ਸ਼ੌਕ ਦਾ ਨਹੀਂ ਹੁੰਦਾ ਕੋਈ ਮੁੱਲ, ਮੂੰਹ ‘ਤੇ ਪਹਿਨਣ ਲਈ ਬਣਵਾਇਆ ਸੋਨੇ ਦਾ ਮਾਸਕ

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-ਵਿਸ਼ਵ ਵਿਚ ਕੋਰੋਨਾ ਮਹਾਂਮਾਰੀ ਦਾ ਸੰਕਟ ਹਰ ਦਿਨ ਵੱਧਦਾ ਜਾ ਰਿਹਾ ਹੈ।ਜਦੋਂ ਤੋਂ ਇਸ ਵਾਇਰਸ ਨੇ ਦੁਨੀਆ ਵਿਚ ਦਸਤਕ ਦਿੱਤੀ ਹੈ, ਉਦੋਂ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-ਵਿਸ਼ਵ ਵਿਚ ਕੋਰੋਨਾ ਮਹਾਂਮਾਰੀ ਦਾ ਸੰਕਟ ਹਰ ਦਿਨ ਵੱਧਦਾ ਜਾ ਰਿਹਾ ਹੈ।ਜਦੋਂ ਤੋਂ ਇਸ ਵਾਇਰਸ ਨੇ ਦੁਨੀਆ ਵਿਚ ਦਸਤਕ ਦਿੱਤੀ ਹੈ, ਉਦੋਂ ਤੋਂ ਹੀ ਮਨੁੱਖ ਦੀ ਜ਼ਿੰਦਗੀ ਦਾ ‘ਮਾਸਕ’ ਅਹਿਮ ਹਿੱਸਾ ਬਣ ਗਿਆ ਹੈ ਪਰ ਇਸ ਦੌਰਾਨ ਅਜਿਹੇ ਵੀ ਲੋਕ ਹਨ ਜੋ ਇਹ ਮਾਸਕ ਮੂੰਹ ‘ਤੇ ਪਹਿਨਣ ਦੇ ਨਾਲ ਆਪਣੇ ਸ਼ੌਕ ਵੀ ਪੂਰੇ ਕਰ ਰਹੇ ਹਨ।ਦਰਅਸਲ ਮਹਾਰਾਸ਼ਟਰ ਦੇ ਪੁਣੇ ਜ਼ਿਲ੍ਹੇ ਦੇ ਰਹਿਣ ਵਾਲੇ ਸ਼ੰਕਰ ਕੁਰਾੜ ਨਾਮ ਦੇ ਇਕ ਵਿਅਕਤੀ ਨੇ ਮੂੰਹ ‘ਤੇ ਪਹਿਨਣ ਲਈ 2.89 ਲੱਖ ਦਾ ਰੁਪਏ ਦੀ ਕੀਮਤ ਵਾਲਾ ਸੋਨੇ ਦਾ ਮਾਸਕ ਬਣਵਾਇਆ ਹੈ ਜੋ ਕਿ ਅੱਜ ਕੱਲ੍ਹ ਕਾਫੀ ਸੁਰਖੀਆ ਬਟੌਰ ਰਿਹਾ ਹੈ।

ਖਬਰ ਏਜੰਸੀ ਏਐਨਆਈ ਅਨੁਸਾਰ ਪਿੰਪਰੀ-ਚਿੰਚਵਾੜ ਦੇ ਵਾਸੀ ਸ਼ੰਕਰ ਦਾ ਕਹਿਣਾ ਹੈ ਕਿ ਇਹ ਇਕ ਪਤਲਾ ਸੋਨੇ ਦਾ ਮਾਸਕ ਹੈ ਜਿਸ ਵਿਚ ਛੋਟੇ-ਛੋਟੇ ਛੇਦ ਕੀਤੇ ਹੋਏ ਹਨ ਤਾਂਕਿ ਇਸ ਰਾਹੀਂ ਸਾਂਹ ਲੈਣ ਵਿਚ ਕੋਈ ਦਿੱਕਤ ਨਾ ਆਵੇ । ਉਸਨੇ ਅੱਗੇ ਕਿਹਾ ਕਿ ਮੈ ਇਹ ਨਹੀਂ ਜਾਣਦਾ ਕਿ ਇਹ ਮਾਸਕ ਕੋਰੋਨਾ ਵਾਇਰਸ ਤੋਂ ਬਚਾਉਣ ਲਈ ਪ੍ਰਭਾਵਸ਼ਾਲੀ ਹੈ ਜਾਂ ਫਿਰ ਨਹੀਂ। ਸ਼ੰਕਰ ਸੋਨਾ ਪਹਿਨਣ ਦਾ ਕਾਫੀ ਸ਼ੁਕੀਨ ਵਿਅਕਤੀ ਹਨ। ਉਸ ਨੇ ਆਪਣੇ ਸਰੀਰ ਉੱਤੇ ਲਗਭਗ ਤਿੰਨ ਕਿੱਲੋ ਸੋਨਾ ਪਾਇਆ ਹੋਇਆ ਹੈ। ਗੱਲ ਵਿਚ ਸੋਨੇ ਦੀ ਮੋਟੀ ਚੈਨ, ਹੱਥ ਵਿਚ ਸੋਨੇ ਦੀਆਂ ਅੰਗੂਠੀਆਂ ਅਤੇ ਗੁੱਟ ਉੱਤੇ ਪਾਏ ਸੋਨੇ ਦੇ ਬਰੈਸਲੇਟ ਉਸ ਦੇ ਸੋਨੇ ਪ੍ਰਤੀ ਪ੍ਰੇਮ ਨੂੰ ਦਰਸਾਉਂਦੇ ਹਨ। ਹੁਣ ਇਹ ਮਾਸਕ ਵੀ ਇਸ ਚੱਲਦੀ ਫਿਰਦੀ ਸੋਨੇ ਦੀ ਦੁਕਾਨ ਵਿਚ ਸ਼ੁਮਾਰ ਹੋ ਗਿਆ ਹੈ। ਸ਼ੰਕਰ ਨੇ ਦੱਸਿਆ ਕਿ ”ਮੈਨੂੰ ਬਚਪਨ ਤੋਂ ਹੀ ਸੋਨਾ ਪਹਿਣਨ ਦਾ ਬਹੁਤ ਸ਼ੌਕ ਹੈ। ਮੈ ਟੀਵੀ ਉੱਤੇ ਇਕ ਵਿਅਕਤੀ ਨੂੰ ਚਾਂਦੀ ਦਾ ਮਾਸਕ ਪਹਿਣੇ ਹੋਏ ਵੇਖਿਆ ਸੀ ਜਿਸ ਤੋਂ ਬਾਅਦ ਮੇਰੇ ਮਨ ਵਿਚ ਵੀ ਸੋਨੇ ਦਾ ਮਾਸਕ ਬਣਵਾਉਣ ਦਾ ਵਿਚਾਰ ਆਇਆ ਜਿਸ ਲਈ ਮੈ ਆਪਣੇ ਸੁਨਿਆਰ ਨਾਲ ਗੱਲ ਕੀਤੀ ਅਤੇ ਉਸਨੇ ਇਕ ਹਫ਼ਤੇ ਵਿਚ ਇਹ ਮਾਸਕ ਤਿਆਰ ਕਰਕੇ ਮੈਨੂੰ ਦੇ ਦਿੱਤਾ ਹੈ ”।

Leave a Reply

Your email address will not be published. Required fields are marked *