ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-ਭਾਰਤ ਵਿਚ ਕੋਰੋਨਾ ਦੇ ਤੇਜ਼ੀ ਨਾਲ ਵੱਧ ਰਹੇ ਮਾਮਲਿਆਂ ਵਿਚਾਲੇ ਇਕ ਰਾਹਤ ਭਰੀ ਖਬਰ ਸਾਹਮਣੇ ਆਈ ਹੈ। ਦਰਅਸਲ ਦੇਸ਼ ਵਿਚ 15 ਅਗਸਤ ਤੱਕ ਕੋਰੋਨਾ ਵਾਇਰਸ ਦੀ ਵੈਕਸੀਨ ‘ਕੋਵੈਕਸੀਨ’ ਲਾਂਚ ਹੋ ਸਕਦੀ ਹੈ। ਇਸ ਵੈਕਸੀਨ ਨੂੰ ਫਾਰਮਾ ਕੰਪਨੀ ਭਾਰਤ ਬਾਇਓਟੈਕ ਦੁਆਰਾ ਤਿਆਰ ਕੀਤਾ ਜਾ ਰਿਹਾ ਹੈ ਅਤੇ ਆਈਸੀਐਮਆਰ ਨੇ ਕੰਪਨੀ ਨੂੰ ਪੱਤਰ ਲਿਖ ਇਸਦੇ ਟ੍ਰਾਇਲ ਉੱਤੇ ਤੇਜ਼ ਗਤੀ ਨਾਲ ਕੰਮ ਕਰਨ ਲਈ ਕਿਹਾ ਹੈ।
ਮੀਡੀਆ ਰਿਪੋਰਟਾਂ ਅਨੁਸਾਰ ਆਈਸੀਐਮਆਰ ਨੇ ਭਾਰਤ ਬਾਇਓਟੈਕ ਨੂੰ ਭੇਜੇ ਇਕ ਪੱਤਰ ਵਿਚ ਕਿਹਾ ਹੈ ਕਿ ਕੋਰੋਨਾ ਦਵਾਈ ਦੇ ਟ੍ਰਾਇਲ ਉੱਤੇ ਤੇਜ਼ੀ ਨਾਲ ਕੰਮ ਕੀਤਾ ਜਾਵੇ ਤਾਂ ਜੋ ਇਸ ਦਵਾਈ ਨੂੰ ਜਲਦੀ ਤੋਂ ਜਲਦੀ ਲਾਂਚ ਕੀਤਾ ਜਾ ਸਕੇ। ਇਸ ਲੈਟਰ ਦੀ ਪੁਸ਼ਟੀ ਕਰਦਿਆਂ ਆਈਸੀਐਮਆਰ ਦੇ ਬੁਲਾਰੇ ਨੇ ਦੱਸਿਆ ਹੈ ਕਿ ਭਾਰਤ ਬਾਇਓਟੈਕ ਨੂੰ ਭੇਜਿਆ ਗਿਆ ਪੱਤਰ ਅੰਦਰੂਨੀ ਪ੍ਰਕਿਰਿਆ ਦਾ ਹਿੱਸਾ ਹੈ ਅਤੇ ਵੈਕਸੀਨ ਅਜ਼ਮਾਇਸਾਂ ਦੀ ਪ੍ਰਕਿਰਿਆ ਨੂੰ ਤੇਜ਼ ਕਰਨ ਲਈ ਲਿਖਿਆ ਗਿਆ ਹੈ। ਰਿਪੋਰਟਾਂ ਮੁਤਬਾਕ ਲੈਟਰ ਵਿਚ ਲਿਖਿਆ ਗਿਆ ਹੈ ਕਿ ਭਾਰਤ ਦੁਆਰਾ ਕੋਰੋਨਾ ਦੀ ਦਵਾਈ ਦੇ ਵਿਕਾਸ ਦੀ ਇਹ ਪਹਿਲੀ ਵੱਡੀ ਕੋਸ਼ਿਸ਼ ਅਤੇ ਪ੍ਰੋਜੈਕਟ ਹੈ। ਸਰਕਾਰ ਦੀ ਇਸ ਉੱਤੇ ਨਜ਼ਰ ਹੈ ਅਤੇ ਇਸਨੂੰ ਪਹਿਲ ਦੇ ਅਧਾਰ ਉੱਤੇ ਅੱਗੇ ਲਿਜਾਣਾ ਪਵੇਗਾ। ਸਾਰੀਆਂ ਤਿਆਰੀਆਂ ਨੂੰ ਪੂਰਾ ਕਰਦੇ ਹੋਏ 7 ਜੁਲਾਈ ਤੋਂ ਇਸ ਵੈਕਸੀਨ ਦਾ ਟ੍ਰਾਇਲ ਸ਼ੁਰੂ ਕੀਤਾ ਜਾਵੇ। ਲੈਟਰ ਅਨੁਸਾਰ ਆਈਸੀਐਮਆਰ ਦੇ ਡਾਇਰੈਕਟਰ ਜਨਰਲ ਬਲਰਾਮ ਭਾਰਗਵ ਨੇ ਕਿਹਾ ਜੇਕਰ ਟ੍ਰਾਇਲ ਹਰ ਪੜਾਅ ਵਿਚ ਸਫਲ ਰਿਹਾ ਤਾਂ ਜਨ ਸਿਹਤ ਲਈ ਇਹ ਕੋਰੋਨਾ ਵੈਕਸੀਨ 15 ਅਗਸਤ ਤੱਕ ਮਾਰਕਿਟ ਵਿਚ ਆ ਸਕਦੀ ਹੈ। ਹਾਲਾਂਕਿ ਫਾਇਨਲ ਨਤੀਜਾ ਸਾਰੇ ਤਰ੍ਹਾ ਦੇ ਕਲੀਨਿਕਲ ਰਿਜ਼ਲਟ ਉੱਤੇ ਨਿਰਭਰ ਕਰਦੇ ਹਨ। ਆਈਸੀਐਮਆਰ ਵੱਲੇਂ ਫਿਲਹਾਲ ਇਸ ਲਈ ਅੰਦਾਜ਼ਾ ਲਗਾਇਆ ਗਿਆ ਹੈ। ਉੱਥੇ ਹੀ ਜੇਕਰ ਫਾਰਮਾ ਕੰਪਨੀ ਇਸ ਦਵਾਈ ਦਾ ਸਫਲ ਕਲੀਨਿਕਲ ਟ੍ਰਾਇਲ ਕਰਨ ਵਿਚ ਕਾਮਯਾਬ ਰਹੀ ਤਾਂ ਦੇਸ਼ ਲਈ ਇਹ ਇਕ ਵੱਡੀ ਕਾਮਯਾਬੀ ਅਤੇ ਰਾਹਤ ਵਾਲੀ ਗੱਲ ਹੋਵੇਗੀ।

