CBSE ਨੇ 10ਵੀਂ ਕਲਾਸ ਦੇ ਐਲਾਨੇ ਨਤੀਜੇ, ਪ੍ਰੀਖਿਆਵਾਂ ‘ਚ ਲੜਕੀਆਂ ਨੇ ਮਾਰੀ ਬਾਜ਼ੀ

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-12ਵੀਂ ਦੀ ਨਤੀਜੇ ਐਲਾਨਣ ਤੋਂ ਬਾਅਦ ਅੱਜ ਬੁੱਧਵਾਰ ਨੂੰ ਕੇਂਦਰੀ ਸੈਕੰਡਰੀ ਸਿੱਖਿਆ ਬੋਰਡ(ਸੀਬੀਐਸਈ) ਨੇ 10ਵੀਂ ਕਲਾਸ ਦੇ ਨਤੀਜੇ ਵੀ ਘੋਸ਼ਿਤ ਕਰ ਦਿੱਤੇ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-12ਵੀਂ ਦੀ ਨਤੀਜੇ ਐਲਾਨਣ ਤੋਂ ਬਾਅਦ ਅੱਜ ਬੁੱਧਵਾਰ ਨੂੰ ਕੇਂਦਰੀ ਸੈਕੰਡਰੀ ਸਿੱਖਿਆ ਬੋਰਡ(ਸੀਬੀਐਸਈ) ਨੇ 10ਵੀਂ ਕਲਾਸ ਦੇ ਨਤੀਜੇ ਵੀ ਘੋਸ਼ਿਤ ਕਰ ਦਿੱਤੇ ਹਨ। ਪ੍ਰੀਖਿਆ ਦੇਣ ਵਾਲੇ ਵਿਦਿਆਰਥੀ ਸੀਬੀਐਸਈ ਦੀ ਵੈਬਸਾਇਟ http://www.cbse.nic.in/ ਜਾਂ ਫਿਰ ਨਤੀਜਿਆਂ ਦੇ ਲਈ ਸੀਬੀਐਸਈ ਦੀ ਇਕ ਹੋਰ ਵੈੱਬਸਾਇਟ (http://cbseresults.nic.in/) ਉੱਤੇ ਜਾ ਕੇ ਆਪਣਾ ਰਿਜ਼ਲਟ ਵੇਖ ਸਕਦੇ ਹਨ।

ਇਸ ਵਾਰ 10ਵੀਂ ਦੀ ਪ੍ਰੀਖਿਆ ਵਿਚ ਕੁੱਲ 91.46 ਫੀਸਦੀ ਵਿਦਿਆਰਥੀ ਪਾਸ ਹੋਏ ਹਨ ਜਦਕਿ 2019 ਵਿਚ 91.10 ਪ੍ਰਤੀਸ਼ਤ ਵਿਦਿਆਰਥੀ ਪਾਸ ਹੋਏ ਸੀ। ਇਸ ਸਾਲ 18,73,015 ਵਿਦਿਆਰਥੀਆਂ ਨੇ ਇਮਤਿਹਾਨ ਦਿੱਤੇ ਸਨ ਜਿਨ੍ਹਾਂ ਵਿਚੋਂ 17,13,121 ਵਿਦਿਆਰਥੀ ਪਾਸ ਹੋਏ ਹਨ। 10ਵੀਂ ਦੇ ਨਤੀਜਿਆਂ ਵਿਚ 93.31 ਫੀਸਦੀ ਲੜਕੀਆਂ ਪਾਸ ਹੋਇਆ ਹਨ ਜਦਕਿ ਲੜਕਿਆਂ ਦੇ ਪਾਸ ਹੋਣ ਦੀ ਦਰ 90.41 ਫੀਸਦੀ ਹੈ। ਤ੍ਰਿਵੇਂਦਰਮ, ਚੇਨਈ ਅਤੇ ਬੰਗਲੁਰੂ ਤਿੰਨ ਚੋਟੀ ਦੇ ਖੇਤਰ ਹਨ ਜਿਨ੍ਹਾਂ ਦੇ ਵਿਦਿਆਰਥੀਆਂ ਨੇ ਇਸ ਸਾਲ ਵਧੀਆ ਪ੍ਰਦਰਸ਼ਨ ਕੀਤਾ ਹੈ। ਦੱਸ ਦਈਏ ਕਿ 10ਵੀਂ ਕਲਾਸ ਦੇ ਜਿਨ੍ਹਾਂ ਵਿਦਿਆਰਥੀਆਂ ਨੇ ਸਾਰੇ ਇਮਤਿਹਾਨ ਦੇ ਦਿੱਤੇ ਸਨ, ਉਨ੍ਹਾਂ ਦਾ ਨਤੀਜਾ ਉਨ੍ਹਾਂ ਦੀਆਂ ਪ੍ਰੀਖਿਆਵਾਂ ਦਾ ਅਧਾਰ ਉੱਤੇ ਐਲਾਨਿਆ ਗਿਆ ਹੈ। ਉੱਥੇ ਹੀ ਜਿਨ੍ਹਾਂ ਬੱਚਿਆਂ ਨੇ 3 ਤੋਂ ਜ਼ਿਆਦਾ ਵਿਸ਼ਿਆਂ ਦੀਆਂ ਪ੍ਰੀਖਿਆਵਾਂ ਦਿੱਤੀਆਂ ਹਨ, ਉਨ੍ਹਾਂ ਦਾ ਰਿਜ਼ਲਟ ਉਨ੍ਹਾਂ 3 ਵਿਸ਼ਿਆਂ ਦੇ ਅੰਕਾਂ ਦਾ ਔਸਤ ਹੋਵੇਗਾ, ਭਾਵ ਜਿਨ੍ਹਾਂ ਵਿਸ਼ਿਆ ਦੇ ਪੇਪਰ ਨਹੀ ਹੋਏ ਹਨ, ਉਨ੍ਹਾਂ ਵਿਸ਼ਿਆਂ ਲਈ ਅੰਕ ਸੱਭ ਤੋਂ ਵਧੀਆ ਗਏ ਵਿਸ਼ਿਆਂ ਦੀ ਪ੍ਰੀਖਿਆ ਵਿਚ ਮਿਲੇ ਅੰਕਾਂ ਦਾ ਔਸਤ ਹੋਵੇਗਾ। ਇਸ ਤੋਂ ਇਲਾਵਾ ਜਿਨ੍ਹਾਂ ਨੇ ਸਿਰਫ 3 ਵਿਸ਼ਿਆਂ ਦੀ ਪ੍ਰੀਖਿਆਵਾਂ ਦਿੱਤੀਆਂ ਹਨ, ਉਨ੍ਹਾਂ ਦੇ ਜਿਹੜੇ 2 ਵਿਸ਼ਿਆ ਵਿਚ ਸੱਭ ਤੋਂ ਜ਼ਿਆਦਾ ਅੰਕ ਹਨ,ਉਨ੍ਹਾਂ ਦਾ ਔਸਤ ਬਾਕੀ ਬਚੇ ਹੋਏ ਵਿਸ਼ਿਆਂ ਵਿਚ ਦਿੱਤਾ ਗਿਆ ਹੈ ਅਤੇ ਰਿਜ਼ਲਟ ਵੀ ਉਸੇ ਅਧਾਰ ‘ਤੇ ਐਲਾਨਿਆ ਗਿਆ ਹੈ। ਯਾਦ ਰਹੇ ਕਿ ਇਸ ਵਾਰ ਕੋਰੋਨਾ ਦੇ ਚੱਲਦੇ ਬਾਕੀ ਬਚੀ ਹੋਈ ਪ੍ਰੀਖਿਆਵਾਂ ਨੂੰ ਸੀਬੀਐਸਈ ਨੇ ਰੱਦ ਕਰ ਦਿੱਤਾ ਸੀ।

Leave a Reply

Your email address will not be published. Required fields are marked *