ਧਨੀਆ ਉਗਾਕੇ ਚੰਗਾ ਨਫ਼ਾ ਵੱਟਕੇ ਨੌਜਵਾਨ ਨੇ ਬਾਲ ਦਿੱਤਾ ਸ਼ਰੀਕਾਂ ਦੇ ਹਿਕ ‘ਤੇ ਦੀਵਾ !

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-ਪੰਜਾਬ ਨੂੰ ਇਕ ਖੇਤੀਬਾੜੀ ਪ੍ਰਧਾਨ ਸੂਬਾ ਮੰਨਿਆ ਜਾਂਦਾ ਹੈ ਪਰ ਅੱਜ ਕੱਲ੍ਹ ਫਸਲਾਂ ਦੇ ਪੂਰੇ ਮੁੱਲ ਨਾ ਮਿਲਣ ਅਤੇ ਖੇਤੀ ਵਿਚ ਪੈ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-ਪੰਜਾਬ ਨੂੰ ਇਕ ਖੇਤੀਬਾੜੀ ਪ੍ਰਧਾਨ ਸੂਬਾ ਮੰਨਿਆ ਜਾਂਦਾ ਹੈ ਪਰ ਅੱਜ ਕੱਲ੍ਹ ਫਸਲਾਂ ਦੇ ਪੂਰੇ ਮੁੱਲ ਨਾ ਮਿਲਣ ਅਤੇ ਖੇਤੀ ਵਿਚ ਪੈ ਰਹੇ ਘਾਟੇ ਕਾਰਨ ਸੂਬੇ ਦੇ ਨੌਜਵਾਨ ਪੈਸਾ ਕਮਾਉਣ ਲਈ ਖੇਤੀਬਾੜੀ ਛੱਡ ਬਾਹਰ ਦਾ ਰੁਖ ਕਰ ਰਹੇ ਹਨ। ਉੱਥੇ ਹੀ ਇਸ ਵਿਚਾਲੇ ਅਜਿਹੇ ਨੌਜਵਾਨ ਵੀ ਹਨ ਜੋ ਕਿ ਪੰਜਾਬ ਵਿਚ ਹੀ ਰਹਿ ਕੇ ਖੇਤੀ ਰਾਹੀਂ ਆਪਣੀਆਂ ਫਸਲਾਂ ਨੂੰ ਉਗਾ ਕੇ ਖੁਦ ਉਨ੍ਹਾਂ ਦਾ ਮੰਡੀਕਰਨ ਕਰਦੇ ਹਨ ਅਤੇ ਚੰਗਾ ਮੁਨਾਫਾ ਕਮਾ ਰਹੇ ਹਨ।

ਅਸੀ ਗੱਲ ਕਰ ਰਹੇ ਹਾਂ ਬਰਨਾਲਾ ਜਿਲ੍ਹੇ ਦੇ ਅਧੀਨ ਪੈਂਦੇ ਪਿੰਡ ਹਰੀਗੜ ਦੇ ਵਾਸੀ ਸੁਖਵਿੰਦਰ ਸਿੰਘ ਦੀ, ਜੋ ਕਿ ਛੇ ਮਹੀਨੇ ਅਮਰੀਕਾ ਵਿਚ ਲਗਾ ਕੇ ਵਾਪਸ ਦੇਸ਼ ਪਰਤਿਆ ਅਤੇ ਫਿਰ ਚੰਡੀਗੜ੍ਹ ਰੈਸਟੋਰੈਂਸ ਖੋਲ੍ਹਣ ਲਈ ਜਗ੍ਹਾ ਤਲਾਸ਼ਨ ਲੱਗਿਆ ਪਰ ਉਦੋਂ ਹੀ ਕੋਰੋਨਾ ਕਰਕੇ ਲਾਕਡਾਊਨ ਲੱਗ ਗਿਆ ਅਤੇ ਉਸਨੇ ਪਿੰਡ ਆ ਕੇ ਆਪਣੀ 10 ਏਕੜ ਜ਼ਮੀਨ ਵਿਚ ਜੈਵਿਕ ਖੇਤੀ ਕਰਨ ਦੀ ਸੋਚੀ।ਸੁਖਵਿੰਦਰ ਮੁਤਾਬਕ ਉਸਨੇ ਪਹਿਲਾਂ ਮੱਕੀ ਦੀ ਫਸਲ ਬੀਜੀ ਅਤੇ ਫਿਰ ਮੱਕੀ ਵਿਚ ਹੀ ਧਨੀਆ ਲਗਾਇਆ। ਧਨੀਏ ਦੇ ਉੱਗਣ ਤੋਂ ਬਾਅਦ ਜਦੋਂ ਉਹ ਮੰਡੀ ਵਿਚ ਆੜਤੀਆਂ ਕੋਲ ਵੇਚਣ ਗਿਆ ਤਾਂ ਉਸਨੂੰ ਭਾਅ ਘੱਟ ਮਿਲ ਰਿਹਾ ਸੀ ਜਿਸ ਕਰਕੇ ਉਸ ਨੇ ਖੁਦ ਹੀ ਧਨੀਏ ਦੀ ਮੰਡੀਕਰਨ ਕਰਨ ਦਾ ਫੈਸਲਾ ਕੀਤਾ ਹੈ ਅਤੇ ਪਹਿਲੇ ਹੀ ਦਿਨ ਇਕ ਕਿਲੋਗ੍ਰਾਮ ਧਨੀਏ ਨਾਲ 700 ਰੁਪਏ ਦੀ ਕਮਾਈ ਕੀਤੀ। ਸੁਖਵਿੰਦਰ ਨੇ ਦੱਸਿਆ ਕਿ ਉਸਨੂੰ ਪਹਿਲਾਂ-ਪਹਿਲਾਂ ਜ਼ਮੀਨ ਉੱਤੇ ਬੈਠ ਕੇ ਧਨੀਆ ਵੇਚਣ ਵਿਚ ਸ਼ਰਮ ਵੀ ਆਈ ਪਰ ਉਹ ਪਿੱਛੇ ਨਹੀਂ ਹੱਟਿਆ ਅਤੇ ਪਿਛਲੇ 2 ਮਹੀਨਿਆਂ ਵਿਚ 4 ਬੀਘੇ ਜ਼ਮੀਨ ਉੱਤੇ ਬੀਜੇ ਗਏ ਧਨੀਏ ਰਾਹੀਂ 85 ਹਜ਼ਾਰ ਰੁਪਏ ਕਮਾਏ। ਉਨ੍ਹਾਂ ਨੇ ਦੱਸਿਆ ਕਿ ਉਹ ਧਨੀਏ ਤੋਂ ਬਾਅਦ ਹੁਣ ਛੱਲੀਆਂ ਨੂੰ ਵੀ ਖੁਦ ਮੰਡੀ ਵਿਚ ਵੇਚ ਕੇ ਆਉਂਦਾ ਹੈ ਅਤੇ ਚੰਗੀ ਕਮਾਈ ਕਰ ਰਿਹਾ ਹੈ। ਸੁਖਵਿੰਦਰ ਨੇ ਆਪਣੇ ਵਿਦੇਸ਼ ਵਿਚ ਰਹਿਣ ਦਾ ਅਨੁਭਵ ਵੀ ਸਾਂਝਾ ਕੀਤਾ ਅਤੇ ਕਿਹਾ ਕਿ ਉੱਥੇ ਪੈਸਾ ਤਾਂ ਬਹੁਤ ਹੈ ਪਰ ਮਾਨਸਿਕ ਸੰਤੁਸ਼ਟੀ ਨਹੀਂ ਮਿਲਦੀ ਅਤੇ ਨਾ ਹੀ ਪਰਿਵਾਰ ਨਾਲ ਰਹਿਣ ਦਾ ਸਮਾਂ ਮਿਲਦਾ ਹੈ।ਦੂਜੇ ਪਾਸ ਪਿੰਡ ਵਿਚ ਆ ਕੇ ਉਹ ਜੈਵਿਕ ਖੇਤੀ ਅਤੇ ਖੁਦ ਫਸਲ ਦੇ ਮੰਡੀਕਰਨ ਰਾਹੀਂ ਚੰਗੇ ਪੈਸੇ ਵੀ ਵੱਟ ਰਿਹਾ ਹੈ ਨਾਲ ਹੀ ਆਪਣੇ ਪਰਿਵਾਰ ਨੂੰ ਵੀ ਪੂਰਾ ਸਮਾਂ ਦੇ ਰਿਹਾ ਹੈ।

Leave a Reply

Your email address will not be published. Required fields are marked *