਾਨ ਦਿੱਤੇ ਹਨ। ਇਸ ਸਾਲ ਦੇ ਨਤੀਜ਼ਿਆਂ ਵਿਚ ਕੁੱਲ 90.98 ਫੀਸਦੀ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਅੱਜ ਮੰਗਲਵਾਰ ਨੂੰ ਪੰਜਾਬ ਸਕੂਲ ਸਿੱਖਿਆ ਬੋਰਡ ਨੇ 12ਵੀਂ ਦੇ ਨਤੀਜੇ ਐਲਾਨ ਦਿੱਤੇ ਹਨ। ਇਸ ਸਾਲ ਦੇ ਨਤੀਜ਼ਿਆਂ ਵਿਚ ਕੁੱਲ 90.98 ਫੀਸਦੀ ਵਿਦਿਆਰਥੀ ਪਾਸ ਹੋਏ ਹਨ। ਵਿਦਿਆਰਥੀ ਆਪਣਾ ਰਿਜ਼ਲਟ ਪੰਜਾਬ ਸਕੂਲ ਸਿੱਖਿਆ ਬੋਰਡ ਦੀ ਅਧਿਕਾਰਕ ਵੈੱਬਸਾਇਟ pseb.ac.in. ਉੱਤੇ ਜਾ ਕੇ ਵੇਖ ਸਕਦੇ ਹਨ।

ਜਾਣਕਾਰੀ ਅਨੁਸਾਰ ਇਸ ਸਾਲ ਲਗਭਗ ਤਿੰਨ ਲੱਖ ਵਿਦਿਆਰਥੀਆਂ ਨੇ 12ਵੀਂ ਦੀਆਂ ਪ੍ਰੀਖਿਆਵਾਂ ਦਿੱਤੀਆਂ ਸਨ। ਇਹ ਵੀ ਦੱਸ ਦਈਏ ਕਿ ਕੋਰੋਨਾ ਕਰਕੇ 12ਵੀਂ ਜਮਾਤ ਦੀਆਂ ਲੰਬਿਤ ਪਈਆਂ ਕੁੱਝ ਪ੍ਰੀਖਿਆਵਾਂ ਨੂੰ ਰੱਦ ਕਰ ਦਿੱਤਾ ਗਿਆ ਸੀ ਅਤੇ ਨਤੀਜੇ ਬਾਕੀ ਵਿਸ਼ਿਆਂ ਵਿਚ ਚੰਗੀ ਕਾਰਗੁਜ਼ਾਰੀ ਕਰਨ ਦੇ ਆਧਾਰ ਉੱਤੇ ਐਲਾਨੇ ਗਏ ਹਨ।

ਇੰਝ ਵੇਖੋ ਨਤੀਜੇ

ਸੱਭ ਤੋਂ ਪਹਿਲਾਂ ਪੰਜਾਬ ਸਕੂਲ ਸਿੱਖਿਆ ਬੋਰਡ ਦੀ ਅਧਿਕਾਰਕ ਵੈਬਸਾਇਟ  pseb.ac.in.  ਉੱਤੇ ਜਾਓ ਅਤੇ ਰਿਜ਼ਲਟ ਉੱਤੇ ਕਲਿੱਕ ਕਰੋ

ਇਸ ਤੋਂ ਬਾਅਦ Senior Secondary (10+2) Examination Provisional Result March 2020 ਉੱਤੇ ਕਲਿੱਕ ਕਰੋ

ਫਿਰ ਆਪਣੇ ਰੋਲ ਨੰਬਰ ਨੂੰ ਪੇਜ ਉੱਤੇ ਭਰੋ ਅਤੇ Find Result ਉੱਤੇ ਕਲਿੱਕ ਕਰੋ

ਇਸ ਤੋਂ ਬਾਅਦ ਤੁਹਾਨੂੰ ਤੁਹਾਡਾ ਨਤੀਜਾ ਸਕ੍ਰੀਨ ਉੱਤੇ ਵਿਖਾਈ ਦੇਵੇਗਾ।

Leave a Reply

Your email address will not be published. Required fields are marked *