ਪੰਜਾਬ ਵਿਚ ਕੋਰੋਨਾ ਦੇ ਕੁੱਲ ਕੇਸਾਂ ਦੀ ਗਿਣਤੀ ਹੋਈ 9792, ਮੌਤਾਂ-246

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-ਪੂਰੇ ਦੇਸ਼ ਸਮੇਤ ਪੰਜਾਬ ਵਿਚ ਵੀ ਕੋਰੋਨਾ ਆਪਣਾ ਲਗਾਤਾਰ ਕਹਿਰ ਵਿਖਾ ਰਿਹਾ ਹੈ। ਬੀਤੇ ਦਿਨ ਸੂਬੇ ਵਿਚੋਂ 350 ਨਵੇਂ ਕੋਰੋਨਾ ਦੇ ਕੇਸਾਂ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-ਪੂਰੇ ਦੇਸ਼ ਸਮੇਤ ਪੰਜਾਬ ਵਿਚ ਵੀ ਕੋਰੋਨਾ ਆਪਣਾ ਲਗਾਤਾਰ ਕਹਿਰ ਵਿਖਾ ਰਿਹਾ ਹੈ। ਬੀਤੇ ਦਿਨ ਸੂਬੇ ਵਿਚੋਂ 350 ਨਵੇਂ ਕੋਰੋਨਾ ਦੇ ਕੇਸਾਂ ਦੀ ਪੁਸ਼ਟੀ ਹੋਈ ਹੈ ਜਿਸ ਕਰਕੇ ਕੁੱਲ ਮਾਮਲਿਆਂ ਦੀ ਗਿਣਤੀ ਵੱਧ ਕੇ 9792 ਹੋ ਗਈ ਹੈ। ਉੱਥੇ ਹੀ 81 ਹੋਰ ਕੋਰੋਨਾ ਦੇ ਮਰੀਜ਼ ਠੀਕ ਵੀ ਹੋਏ ਹਨ, ਜਦਕਿ 7 ਕੋਰੋਨਾ ਪੀੜਤਾਂ ਨੇ ਦਮ ਤੋੜਿਆ ਹੈ।

ਪੰਜਾਬ ਦੇ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਵੱਲੋਂ ਜਾਰੀ ਕੀਤੇ ਅੰਕੜਿਆਂ ਅਨੁਸਾਰ  ਸ਼ਨੀਵਾਰ ਨੂੰ ਲੁਧਿਆਣਾ ਤੋਂ 72, ਜਲੰਧਰ ਤੋਂ 71, ਅੰਮ੍ਰਿਤਸਰ ਤੋਂ 31, ਪਟਿਆਲਾ ਤੋਂ 48, ਸੰਗਰੂਰ ਤੋਂ 23, ਮੁਹਾਲੀ ਤੋਂ 28, ਗੁਰਦਾਸਪੁਰ ਤੋਂ 4, ਪਠਾਨਕੋਟ ਤੋਂ 1,  ਨਵਾਂਸ਼ਹਿਰ ਤੋਂ 3, ਹੁਸ਼ਿਆਰਪੁਰ ਤੋਂ 12, ਫਿਰੋਜ਼ਪੁਰ ਤੋਂ 15, ਫਤਿਹਗੜ੍ਹ ਸਾਹਿਬ ਤੋਂ 4, ਫਰੀਦਕੋਟ ਤੋਂ 6, ਮੋਗਾ ਤੋਂ 10, ਬਠਿੰਡਾ ਤੋਂ 4, ਮੁਕਤਸਰ ਸਾਹਿਬ ਤੋਂ 2,ਮਾਨਸਾ ਤੋਂ 1, ਰੋਪੜ ਤੋਂ 7, ਕਪੂਰਥਲਾ ਤੋਂ  1 ਅਤੇ ਫਾਜ਼ਿਲਕਾ ਤੋਂ 7 ਨਵੇਂ ਕੋਰੋਨਾ ਦੇ ਮਰੀਜ਼ਾਂ ਦੀ ਪੁਸ਼ਟੀ ਹੋਈ ਹੈ। ਉੱਥੇ ਹੀ ਅੰਮ੍ਰਿਤਸਰ ਵਿਚ 18, ਪਟਿਆਲਾ ਵਿਚ 44, ਸੰਗਰੂਰ ਵਿਚ 14, ਗੁਰਦਾਸਪੁਰ ਵਿਚ 3 ਅਤੇ ਮਾਨਸਾ ਵਿਚ 2 ਮਰੀਜ਼ ਠੀਕ ਹੋਏ ਹਨ ਜਿਸ ਕਰਕੇ ਸਿਹਤਯਾਬ ਹੋਣ ਵਾਲੇ ਮਰੀਜ਼ਾਂ ਦੀ ਕੁੱਲ ਸੰਖਿਆ 6454 ਹੋ ਗਈ ਹੈ। ਜਦਕਿ ਹੁਸ਼ਿਆਰਪੁਰ ਵਿਚ 1, ਲੁਧਿਆਣਾ ਵਿਚ 1, ਕਪੂਰਥਲਾ ਵਿਚ 1, ਅੰਮ੍ਰਿਤਸਰ ਵਿਚ 3 ਅਤੇ ਸੰਗਰੂਰ ਵਿਚ 1 ਮੌਤ ਹੋਈ ਹੈ ਅਤੇ ਮ੍ਰਿਤਕਾਂ ਦਾ ਕੁੱਲ ਅੰਕੜਾ 246 ਤੱਕ ਪਹੁੰਚ ਗਿਆ ਹੈ। ਸੂਬੇ ਵਿਚ ਇਸ ਵੇਲੇ 3092 ਐਕਟਿਵ ਕੇਸ ਹਨ।

ਲੁਧਿਆਣਾ- ਕੁੱਲ ਕੇਸ-1767, ਠੀਕ ਹੋਏ-1095, ਮੌਤਾਂ-42

ਜਲੰਧਰ – ਕੁੱਲ ਕੇਸ –1616, ਠੀਕ ਹੋਏ -886, ਮੌਤਾਂ-33

ਅੰਮ੍ਰਿਤਸਰ- ਕੁੱਲ ਕੇਸ-1225, ਠੀਕ ਹੋਏ- 960, ਮੌਤਾਂ-63

ਪਟਿਆਲਾ-ਕੁੱਲ ਕੇਸ-880, ਠੀਕ ਹੋਏ-370, ਮੌਤਾਂ-15

ਸੰਗਰੂਰ ਕੁੱਲ ਕੇਸ-721, ਠੀਕ ਹੋਏ-607, ਮੌਤਾਂ-21

ਮੁਹਾਲੀ – ਕੁੱਲ ਕੇਸ – 520, ਠੀਕ ਹੋਏ –297, ਮੌਤਾਂ–10

ਗੁਰਦਾਸਪੁਰ- ਕੁੱਲ ਕੇਸ-307, ਠੀਕ ਹੋਏ-268, ਮੌਤਾਂ-10

ਪਠਾਨਕੋਟ- ਕੁੱਲ ਕੇਸ-268, ਠੀਕ ਹੋਏ-228, ਮੌਤਾਂ-9

ਨਵਾਂਸ਼ਹਿਰ- ਕੁੱਲ ਕੇਸ-258, ਠੀਕ ਹੋਏ-153, ਮੌਤਾਂ-2

ਹੁਸ਼ਿਆਰਪੁਰ- ਕੁੱਲ ਕੇਸ-258, ਠੀਕ ਹੋਏ-183, ਮੌਤਾਂ-8

ਤਰਨਤਾਰਨ ਕੁੱਲ ਕੇਸ-222, ਠੀਕ ਹੋਏ-205, ਮੌਤਾਂ-6

ਫ਼ਿਰੋਜ਼ਪੁਰ – ਕੁੱਲ ਕੇਸ-215, ਠੀਕ ਹੋਏ-101, ਮੌਤਾਂ-4

ਫਤਿਹਗੜ੍ਹ ਸਾਹਿਬ- ਕੁੱਲ ਕੇਸ-196, ਠੀਕ ਹੋਏ-139, ਮੌਤਾਂ-2

ਫਰੀਦਕੋਟ- ਕੁੱਲ ਕੇਸ-196, ਠੀਕ ਹੋਏ-129, ਮੌਤਾਂ-0

ਮੋਗਾ- ਕੁੱਲ ਕੇਸ-194, ਠੀਕ ਹੋਏ-134, ਮੌਤਾਂ-4

ਬਠਿੰਡਾ- ਕੁੱਲ ਕੇਸ-177, ਠੀਕ ਹੋਏ-114, ਮੌਤਾਂ-4

ਸ੍ਰੀ ਮੁਕਤਸਰ ਸਾਹਿਬ ਕੁੱਲ ਕੇਸ-170, ਠੀਕ ਹੋਏ-143, ਮੌਤਾਂ-1

ਰੋਪੜ- ਕੁੱਲ ਕੇਸ-158, ਠੀਕ ਹੋਏ-106, ਮੌਤਾਂ-1

ਕਪੂਰਥਲਾ-ਕੁੱਲ ਕੇਸ-149, ਠੀਕ ਹੋਏ-114, ਮੌਤਾਂ-8

ਫਾਜ਼ਿਲਕਾ ਕੁੱਲ ਕੇਸ-149, ਠੀਕ ਹੋਏ-102, ਮੌਤਾਂ-1

ਬਰਨਾਲਾ ਕੁੱਲ ਕੇਸ-79, ਠੀਕ ਹੋਏ-67, ਮੌਤਾਂ-2

ਮਾਨਸਾ- ਕੁੱਲ ਕੇਸ-67, ਠੀਕ ਹੋਏ-53, ਮੌਤਾਂ-0

ਕੁੱਲ ਕੇਸ 9792, ਠੀਕ ਹੋਏ 6454, ਮੌਤਾਂ 246

 

Leave a Reply

Your email address will not be published. Required fields are marked *