ਗੂਗਲ ਨਾਲ ਮਿਲ ਕੇ ਸਸਤਾ 4G/5G Android ਫੋਨ ਬਣਾਵੇਗੀ ਰਿਲਾਇੰਸ ਜਿਓ- ਮੁਕੇਸ਼ ਅੰਬਾਨੀ

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-ਅੱਜ ਬੁੱਧਵਾਰ ਨੂੰ ਰਿਲਾਇੰਸ ਇੰਡਸਟ੍ਰੀਜ਼ ਦੀ ਸਾਲਾਨਾ ਜਨਰਲ ਮੀਟਿੰਗ(AGM) ਹੋਈ ਹੈ ਜਿਸ ਵਿਚ ਵੱਖ-ਵੱਖ ਵਰਚੂਅਲ ਪਲੇਟਫਾਰਮਾਂ ਰਾਹੀਂ ਰਿਲਾਇੰਸ ਦੇ ਇਕ ਲੱਖ ਤੋਂ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-ਅੱਜ ਬੁੱਧਵਾਰ ਨੂੰ ਰਿਲਾਇੰਸ ਇੰਡਸਟ੍ਰੀਜ਼ ਦੀ ਸਾਲਾਨਾ ਜਨਰਲ ਮੀਟਿੰਗ(AGM) ਹੋਈ ਹੈ ਜਿਸ ਵਿਚ ਵੱਖ-ਵੱਖ ਵਰਚੂਅਲ ਪਲੇਟਫਾਰਮਾਂ ਰਾਹੀਂ ਰਿਲਾਇੰਸ ਦੇ ਇਕ ਲੱਖ ਤੋਂ ਵੱਧ ਸ਼ੇਅਰ ਹੋਲਡਰ ਸ਼ਾਮਲ ਹੋਏ ਹਨ। ਇਹ ਕੰਪਨੀ ਦੀ 43ਵੀਂ ਏਜੀਐਮ ਸੀ। ਇਸ ਦੌਰਾਨ ਕੰਪਨੀ ਦੇ ਚੇਅਰਮੈਨ ਮੁਕੇਸ਼ ਅੰਬਾਨੀ ਨੇ ਕਈ ਵੱਡੇ ਐਲਾਨ ਕਰਦੇ ਹੋਏ ਕਿਹਾ ਹੈ ਕਿ ਗੂਗਲ, ਜਿਓ ਪਲੇਟਫਾਰਮ ਵਿਚ 7.7 ਫੀਸਦੀ ਹਿੱਸਾ 33 ਹਜ਼ਾਰ 737 ਕਰੋੜ ਰੁਪਏ ਵਿਚ ਖਰੀਦੇਗੀ। ਇਸ ਦੇ ਨਾਲ ਹੀ ਮੁਕੇਸ਼ ਅੰਬਾਨੀ ਨੇ ਗੂਗਲ ਨਾਲ ਮਿਲ ਕੇ ਸਸਤੇ ਐਂਡਰਾਇਡ ਫੋਨ ਬਣਾਉਣ ਦਾ ਵੀ ਐਲਾਨ ਕੀਤਾ ਹੈ।

RIL 43rd AGM: From Jio-Facebook deal to future plans — key things ...

ਮੁਕੇਸ਼ ਅੰਬਾਨੀ ਨੇ ਕਿਹਾ ਹੈ ਕਿ ਗੂਗਲ ਅਤੇ ਜਿਓ ਮਿਲ ਕੇ ਐਂਡਰਾਇਡ ਬੇਸਡ ਸਮਾਰਟਫੋਨ ਆਪਰੇਟਿੰਗ ਸਿਸਟਮ ਬਣਾਉਣ ਦੀ ਦਿਸ਼ਾ ਵਿਚ ਕੰਮ ਕਰ ਰਹੇ ਹਨ। ਇਸ ਸਾਂਝੇਦਾਰੀ ਤਹਿਤ ਕੰਪਨੀ ਐਟਰੀ ਲੈਵਲ 4G/5G  ਸਮਾਰਟਫੋਨ ਵਾਸਤੇ ਆਪਰੇਟਿੰਗ ਸਿਸਟਮ ਡਿਵਲਪ ਕਰੇਗੀ। ਗੂਗਲ ਜਿਓ ਪਾਰਟਨਰਸ਼ਿਪ ਦਾ ਟਿੱਚਾ ਭਾਰਤ ਨੂੰ 2G ਮੁਕਤ ਬਣਾਉਣਾ ਹੈ। ਮੁਕੇਸ਼ ਅੰਬਾਨੀ ਨੇ ਕਿਹਾ ਕਿ ਅਸੀ ਭਾਰਤ ਵਿਚ ਵਰਲਡ ਕਲਾਸ 5G ਸੇਵਾਵਾਂ ਲਿਆਵਾਂਗੇ ਅਤੇ ਗਲੋਬਲੀ ਟੈਲੀਕਾਮ ਆਪਰੇਟਰਸ ਨੂੰ 5G ਸਲਯੂਸ਼ਨ ਦੇਵਾਗੇਂ। ਮੁਕੇਸ਼ ਅੰਬਾਨੀ ਮੁਤਾਬਕ ਭਾਰਤ 5G ਯੁੱਗ ਦੇ ਦਰਵਾਜੇ ਉੱਤੇ ਖੜਿਆ ਹੈ ਅਤੇ ਉਨ੍ਹਾਂ ਦੀ ਕੋਸ਼ਿਸ਼ ਵਰਤਮਾਨ ਵਿਚ 2ਜੀ ਫੋਨ ਵਰਤ ਰਹੇ 35 ਕਰੋੜ ਭਾਰਤੀਆਂ ਨੂੰ ਸਸਤੇ ਸਮਾਰਟਫੋਨ ਉੱਪਲਬਧ ਕਰਵਾਉਣਾ ਹੈ। ਅੰਬਾਨੀ ਨੇ ਇਹ ਵੀ ਦੱਸਿਆ ਹੈ ਕਿ ਰਿਲਾਇੰਸ 150 ਬਿਲਿਅਨ ਡਾਲਰ ਮਾਰਕਿਟ ਕੈਪ ਵਾਲੀ ਪਹਿਲੀ ਕੰਪਨੀ ਬਣ ਗਈ ਹੈ ਅਤੇ ਉਨ੍ਹਾਂ ਨੇ ਵਿਸ਼ਵਾਸ਼ ਜਤਾਇਆ ਹੈ ਕਿ ਕੋਰੋਨਾ ਸੰਕਟ ਵਿਚਾਲੇ ਭਾਰਤ ਅਤੇ ਦੁਨੀਆ ਤੇਜ਼ੀ ਨਾਲ ਤਰੱਕੀ ਕਰਨਗੇ। ਇਸ ਮੌਕੇ ਰਿਲਾਇੰਸ ਨੇ ਆਪਣਾ ਜਿਓ ਗਲਾਸ ਵੀ ਲਾਂਚ ਕੀਤਾ ਹੈ ਜੋ ਕਿ ਇਕ ਚਸ਼ਮਾ ਹੈ। ਇਸ ਗਲਾਸ ਦਾ ਭਾਰ ਕੇਵਲ 75 ਗ੍ਰਾਮ ਹੈ। ਇਹ ਇਕ ਕੇਬਲ ਨਾਲ ਜੁੜਿਆ ਹੋਵੇਗਾ,ਜਿਸ ਵਿਚ 25 ਐਪਸ ਚੱਲਣਗੇ ਅਤੇ ਵੀਡੀਓ ਚੈਟਿੰਗ ਹੋਵੇਗੀ।

Leave a Reply

Your email address will not be published. Required fields are marked *