ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-ਭਾਰਤ ਵਿਚ ਪਾਬੰਦੀਸ਼ੁਦਾ ਸਿਖਸ ਫਾਰ ਜਸਟਿਸ ਦੁਆਰਾ ਕਰਵਾਏ ਜਾ ਰਹੇ ਰੈਫਰੈਂਡਮ 2020 ਵਿਰੁੱਧ ਹੁਣ ਸਿੱਖ ਜੱਥੇਬੰਦੀਆਂ ਯੂਐਨ(United Nation) ਪਹੁੰਚ ਗਈਆਂ ਹਨ। ਦਰਅਸਲ ਸਾਈਂ ਮੀਆ ਮੀਰ ਫਾਊਂਡੇਸ਼ਨ ਦੇ ਬੈਨਰ ਹੇਠਾਂ ਦਿੱਲੀ ਸਥਿਤ ਯੂਐਨ ਦੇ ਦਫਤਰ ਵਿਚ ਸਿੱਖ ਆਗੂਆਂ ਨੇ ਰੈਫਰੈਂਡਮ 2020 ਖਿਲਾਫ ਇਕ ਮੈਮੋਰੰਡਮ ਦਿੱਤਾ ਹੈ ਅਤੇ ਕਿਹਾ ਹੈ ਕਿ ਭਾਰਤ ਦੇ ਸਿੱਖਾਂ ਦਾ ਇਸ ਰਫਰੈਂਡਮ ਨਾਲ ਕੋਈ ਲੈਣਾ-ਦੇਣਾ ਨਹੀਂ ਹੈ।
ਅਮਰੀਕਾ ਆਧਾਰਿਤ ਸਿੱਖਸ਼ ਫਾਰ ਜਸਟਿਸ ਦੇ ਕਾਨੂੰਨੀ ਸਲਾਹਕਾਰ ਅਤੇ ਭਾਰਤ ਸਰਕਾਰ ਦੁਆਰਾ ਅੱਤਵਾਦੀ ਘੋਸ਼ਿਤ ਕੀਤੇ ਗਏ ਗੁਰਪਤਵੰਤ ਪੰਨੂ ਨੇ ਇਕ ਵੀਡੀਓ ਸੰਦੇਸ਼ ਜਰੀਏ ਸਿੱਖਾਂ ਨੂੰ ਇਕ ਵੱਖਰਾ ਦੇਸ਼ ਖਾਲਿਸਤਾਨ ਦੇਣ ਦੀ ਮੰਗ ਰੱਖੀ ਸੀ, ਇਸ ਲਈ ਉਸਨੇ ਦਿੱਲੀ ਦੇ ਗੁਰਦੁਆਰਾ ਬੰਗਲਾ ਸਾਹਿਬ ਅਤੇ ਸ਼ੀਸ਼ਗੰਜ ਸਾਹਿਬ ਵਿਖੇ 19 ਜੁਲਾਈ 2020 ਨੂੰ ਅਰਦਾਸ ਕਰਕੇ ਰੈਫਰੈਂਡਮ 2020 ਦੇ ਹੱਕ ਵਿਚ ਵੋਟ ਦੇਣ ਲਈ ਕਿਹਾ ਸੀ ਜਿਸ ਦੀ ਸਾਈਂ ਮੀਆ ਮੀਰ ਇੰਟਰਨੈਸ਼ਨਲ ਫਾਊਂਡੇਸ਼ਨ ਨੇ ਸਖਤ ਨਿਖੇਧੀ ਕੀਤੀ ਹੈ ਅਤੇ ਇਸ ਵੋਟਿੰਗ ਨੂੰ ਸਿਰੇ ਤੋਂ ਨਕਾਰ ਦਿਤਾ ਹੈ। ਫਾਊਂਡੇਸ਼ਨ ਦੇ ਪ੍ਰਧਾਨ ਕੁਲਦੀਪ ਸਿੰਘ ਭੌਗਲ ਵੱਲੋਂ ਕਿਹਾ ਗਿਆ ਹੈ ਉਨ੍ਹਾਂ ਨੇ ਯੂਐਨ ਨੂੰ ਦਿੱਤੇ ਮੰਗ ਪੱਤਰ ਵਿਚ ਕਿਹਾ ਹੈ ਕਿ ਭਾਰਤ ਦਾ ਕੋਈ ਸਿੱਖ ਖਾਲਿਸਤਾਨ ਦੀ ਮੰਗ ਨਹੀਂ ਕਰਦਾ ਹੈ ਅਤੇ ਸਿੱਖਾਂ ਦਾ ਰੈਫਰੈਂਡਮ ਨਾਲ ਕੋਈ ਮੁਤੱਲਕ ਨਹੀਂ ਹੈ।
