ਕੋਵਿਡ ਵਾਰਡ ਵਿਚ ਚੱਲ ਰਿਹਾ ਸੀ ਕੋਰੋਨਾ ਮਰੀਜ਼ਾਂ ਦਾ ਇਲਾਜ਼,ਅਚਾਨਕ ਬਹਿਣ ਲੱਗਿਆ ਪਾਣੀ ਦਾ ਝਰਨਾ !

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-ਉੱਤਰ ਪ੍ਰਦੇਸ਼ ਦੇ ਬਰੇਲੀ ਸਥਿਤ ਇਕ ਹਸਪਤਾਲ ਤੋਂ ਹੈਰਾਨ ਕਰਨ ਵਾਲੀ ਘਟਨਾ ਸਾਹਮਣੇ ਆਈ ਹੈ। ਦਰਅਸਲ ਇੱਥੇ ਇਕ ਹਸਪਤਾਲ ਵਿਚ ਕੋਰੋਨਾ ਮਰੀਜ਼ਾਂ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-ਉੱਤਰ ਪ੍ਰਦੇਸ਼ ਦੇ ਬਰੇਲੀ ਸਥਿਤ ਇਕ ਹਸਪਤਾਲ ਤੋਂ ਹੈਰਾਨ ਕਰਨ ਵਾਲੀ ਘਟਨਾ ਸਾਹਮਣੇ ਆਈ ਹੈ। ਦਰਅਸਲ ਇੱਥੇ ਇਕ ਹਸਪਤਾਲ ਵਿਚ ਕੋਰੋਨਾ ਮਰੀਜ਼ਾਂ ਦੇ ਲਈ ਬਣਾਏ ਵਾਰਡ ‘ਚ ਪਾਣੀ ਦਾ ਪਾਇਪ ਫੱਟ ਗਿਆ ਜਿਸ ਕਰਕੇ ਮਰੀਜ਼ਾਂ ਦੇ ਬੈੱਡਾਂ ਵਿਚਕਾਰ ਪਾਣੀ ਦਾ ਝਰਨਾ ਬਹਿਣ ਲੱਗ ਗਿਆ। ਇਸ ਘਟਨਾ ਦੀ ਵੀਡੀਓ ਉੱਥੇ ਮੌਜੂਦ ਕਿਸੇ ਮਰੀਜ਼ ਨੇ ਟਵਿੱਟਰ ਉੱਤੇ ਪੋਸਟ ਕਰ ਦਿੱਤੀ ਜਿਸ ਤੋਂ ਬਾਅਦ ਹਸਪਤਾਲ ਪ੍ਰਸ਼ਾਸਨ ਵਿਚ ਹੜਕੰਪ ਮਚ ਗਿਆ।

ਮੀਡੀਆ ਰਿਪੋਰਟਾਂ ਅਨੁਸਾਰ ਇਹ ਪੂਰੀ ਘਟਨਾ ਬਰੇਲੀ ਦੇ ਰਾਜਸ਼੍ਰੀ ਹਸਪਤਾਲ ਦੀ ਹੈ, ਜਿੱਥੇ ਜਿਲ੍ਹਾ ਪ੍ਰਸ਼ਾਸਨ ਨੇ ਕੋਰੋਨਾ ਸੰਕਰਮਿਤ ਮਰੀਜ਼ਾਂ ਦੇ ਇਲਾਜ ਲਈ ਸਪੈਸ਼ਲ ਵਾਰਡ ਦੀ ਵਿਵਸਥਾ ਕੀਤੀ ਸੀ ਪਰ ਇਨ੍ਹਾਂ ਵਿਵਸਥਾਵਾਂ ਦੇ ਨਾਲ ਲਾਪਰਵਾਹੀ ਵੀ ਖੁੱਲ੍ਹ ਕੇ ਸਾਹਮਣੇ ਆਈ ਹੈ। ਭਾਰੀ ਬਾਰਿਸ਼ ਕਰਕੇ ਇੱਥੇ ਰੇਨ ਵਾਟਰ ਪਾਇਪ ਵਾਰਡ ਵਿਚ ਹੀ ਫੱਟ ਗਿਆ ਅਤੇ ਕੋਰੋਨਾ ਵਾਰਡ ਤਲਾਬ ਵਿਚ ਤਬਦੀਲ ਹੋ ਗਿਆ। ਉੱਥੇ ਮੌਜੂਦ ਕਿਸੇ ਮਰੀਜ਼ ਨੇ ਇਸ ਘਟਨਾ ਦੀ ਇਕ ਵੀਡੀਓ ਰਿਕਾਰਡ ਕਰਕੇ ਟਵੀਟਰ ਉੱਤੇ ਸ਼ੇਅਰ ਕੀਤੀ ਜਿਸ ਤੋਂ ਬਾਅਦ ਹੰਗਾਮਾ ਮੱਚ ਗਿਆ ਅਤੇ ਹਸਪਤਾਲ ਨੇ ਹਫੜਾ-ਤਫੜੀ ਵਿਚ ਵਿਵਸਥਾ ਨੂੰ ਠੀਕ ਕੀਤਾ। ਰਿਪੋਰਟਾਂ ਅਨੁਸਾਰ ਬਰੇਲੀ ਸਿਹਤ ਵਿਭਾਗ ਨੇ ਇਸ ਪੂਰੇ ਮਾਮਲੇ ਉੱਤੇ ਸਫਾਈ ਦਿੱਤੀ ਹੈ ਅਤੇ ਕਿਹਾ ਹੈ ਕਿ ਹਸਪਤਾਲ ਵਿਚ ਰਿਪੇਅਰਿੰਗ ਦਾ ਕੰਮ ਚੱਲ ਰਿਹਾ ਸੀ ਜਿਸ ਕਰਕੇ ਪਾਇਪ ਫੱਟ ਗਿਆ। ਪ੍ਰਸ਼ਾਸਨ ਦਾ ਦਾਅਵਾ ਹੈ ਕਿ ਹੁਣ ਸਥਿਤੀ ਸੁਧਾਰ ਲਈ ਗਈ ਹੈ।

ਇਸ ਘਟਨਾ ਤੋਂ ਬਾਅਦ ਕਾਂਗਰਸ ਦੀ ਜਨਰਲ ਸਕੱਤਰ ਪ੍ਰਿੰਅਕਾ ਗਾਂਧੀ ਨੇ ਯੋਗੀ ਸਰਕਾਰ ਉੱਤੇ ਨਿਸ਼ਾਨਾ ਸਾਧਿਆ ਹੈ ਅਤੇ ਕਿਹਾ ਕਿ ”ਮਰੀਜ਼ ਪਰੇਸ਼ਾਨ ਹਨ, ਸਿਹਤ ਕਰਮੀ ਪਰੇਸ਼ਾਨ ਹਨ ਪਰ ਸਰਕਾਰ ਦੇ ਮੁੱਖੀਆ ”ਸਦੀ ਦਾ ਸੱਭ ਤੋਂ ਕਮਜ਼ੋਰ ਵਾਇਰਸ” ਵਰਗਾ ਬਚਕਾਨਾ ਬਿਆਨ ਦੇ ਕੇ ਜਵਾਬਦੇਹੀ ਤੋਂ ਮੂੰਹ ਫੇਰ ਹੋਏ ਹਨ। ਬਰੇਲੀ ਕੋਵਿਡ ਹਸਪਤਾਲ ਦਾ ਹਾਲ ਵੇਖੋ। ਕੋਵਿਡ ਵਾਰਡ ਵਿਚ ਝਰਨਾ ਫੁੱਟਿਆ ਪਿਆ ਹੈ”।

 

Leave a Reply

Your email address will not be published. Required fields are marked *