ਜਨਸੰਖਿਆ ਦੇ ਆਧਾਰ ‘ਤੇ ਭਾਰਤ ਦੁਨੀਆ ਦਾ ਦੂਜਾ ਦੇਸ਼ ਫਿਰ ਵੀ ਅਸੀ ਕੋਰੋਨਾ ਨੂੰ ਲੈ ਕੇ ਕੀਤਾ ਸੰਤੋਸ਼ਜਨਕ ਕੰਮ-ਸਿਹਤ ਮੰਤਰਾਲਾ

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-ਅੱਜ ਵੀਰਵਾਰ ਨੂੰ ਕੇਂਦਰੀ ਸਿਹਤ ਮੰਤਰਾਲੇ ਨੇ ਦੇਸ਼ ਵਿਚ ਕੋਰੋਨਾ ਦੀ ਤਾਜ਼ਾ ਸਥਿਤੀ ਉੱਤੇ ਪ੍ਰੈਸ ਕਾਨਫਰੰਸ ਕੀਤੀ ਹੈ। ਪ੍ਰੈਸ ਕਾਨਫਰੰਸ ਦੌਰਾਨ ਸਿਹਤ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-ਅੱਜ ਵੀਰਵਾਰ ਨੂੰ ਕੇਂਦਰੀ ਸਿਹਤ ਮੰਤਰਾਲੇ ਨੇ ਦੇਸ਼ ਵਿਚ ਕੋਰੋਨਾ ਦੀ ਤਾਜ਼ਾ ਸਥਿਤੀ ਉੱਤੇ ਪ੍ਰੈਸ ਕਾਨਫਰੰਸ ਕੀਤੀ ਹੈ। ਪ੍ਰੈਸ ਕਾਨਫਰੰਸ ਦੌਰਾਨ ਸਿਹਤ ਮੰਤਰਾਲੇ ਨੇ ਕਿਹਾ ਹੈ ਕਿ ਜਨਸੰਖਿਆ ਦੇ ਆਧਾਰ ਉੱਤੇ ਸਾਡਾ ਦੁਨੀਆ ਦਾ ਦੂਜਾ ਸੱਭ ਤੋਂ ਵੱਡਾ ਦੇਸ਼ ਹੈ। ਇੰਨੀ ਵੱਡੀ ਸੰਖਿਆ ਹੋਣ ਬਾਵਜੂਦ ਵੀ ਅਸੀ ਕੋਰੋਨਾ ਨੂੰ ਲੈ ਕੇ ਸੰਤੋਸ਼ਜਨਕ ਕੰਮ ਕੀਤਾ ਹੈ। ਜਨਸੰਖਿਆ ਦੇ ਹਿਸਾਬ ਨਾਲ ਵੇਖਿਆ ਜਾਵੇ ਤਾਂ ਕੋਰੋਨਾ ਨੂੰ ਲੈ ਕੇ ਅਸੀ ਦੁਨੀਆ ਦੇ ਬਾਕੀ ਦੇਸ਼ ਦੀ ਤੁਲਨਾ ਤੋਂ ਕਾਫੀ ਨੀਚੇ ਹਾਂ।

ਸਿਹਤ ਮੰਤਰਾਲੇ ਮੁਤਾਬਕ ਦੇਸ਼ ਵਿਚ ਕੋਰੋਨਾ ਰਿਕਵਰੀ ਰੇਟ 62 ਫੀਸਦੀ ਹੈ। ਭਾਰਤ ਵਿਚ 10 ਲੱਖ ਦੀ ਆਬਾਦੀ ਉੱਤੇ 538 ਕੇਸ ਹਨ। ਇਹ ਜ਼ਿਆਦਾਤਰ ਦੇਸ਼ਾਂ ਦੀ ਤੁਲਨਾ ਵਿਚ ਬਹੁਤ ਘੱਟ ਹੈ। ਕੋਰੋਨਾ ਨਾਲ 15 ਲੱਖ ਦੀ ਆਬਾਦੀ ਉੱਤੇ 15 ਲੋਕਾਂ ਦੀ ਮੌਤ ਹੋਈ ਹੈ, ਜਦਕਿ ਕਈਂ ਦੇਸ਼ਾਂ ਵਿਚ ਇਹ 40 ਗੁਣਾ ਜ਼ਿਆਦਾ ਹੈ। ਮੰਤਰਾਲੇ ਅਨੁਸਾਰ 14 ਸਾਲ ਤੋਂ ਲੈ ਕੇ 44 ਸਾਲ ਤੱਕ ਦੇ ਉੱਮਰ ਦੇ ਲੋਕਾਂ ਦੀ ਕੋਰੋਨਾ ਨਾਲ ਹੋਣ ਵਾਲੀ ਮੌਤ ਦਰ ਕੇਵਲ 15 ਫੀਸਦੀ ਹੈ। ਇਸੇ ਤਰ੍ਹਾ 45 ਸਾਲ ਤੋਂ 59 ਸਾਲ ਦੀ ਉੱਮਰ ਵਿਚ ਕੋਰੋਨਾ ਨਾਲ ਮੌਤ ਦਰ 32 ਫੀਸਦੀ, 60 ਤੋਂ 74 ਸਾਲ ਦੀ ਉੱਮਰ ਵਿਚ ਕੋਰੋਨਾ ਨਾਲ ਮੌਤ ਦੀ ਦਰ 39 ਫੀਸਦੀ ਅਤੇ 75 ਸਾਲ ਤੋਂ ਉੱਪਰ ਦੇ ਲੋਕਾਂ ਵਿਚ ਕੋਰੋਨਾ ਨਾਲ ਮੌਤ ਦੀ ਦਰ 14 ਫੀਸਦੀ ਹੈ। ਦੇਸ਼ ਦੇ 49 ਜ਼ਿਲ੍ਹਿਆਂ ਵਿਚ 80 ਫੀਸਦੀ ਮਾਮਲੇ ਹਨ। ਉੱਥੇ ਹੀ ਆਈਸੀਐਮਆਰ ਨੇ ਦੱਸਿਆ ਕਿ ਟੈਸਟਿੰਗ ਉੱਤੇ ਜ਼ੋਰ ਦਿੱਤਾ ਜਾ ਰਿਹਾ ਹੈ। ਟੈਸਟ, ਟਰੈਕ ਅਤੇ ਟਰੀਟ ਦੀ ਨੀਤੀ ਅਪਣਾਈ ਜਾ ਰਹੀ  ਹੈ। ਹਰ ਦਿਨ 2.6 ਲੱਖ ਟੈਸਟਿੰਗ ਕੀਤੀ ਜਾ ਰਹੀ ਹੈ। ਦੇਸ਼ ਵਿਚ 1132 ਲੈੱਬਾਂ ਹਨ ਅਤੇ ਇਨ੍ਹਾਂ ਨੂੰ ਵਧਾਉਣ ਦੀ ਕੋਸ਼ਿਸ਼ ਜਾਰੀ ਹੈ। ਉੱਥੇ ਹੀ ਗ੍ਰਹਿ ਮੰਤਰਾਲੇ ਨੇ ਦੱਸਿਆ ਹੈ ਕਿ 31 ਜੁਲਾਈ 2020 ਤੱਕ ਕੰਟੇਨਮੈਂਟ ਜ਼ੋਨਾਂ ਵਿਚ ਸਖ਼ਤੀ ਨਾਲ ਪਾਲਣ ਹੋਵੇਗਾ। ਮਾਸਕ ਲਗਾਉਣਾ,ਸੋਸ਼ਲ ਡਿਸਟੈਂਸਿੰਗ ਦਾ ਪਾਲਣ ਜ਼ਰੂਰੀ ਹੈ। ਜਨਤਕ ਥਾਵਾਂ ਉੱਤੇ ਤੰਬਾਕੂ ਦੇ ਸੇਵਨ ਅਤੇ ਥੂਕਣ ਉੱਤੇ ਰੋਕ ਜਾਰੀ ਹੈ।

Leave a Reply

Your email address will not be published. Required fields are marked *