ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-ਅੱਜ ਐਤਵਾਰ ਨੂੰ ਦਿੱਲੀ-ਐਨਸੀਆਰ ਵਿਚ ਤੇਜ਼ ਬਾਰਿਸ਼ ਹੋਈ ਹੈ ਜਿਸ ਕਰਕੇ ਇਕ ਪਾਸੇ ਜਿੱਥੇ ਲੋਕਾਂ ਨੂੰ ਭਿਆਨਕ ਗਰਮੀ ਤੋਂ ਰਾਹਤ ਮਿਲੀ ਹੈ ਉੱਥੇ ਹੀ ਦੂਜੇ ਪਾਸੇ ਰਾਜਧਾਨੀ ਦੀਆਂ ਸੜਕਾਂ ਉੱਤੇ ਵੱਡੀ ਮਾਤਰਾ ਵਿਚ ਪਾਣੀ ਜਮ੍ਹਾ ਹੋ ਗਿਆ ਹੈ। ਹਾਲਾਤ ਇੱਥੇ ਤੱਕ ਬਣ ਗਏ ਕਿ ਦਿੱਲੀ ਦੇ ਮਿੰਟੋ ਬ੍ਰਿਜ ਦੇ ਅੰਡਰਪਾਸ ਵਿਚ ਕਈ ਫੁੱਟ ਤੱਕ ਪਾਣੀ ਭਰ ਗਿਆ ਅਤੇ ਇਸ ਦੌਰਾਨ ਉੱਥੋਂ ਗੁਜਰ ਰਹੀ ਡੀਟੀਸੀ ਦੀ ਬੱਸ ਵੀ ਪਾਣੀ ‘ਚ ਡੁੱਬ ਗਈ।
#WATCH Delhi: Fire Department personnel rescue people on-board a bus that was stuck in a waterlogged road under Minto Bridge following heavy rainfall in the national capital this morning. pic.twitter.com/wBCjSRtvqw
— ANI (@ANI) July 19, 2020
ਦਰਅਸਲ ਸੈਂਟਰਲ ਦਿੱਲੀ ਦੇ ਮਿੰਟੋ ਬ੍ਰਿਜ ਵਿਚ ਬਣੇ ਅੰਡਪਾਸ ‘ਚ ਭਾਰੀ ਬਾਰਿਸ਼ ਕਰਕੇ ਪਾਣੀ ਇੱਕਠਾ ਹੋ ਗਿਆ ਅਤੇ ਉੱਥੋਂ ਸਵਾਰੀਆਂ ਨੂੰ ਲੈ ਕੇ ਜਾ ਰਹੀ ਡੀਟੀਸੀ ਦੀ ਬੱਸ ਪਾਣੀ ਵਿਚ ਫਸ ਗਈ। ਅੰਡਰਪਾਸ ਵਿਚ ਤਕਰੀਬਨ 15 ਫੁੱਟ ਤੱਕ ਪਾਣੀ ਭਰ ਗਿਆ ਸੀ ਜਿਸ ਕਰਕੇ ਡੀਟੀਸੀ ਦੀ ਬੱਸ ਪੂਰੀ ਤਰ੍ਹਾ ਡੁੱਬ ਗਈ ਅਤੇ ਬੱਸ ਵਿਚ ਮੌਜੂਦ ਸਵਾਰੀਆਂ ਬਾਹਰ ਕੱਢਣ ਲਈ ਦਮਕਲ ਵਿਭਾਗ ਦੀ ਇਕ ਟੀਮ ਉੱਥੇ ਪਹੁੰਚੀ। ਦਮਕਲ ਵਿਭਾਗ ਦੇ ਕਰਮਚਾਰੀਆਂ ਨੇ ਬੱਸ ਵਿਚ ਫਸੇ ਯਾਤਰੀਆਂ ਨੂੰ ਪੌੜੀ ਦੇ ਰਾਹੀਂ ਬਾਹਰ ਕੱਢਿਆ,ਜਿਸ ਕਰਕੇ ਕੋਈ ਵੱਡਾ ਹਾਦਸਾ ਹੋਣ ਤੋਂ ਟੱਲ ਗਿਆ। ਇਸ ਤੋਂ ਇਲਾਵਾ ਦਿੱਲੀ ਦੇ ਮਿੰਟੋ ਰੋਡ ਬ੍ਰਿਜ਼ ਉੱਤੇ ਹੀ ਬਾਰਿਸ਼ ਦੇ ਪਾਣੀ ਵਿਚ ਡੁੱਬਣ ਕਰਕੇ ਇਕ ਵਿਅਕਤੀ ਦੀ ਮੌਤ ਹੋ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ਮ੍ਰਿਤਕ ਟਾਟਾ ਗੱਡੀ(ਛੋਟੇ ਹਾਥੀ) ਦਾ ਡ੍ਰਾਇਵਰ ਸੀ ਜੋ ਨਵੀਂ ਦਿੱਲੀ ਰੇਲਵੇ ਸਟੇਸ਼ਨ ਤੋਂ ਕਨਾਟ ਪਲੇਸ ਵੱਲ ਆ ਰਿਹਾ ਸੀ ਪਰ ਮਿੰਟੋ ਬ੍ਰਿਜ਼ ਕੋਲ ਇੱਕਠੇ ਹੋਏ ਪਾਣੀ ‘ਚ ਉਸਦੀ ਗੱਡੀ ਫਸ ਗਈ ਹੈ ਅਤੇ ਉਸਦੇ ਡੁੱਬਣ ਕਰਕੇ ਉਸਦੀ ਮੌਤ ਹੋ ਗਈ ਹੈ। ਉੱਥੇ ਹੀ ਮੌਸਮ ਵਿਭਾਗ ਨੇ ਦਿੱਲੀ ਵਿਚ ਅਗਲੇ ਦੋ ਦਿਨ ਹਲਕੀ ਤੋ ਦਰਮਿਆਨੀ ਬਾਰਿਸ਼ ਹੋਣ ਦਾ ਅਨੁਮਾਨ ਲਗਾਇਆ ਹੈ।
