ਦਿੱਲੀ ‘ਚ ਕੋਰੋਨਾ ਦੀ ਸਥਿਤੀ ‘ਤੇ ਬੋਲੇ ਕੇਜਰੀਵਾਲ- ਇੱਕਲੇ ਲੜਦੇ ਤਾਂ ਯਕੀਨੀ ਤੌਰ ‘ਤੇ ਹੁੰਦੀ ਹਾਰ

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-ਅੱਜ ਬੁੱਧਵਾਰ ਨੂੰ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਰਾਜਧਾਨੀ ਵਿਚ ਕੋਰੋਨਾ ਦੀ ਤਾਜ਼ਾ ਸਥਿਤੀ ਨੂੰ ਲੈ ਕੇ ਡਿਜੀਟਲ ਪ੍ਰੈਸ ਕਾਨਫਰੰਸ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-ਅੱਜ ਬੁੱਧਵਾਰ ਨੂੰ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਰਾਜਧਾਨੀ ਵਿਚ ਕੋਰੋਨਾ ਦੀ ਤਾਜ਼ਾ ਸਥਿਤੀ ਨੂੰ ਲੈ ਕੇ ਡਿਜੀਟਲ ਪ੍ਰੈਸ ਕਾਨਫਰੰਸ ਕੀਤੀ ਹੈ। ਇਸ ਦੌਰਾਨ ਕੇਜਰੀਵਾਲ ਨੇ ਕਿਹਾ ਹੈ ਕਿ ਜੇਕਰ ਦਿੱਲੀ ਸਰਕਾਰ ਕੋਰੋਨਾ ਨਾਲ ਇੱਕਲੀ ਲੜਾਈ ਲੜਦੀ ਤਾਂ ਯਕੀਨੀ ਤੌਰ ‘ਤੇ ਹਾਰ ਜਾਂਦੀ। ਇਸ ਲਈ ਅਸੀ ਇਸ ਲੜਾਈ ਵਿਚ ਕੇਂਦਰ ਸਰਕਾਰ, ਐਨਜੀਓ ਅਤੇ ਧਾਰਮਿਕ ਸੰਗਠਨਾਂ ਨੂੰ ਨਾਲ ਜੋੜਿਆ ਹੈ ਅਤੇ ਸਾਰਿਆਂ ਦੇ ਠੋਸ ਯਤਨਾਂ ਸਦਕਾ ਅੱਜ ਦਿੱਲੀ ਵਿਚ ਅਨੁਮਾਨ ਦੇ ਮੁਕਾਬਲੇ ਅੱਧੀ ਸੰਖਿਆ ਵਿਚ ਮਰੀਜ਼ ਹਨ।

Arvind Kejriwal- India TV Hindi

ਅਰਵਿੰਦ ਕੇਜਰੀਵਾਲ ਨੇ ਦਿੱਲੀ ਵਿਚ ਕੋਰੋਨਾ ਮਰੀਜ਼ਾਂ ਦੇ ਲਈ ਉਪਲੱਬਧ ਬੈੱਡਾਂ ਦੇ ਬਾਰੇ ਜਾਣਕਾਰੀ ਦਿੰਦਿਆ ਦੱਸਿਆ ਹੈ ਕਿ ”ਦਿੱਲੀ ਵਿਚ ਕੋਰੋਨਾ ਵਾਇਰਸ ਨਾਲ ਸੰਕਰਮਿਤ 18,600 ਲੋਕਾਂ ਦਾ ਇਲਾਜ ਚੱਲ ਰਿਹਾ ਹੈ ਜਿਨ੍ਹਾਂ ਵਿਚ ਕੇਵਲ 4 ਹਜ਼ਾਰ ਮਰੀਜ਼ ਹੀ ਬੈੱਡਾਂ ਉੱਤੇ ਹਨ।  ਕੋਰੋਨਾ ਸੰਕਰਮਨ ਨੂੰ ਲੈ ਕੇ ਸਥਿਤੀ ਕੰਟਰੋਲ ਵਿਚ ਹੈ ਪਰ ਅਸੀ ਅਸੰਤੁਸ਼ਟ ਨਹੀਂ ਹੋਣਾ ਹੈ। ਅਸੀ ਤਿਆਰੀਆਂ ਜਾਰੀ ਰੱਖਣਗੇ”। ਕੇਜਰੀਵਾਲ ਨੇ ਦੱਸਿਆ ਕਿ ਪਹਿਲਾਂ ਆਏ ਅਨੁਮਾਨਾਂ ਮੁਤਾਬਕ ਦਿੱਲੀ ਵਿਚ 15 ਜੁਲਾਈ ਤੱਕ ਕੋਰੋਨਾ ਮਰੀਜ਼ਾਂ ਦੀ ਸੰਖਿਆ 2.25 ਲੱਖ ਪਹੁੰਚਣੀ ਸੀ ਪਰ ਅੱਜ ਦੇ ਅੰਕੜੇ ਮੁਤਾਬਕ ਇਹ ਗਿਣਤੀ ਲਗਭਗ ਅੱਧੀ ਭਾਵ 1.15 ਲੱਖ ਹੈ”। ਕੇਜਰੀਵਾਲ ਅਨੁਸਾਰ ”ਜੂਨ ਦੇ ਮੁਕਾਬਲੇ ਅੱਜ ਸਾਡੀ ਬੇਹਤਰ ਸਥਿਤੀ ਹੈ ਪਰ ਇਸ ਦਾ ਮਤਲਬ ਇਹ ਨਹੀਂ ਹੈ ਕਿ ਜੰਗ ਜਿੱਤ ਲਈ ਗਈ ਹੈ। ਅਜੇ ਰਸਤਾ ਕਾਫੀ ਲੰਬਾ ਹੈ ਅਤੇ ਕੋਰੋਨਾ ਕਦੇ ਵੀ ਵੱਧ ਸਕਦਾ ਹੈ”। ਉਨ੍ਹਾਂ ਨੇ ਲੋਕਾਂ ਨੂੰ ਮਾਸਕ ਪਹਿਨਣ, ਸਮਾਜਿਕ ਦੂਰੀ ਬਣਾ ਕੇ ਰੱਖਣ ਅਤੇ ਹੱਥ ਧੌਦੇ ਰਹਿਣ ਦੀ ਅਪੀਲ ਕੀਤੀ ਹੈ। ਦੱਸ ਦਈਏ ਕਿ ਇਸ ਵੇਲੇ ਦਿੱਲੀ ਵਿਚ ਕੋਰੋਨਾ ਦੇ ਕੁੱਲ ਕੇਸਾਂ ਦੀ ਗਿਣਤੀ 115346 ਹੋ ਗਈ ਹੈ, ਜਿਨ੍ਹਾਂ ਵਿਚੋਂ 93236 ਮਰੀਜ਼ ਠੀਕ ਵੀ ਹੋ ਚੁੱਕੇ ਹਨ। ਜਦਕਿ 3446 ਪੀੜਤਾਂ ਦੀ ਮੌਤ ਵੀ ਹੋ ਚੁੱਕੀ ਹੈ।

Leave a Reply

Your email address will not be published. Required fields are marked *