ਲੇਹ ਪਹੁੰਚੇ ਰੱਖਿਆ ਮੰਤਰੀ ਰਾਜਨਾਥ ਸਿੰਘ, ਪੈਰਾ ਕਮਾਂਡੋਜ਼ ਨੇ ਵਿਖਾਇਆ ਆਪਣਾ ਦਮ-ਖਮ

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-ਅੱਜ ਸ਼ੁੱਕਰਵਾਰ ਨੂੰ ਰੱਖਿਆ ਮੰਤਰੀ ਰਾਜਨਾਥ ਸਿੰਘ ਆਪਣੇ ਲੱਦਾਖ ਅਤੇ ਜੰਮੂ ਕਸ਼ਮੀਰ ਦੇ ਦੋ ਦਿਨਾਂ ਦੌਰੇ ‘ਤੇ ਪਹਿਲੇ ਦਿਨ ਲੇਹ ਦੇ ਸਟਕਨਾ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-ਅੱਜ ਸ਼ੁੱਕਰਵਾਰ ਨੂੰ ਰੱਖਿਆ ਮੰਤਰੀ ਰਾਜਨਾਥ ਸਿੰਘ ਆਪਣੇ ਲੱਦਾਖ ਅਤੇ ਜੰਮੂ ਕਸ਼ਮੀਰ ਦੇ ਦੋ ਦਿਨਾਂ ਦੌਰੇ ‘ਤੇ ਪਹਿਲੇ ਦਿਨ ਲੇਹ ਦੇ ਸਟਕਨਾ ਪਹੁੰਚੇ ਹਨ, ਜਿੱਥੇ ਰੱਖਿਆ ਮੰਤਰੀ ਦੇ ਸਾਹਮਣੇ ਪੈਰਾ ਕਮਾਂਡੋਜ਼ ਸ਼ਾਨਦਾਰ ਪ੍ਰਦਰਸ਼ਨ ਕਰਦੇ ਵਿਖਾਏ ਦਿੱਤੇ ਹਨ। ਪੈਂਗੌਗ ਝੀਲ ਦੇ ਕੋਲ ਪੈਰਾ ਕਮਾਂਡੋਜ਼ ਨੇ ਇਹ ਯੁੱਧ ਅਭਿਆਸ ਕੀਤਾ ਹੈ। ਪੈਂਗੌਗ ਝੀਲ ਉਹੀ ਇਲਾਕਾ ਹੈ, ਜਿੱਥੇ ਸੱਭ ਤੋਂ ਪਹਿਲਾਂ ਭਾਰਤ ਅਤੇ ਚੀਨ ਦੇ ਸੈਨਿਕ ਆਹਮੋ-ਸਾਹਮਣੇ ਆਏ ਸਨ।

ਰੱਖਿਆ ਮੰਤਰੀ ਦੇ ਇਸ ਦੌਰੇ ਦੌਰਾਨ ਚੀਫ ਆਫ ਡਿਫੈਂਸ ਸਟਾਫ(ਸੀਡੀਐਸ) ਜਨਰਲ ਬਿਪਿਨ ਰਾਵਤ ਅਤੇ ਫੌਜ ਮੁੱਖੀ ਜਨਰਲ ਮਨੋਜ ਮੁਕੰਦ ਨਰਵਣੇ ਵੀ ਮੌਜੂਦ ਹਨ। ਚੀਨ ਦੀ ਚਾਲਬਾਜੀ ਨੂੰ ਵੇਖਦੇ ਹੋਏ ਭਾਰਤ ਹਰ ਮੋਰਚੇ ਉੱਤੇ ਤਿਆਰ ਹੈ। ਲੱਦਾਖ ਵਿਚ ਰੱਖਿਆ ਮੰਤਰੀ ਨੂੰ ਪੈਰਾ ਕਮਾਂਡੋਜ਼ ਨੇ ਵਿਖਾਇਆ ਹੈ ਕਿ ਉਹ ਕਿਸ ਤਰ੍ਹਾ ਅੱਖ ਝਪਕਦੇ ਹੀ ਦੁਸ਼ਮਣ ਨੂੰ ਸਬਕ ਸਿਖਾ ਸਕਦੇ ਹਨ। ਰਾਜਨਾਥ ਸਿੰਘ ਦਾ ਇਹ ਦੌਰਾ ਉਸ ਸਮੇਂ ਹੋ ਰਿਹਾ ਹੈ, ਜਦੋਂ ਦੋਣਾਂ ਦੇਸ਼ਾਂ ਵਿਚਾਲੇ ਤਣਾਅ ਘੱਟ ਕਰਨ ਨੂੰ ਲੈ ਕੇ ਸੈਨਿਕ ਪੱਧਰ ਦੀ ਗੱਲਬਾਤ ਜਾਰੀ ਹੈ ਅਤੇ ਕਈ ਵਿਵਾਦਤ ਇਲਾਕਿਆਂ ਤੋਂ ਚੀਨ ਦੀਆਂ ਫੌਜਾਂ ਪਿੱਛੇ ਵੀ ਹੱਟ ਗਈਆਂ ਹਨ। ਮੀਡੀਆ ਰਿਪੋਰਟਾਂ ਦੀ ਮੰਨੀਏ ਤਾਂ ਅੱਜ ਪੈਰਾ ਕਮਾਂਡੋਜ਼ ਜਿੱਥੇ ਆਪਣਾ ਦਮ-ਖਮ ਵਿਖਾ ਰਹੇ ਹਨ ਉਹ ਇਲਾਕਾ 13 ਹਜ਼ਾਰ 1800 ਫੁੱਟ ਦੀ ਉੱਚਾਈ ਉੱਤੇ ਮੌਜੂਦ ਹੈ। ਇਸ ਤੋਂ ਇਲਾਵਾ ਹਵਾਈਫੌਜ ਦੇ ਕਈ ਹੈਲੀਕਾਪਟਰ ਪੈਂਗੌਗ ਝੀਲ ਕੋਲ ਮੰਡਰਾ ਰਹੇ ਹਨ। ਭਾਰਤ,ਚੀਨ ਨੂੰ ਦੱਸ ਰਿਹਾ ਹੈ ਕਿ ਉਹ ਉਸਦੀ ਹਰ ਚਾਲਬਾਜੀ ਦਾ ਜਵਾਬ ਦੇਣ ਲਈ ਤਿਆਰ ਹੈ। ਉੱਥੇ ਹੀ ਰੱਖਿਆ ਮੰਤਰੀ ਭਲਕੇ ਸ਼ਨੀਵਾਰ ਨੂੰ ਬਾਬਾ ਬਰਫਾਨੀ ਦੇ ਦਰਸ਼ਨ ਕਰਨਗੇ ਅਤੇ ਜੰਮੂ ਕਸ਼ਮੀਰ ਦੇ ਉੱਪ ਰਾਜਪਾਲ ਗਿਰਿਸ਼ ਚੰਦਰ ਮੁਰਮੂ ਅਤੇ ਫੌਜੀ ਅਧਿਕਾਰੀਆਂ ਨਾਲ ਉੱਚ ਪੱਧਰੀ ਬੈਠਕ ਵਿਚ ਸੁਰੱਖਿਆ ਸਥਿਤੀ ਦਾ ਜਾਇਜਾ ਲੈਣਗੇ।

Leave a Reply

Your email address will not be published. Required fields are marked *