ਪੰਜਾਬ ਵਿਚ ਕੋਰੋਨਾ ਵਾਇਰਸ ਦੇ ਕੁੱਲ ਕੇਸਾਂ ਦੀ ਗਿਣਤੀ ਹੋਈ 8511, ਮੌਤਾਂ-213

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-ਪੰਜਾਬ ਵਿਚ ਕੋਰੋਨਾ ਵਾਇਰਸ ਦੇ ਮਾਮਲਿਆਂ ਦਾ ਤੇਜ਼ੀ ਨਾਲ ਵੱਧਣਾ ਲਗਾਤਾਰ ਜਾਰੀ ਹੈ। ਬੀਤੇ ਦਿਨ ਸੂਬੇ ਵਿਚੋਂ 340 ਨਵੇਂ ਕੋਰੋਨਾ ਦੇ ਕੇਸਾਂ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-ਪੰਜਾਬ ਵਿਚ ਕੋਰੋਨਾ ਵਾਇਰਸ ਦੇ ਮਾਮਲਿਆਂ ਦਾ ਤੇਜ਼ੀ ਨਾਲ ਵੱਧਣਾ ਲਗਾਤਾਰ ਜਾਰੀ ਹੈ। ਬੀਤੇ ਦਿਨ ਸੂਬੇ ਵਿਚੋਂ 340 ਨਵੇਂ ਕੋਰੋਨਾ ਦੇ ਕੇਸਾਂ ਦੀ ਪੁਸ਼ਟੀ ਹੋਈ ਹੈ ਜਿਸ ਕਰਕੇ ਕੁੱਲ ਮਾਮਲਿਆਂ ਦੀ ਗਿਣਤੀ ਵੱਧ ਕੇ 8511 ਹੋ ਗਈ ਹੈ। ਉੱਥੇ ਹੀ 77 ਹੋਰ ਕੋਰੋਨਾ ਦੇ ਮਰੀਜ਼ ਠੀਕ ਵੀ ਹੋਏ ਹਨ। ਜਦਕਿ 9 ਕੋਰੋਨਾ ਪੀੜਤਾਂ ਨੇ ਦਮ ਤੋੜਿਆ ਹੈ।

ਪੰਜਾਬ ਦੇ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਵੱਲੋਂ ਜਾਰੀ ਕੀਤੇ ਅੰਕੜਿਆਂ ਅਨੁਸਾਰ ਮੰਗਲਵਾਰ ਨੂੰ ਲੁਧਿਆਣਾ ਤੋਂ 80, ਜਲੰਧਰ ਤੋਂ 80, ਅੰਮ੍ਰਿਤਸਰ ਤੋਂ 22, ਸੰਗਰੂਰ ਤੋਂ 20, ਪਟਿਆਲਾ ਤੋਂ 51, ਮੁਹਾਲੀ ਤੋਂ 26, ਗੁਰਦਾਸਪੁਰ ਤੋਂ 1, ਪਠਾਨਕੋਟ ਤੋਂ 1, ਤਰਨਤਾਰਨ ਤੋਂ 2, ਹੁਸ਼ਿਆਰਪੁਰ ਤੋਂ 3, ਨਵਾਂਸ਼ਹਿਰ ਤੋਂ 9, ਫਰੀਦਕੋਟ ਤੋਂ 12, ਫਿਰੋਜ਼ਪੁਰ ਤੋਂ 4, ਫਤਿਹਗੜ੍ਹ ਸਾਹਿਬ ਤੋਂ 7, ਮੋਗਾ ਤੋਂ 1, ਕਪੂਰਥਲਾ ਤੋਂ 6, ਬਠਿੰਡਾ ਤੋਂ 1, ਰੋਪੜ ਤੋਂ 9, ਮਾਨਸਾ ਤੋਂ 1 ਅਤੇ ਫਾਜ਼ਿਲਕਾ ਤੋਂ 4 ਨਵੇਂ ਕੋਰੋਨਾ ਦੇ ਮਰੀਜ਼ਾਂ ਦੀ ਪੁਸ਼ਟੀ ਹੋਈ ਹੈ। ਉੱਥੇ ਹੀ ਸੰਗਰੂਰ ਵਿਚ 35, ਮੁਹਾਲੀ ਵਿਚ 5, ਗੁਰਦਾਸਪੁਰ ਵਿਚ 8, ਪਠਾਨਕੋਟ ਵਿਚ 2, ਫਿਰੋਜ਼ਪੁਰ ਵਿਚ 4, ਫਤਿਹਗੜ੍ਹ ਸਾਹਿਬ ਵਿਚ 3, ਮੋਗਾ ਵਿਚ 11, ਫਾਜ਼ਿਲਕਾ ਵਿਚ 1 ਅਤੇ ਬਰਨਾਲਾ ਵਿਚ 8 ਕੋਰੋਨਾ ਦੇ ਮਰੀਜ਼ ਠੀਕ ਹੋਏ ਹਨ ਜਿਸ ਕਰਕੇ ਸਿਹਤਯਾਬ ਹੋਣ ਵਾਲੇ ਮਰੀਜ਼ਾਂ ਦੀ ਕੁੱਲ ਸੰਖਿਆ 5663 ਹੋ ਗਈ ਹੈ। ਜਦਕਿ ਅੰਮ੍ਰਿਤਸਰ ਵਿਚ 1, ਫਾਜ਼ਿਲਕਾ ਵਿਚ 1, ਮੁਹਾਲੀ ਵਿਚ 2, ਲੁਧਿਆਣਾ ਵਿਚ 3 ਅਤੇ ਸੰਗਰੂਰ ਵਿਚ 2 ਮੌਤਾਂ ਹੋਈਆਂ ਹਨ ਅਤੇ ਮ੍ਰਿਤਕਾਂ ਦਾ ਕੁੱਲ ਅੰਕੜਾ 213 ਤੱਕ ਪਹੁੰਚ ਗਿਆ ਹੈ। ਸੂਬੇ ਵਿਚ ਇਸ ਵੇਲੇ 2635 ਐਕਟਿਵ ਕੇਸ ਹਨ।

ਲੁਧਿਆਣਾ- ਕੁੱਲ ਕੇਸ-1520, ਠੀਕ ਹੋਏ-888, ਮੌਤਾਂ-34

ਜਲੰਧਰ – ਕੁੱਲ ਕੇਸ –1345, ਠੀਕ ਹੋਏ -764, ਮੌਤਾਂ-28

ਅੰਮ੍ਰਿਤਸਰ- ਕੁੱਲ ਕੇਸ-1109, ਠੀਕ ਹੋਏ- 889, ਮੌਤਾਂ-56

ਪਟਿਆਲਾ-ਕੁੱਲ ਕੇਸ-723, ਠੀਕ ਹੋਏ-223, ਮੌਤਾਂ-12

ਸੰਗਰੂਰ ਕੁੱਲ ਕੇਸ-667, ਠੀਕ ਹੋਏ-545, ਮੌਤਾਂ-21

ਮੁਹਾਲੀ – ਕੁੱਲ ਕੇਸ – 442, ਠੀਕ ਹੋਏ –287, ਮੌਤਾਂ–9

ਗੁਰਦਾਸਪੁਰ- ਕੁੱਲ ਕੇਸ-291, ਠੀਕ ਹੋਏ-241, ਮੌਤਾਂ-8

ਪਠਾਨਕੋਟ- ਕੁੱਲ ਕੇਸ-256, ਠੀਕ ਹੋਏ-215, ਮੌਤਾਂ-8

ਨਵਾਂਸ਼ਹਿਰ- ਕੁੱਲ ਕੇਸ-233, ਠੀਕ ਹੋਏ-145, ਮੌਤਾਂ-1

ਤਰਨਤਾਰਨ ਕੁੱਲ ਕੇਸ-219, ਠੀਕ ਹੋਏ-203, ਮੌਤਾਂ-5

ਹੁਸ਼ਿਆਰਪੁਰ- ਕੁੱਲ ਕੇਸ-204, ਠੀਕ ਹੋਏ-177, ਮੌਤਾਂ-7

ਫਤਿਹਗੜ੍ਹ ਸਾਹਿਬ- ਕੁੱਲ ਕੇਸ-173, ਠੀਕ ਹੋਏ-125, ਮੌਤਾਂ-2

ਫ਼ਿਰੋਜ਼ਪੁਰ – ਕੁੱਲ ਕੇਸ-169, ਠੀਕ ਹੋਏ-93, ਮੌਤਾਂ-3

ਫਰੀਦਕੋਟ- ਕੁੱਲ ਕੇਸ-169, ਠੀਕ ਹੋਏ-115, ਮੌਤਾਂ-0

ਸ੍ਰੀ ਮੁਕਤਸਰ ਸਾਹਿਬ ਕੁੱਲ ਕੇਸ-153, ਠੀਕ ਹੋਏ-139, ਮੌਤਾਂ-1

ਮੋਗਾ- ਕੁੱਲ ਕੇਸ-152, ਠੀਕ ਹੋਏ-112, ਮੌਤਾਂ-4

ਬਠਿੰਡਾ- ਕੁੱਲ ਕੇਸ-151, ਠੀਕ ਹੋਏ-95, ਮੌਤਾਂ-4

ਰੋਪੜ- ਕੁੱਲ ਕੇਸ-141, ਠੀਕ ਹੋਏ-106, ਮੌਤਾਂ-1

ਕਪੂਰਥਲਾ-ਕੁੱਲ ਕੇਸ-141, ਠੀਕ ਹੋਏ-90, ਮੌਤਾਂ-6

ਫਾਜ਼ਿਲਕਾ ਕੁੱਲ ਕੇਸ-112, ਠੀਕ ਹੋਏ-98, ਮੌਤਾਂ-1

ਬਰਨਾਲਾ ਕੁੱਲ ਕੇਸ-77, ਠੀਕ ਹੋਏ-63, ਮੌਤਾਂ-2

ਮਾਨਸਾ- ਕੁੱਲ ਕੇਸ-64, ਠੀਕ ਹੋਏ-50, ਮੌਤਾਂ-0

ਕੁੱਲ ਕੇਸ 8511, ਠੀਕ ਹੋਏ 5663, ਮੌਤਾਂ 213

 

Leave a Reply

Your email address will not be published. Required fields are marked *