ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-ਪੂਰੇ ਦੇਸ਼ ਸਮੇਤ ਪੰਜਾਬ ਵਿਚ ਵੀ ਕੋਰੋਨਾ ਲਗਾਤਾਰ ਖਤਰਨਾਕ ਹੁੰਦਾ ਜਾ ਰਿਹਾ ਹੈ। ਬੀਤੇ ਦਿਨ ਸੂਬੇ ਵਿਚੋਂ 150 ਨਵੇਂ ਕੋਰੋਨਾ ਦੇ ਕੇਸਾਂ ਦੀ ਪੁਸ਼ਟੀ ਹੋਈ ਹੈ ਜਿਸ ਕਰਕੇ ਕੁੱਲ ਮਾਮਲਿਆਂ ਦੀ ਗਿਣਤੀ ਵੱਧ ਕੇ 5568 ਹੋ ਗਈ ਹੈ। ਉੱਥੇ ਹੀ 103 ਹੋਰ ਕੋਰੋਨਾ ਦੇ ਮਰੀਜ਼ ਠੀਕ ਵੀ ਹੋਏ ਹਨ। ਜਦਕਿ 6 ਕੋਰੋਨਾ ਪੀੜਤਾਂ ਨੇ ਦਮ ਤੋੜਿਆ ਹੈ।
ਪੰਜਾਬ ਦੇ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਵੱਲੋਂ ਜਾਰੀ ਕੀਤੇ ਅੰਕੜਿਆਂ ਅਨੁਸਾਰ ਮੰਗਲਵਾਰ ਸ਼ਾਮ 5 ਵਜੇ ਤੱਕ ਅੰਮ੍ਰਿਤਸਰ ਤੋਂ 7, ਲੁਧਿਆਣਾ ਤੋਂ 45, ਜਲੰਧਰ ਤੋਂ 26, ਸੰਗਰੂਰ ਤੋਂ 22, ਪਟਿਆਲਾ ਤੋਂ 3, ਮੁਹਾਲੀ ਤੋਂ 11, ਗੁਰਦਾਸਪੁਰ ਤੋਂ 1, ਪਠਾਨਕੋਟ ਤੋਂ 5, ਹੁਸ਼ਿਆਰਪੁਰ ਤੋਂ 4, ਨਵਾਂਸ਼ਹਿਰ ਤੋਂ 1, ਫਤਿਹਗੜ੍ਹ ਸਾਹਿਬ ਤੋਂ 9, ਰੋਪੜ ਤੋਂ 1, ਮੋਗਾ ਤੋਂ 7, ਬਠਿੰਡਾ ਤੋਂ 2 ਅਤੇ ਕਪੂਰਥਲਾ ਤੋਂ 6 ਨਵੇਂ ਕੋਰੋਨਾ ਦੇ ਮਾਮਲੇ ਸਾਹਮਣੇ ਆਏ ਹਨ। ਉੱਥੇ ਹੀ ਅੰਮ੍ਰਿਤਸਰ ਵਿਚ 18, ਜਲੰਧਰ ਵਿਚ 40, ਪਟਿਆਲਾ ਵਿਚ 24, ਮੁਹਾਲੀ ਤੋਂ ਵਿਚ 4, ਗੁਰਦਾਸਪੁਰ ਵਿਚ 4, ਪਠਾਨਕੋਟ ਵਿਚ 3, ਮਾਨਸਾ ਵਿਚ 1 ਅਤੇ ਫਤਿਹਗੜ੍ਹ ਸਾਹਿਬ ਵਿਚ 9 ਕੋਰੋਨਾ ਦੇ ਮਰੀਜ਼ ਠੀਕ ਹੋਏ ਹਨ ਜਿਸ ਕਰਕੇ ਸਿਹਤਯਾਬ ਹੋਣ ਵਾਲੇ ਮਰੀਜ਼ਾਂ ਦੀ ਕੁੱਲ ਸੰਖਿਆ 3867 ਹੋ ਗਈ ਹੈ। ਉੱਥੇ ਹੀ ਅੰਮ੍ਰਿਤਸਰ ਵਿਚ 3, ਪਟਿਆਲਾ ਵਿਚ 1, ਲੁਧਿਆਣਾ ਵਿਚ 1 ਅਤੇ ਜਲੰਧਰ ਵਿਚ ਵੀ 1 ਕੋਰੋਨਾ ਪੀੜਤ ਦੀ ਮੌਤ ਹੋਈ ਹੈ ਅਤੇ ਮ੍ਰਿਤਕਾਂ ਦਾ ਕੁੱਲ ਅੰਕੜਾ 144 ਤੱਕ ਪਹੁੰਚ ਗਿਆ ਹੈ। ਸੂਬੇ ਵਿਚ ਇਸ ਵੇਲੇ 1557 ਐਕਟਿਵ ਕੇਸ ਹਨ।
ਅੰਮ੍ਰਿਤਸਰ- ਕੁੱਲ ਕੇਸ-911, ਠੀਕ ਹੋਏ- 740, ਮੌਤਾਂ-42
ਲੁਧਿਆਣਾ- ਕੁੱਲ ਕੇਸ-840, ਠੀਕ ਹੋਏ-570, ਮੌਤਾਂ-21
ਜਲੰਧਰ – ਕੁੱਲ ਕੇਸ –738, ਠੀਕ ਹੋਏ -411, ਮੌਤਾਂ-21
ਸੰਗਰੂਰ ਕੁੱਲ ਕੇਸ-490, ਠੀਕ ਹੋਏ-221, ਮੌਤਾਂ-13
ਪਟਿਆਲਾ-ਕੁੱਲ ਕੇਸ-329, ਠੀਕ ਹੋਏ-168, ਮੌਤਾਂ-9
ਮੁਹਾਲੀ – ਕੁੱਲ ਕੇਸ – 265, ਠੀਕ ਹੋਏ –196, ਮੌਤਾਂ –3
ਗੁਰਦਾਸਪੁਰ- ਕੁੱਲ ਕੇਸ-220, ਠੀਕ ਹੋਏ-174, ਮੌਤਾਂ-4
ਪਠਾਨਕੋਟ- ਕੁੱਲ ਕੇਸ-217, ਠੀਕ ਹੋਏ-172, ਮੌਤਾਂ-6
ਤਰਨਤਾਰਨ ਕੁੱਲ ਕੇਸ-194, ਠੀਕ ਹੋਏ-173, ਮੌਤਾਂ-3
ਹੁਸ਼ਿਆਰਪੁਰ- ਕੁੱਲ ਕੇਸ-178, ਠੀਕ ਹੋਏ-157, ਮੌਤਾਂ-6
ਨਵਾਂਸ਼ਹਿਰ- ਕੁੱਲ ਕੇਸ-141, ਠੀਕ ਹੋਏ-123, ਮੌਤਾਂ-1
ਸ੍ਰੀ ਮੁਕਤਸਰ ਸਾਹਿਬ ਕੁੱਲ ਕੇਸ-127, ਠੀਕ ਹੋਏ-81, ਮੌਤਾਂ-0
ਫਤਿਹਗੜ੍ਹ ਸਾਹਿਬ- ਕੁੱਲ ਕੇਸ-120, ਠੀਕ ਹੋਏ-95, ਮੌਤਾਂ-0
ਫਰੀਦਕੋਟ- ਕੁੱਲ ਕੇਸ-106, ਠੀਕ ਹੋਏ-88, ਮੌਤਾਂ-0
ਰੋਪੜ- ਕੁੱਲ ਕੇਸ-108, ਠੀਕ ਹੋਏ-85, ਮੌਤਾਂ-1
ਮੋਗਾ- ਕੁੱਲ ਕੇਸ-102, ਠੀਕ ਹੋਏ-79, ਮੌਤਾਂ-2
ਫਾਜ਼ਿਲਕਾ ਕੁੱਲ ਕੇਸ-91, ਠੀਕ ਹੋਏ-71, ਮੌਤਾਂ-0
ਫ਼ਿਰੋਜ਼ਪੁਰ – ਕੁੱਲ ਕੇਸ-96, ਠੀਕ ਹੋਏ-55, ਮੌਤਾਂ-3
ਬਠਿੰਡਾ- ਕੁੱਲ ਕੇਸ-92, ਠੀਕ ਹੋਏ-74, ਮੌਤਾਂ-2
ਕਪੂਰਥਲਾ-ਕੁੱਲ ਕੇਸ-96, ਠੀਕ ਹੋਏ-66, ਮੌਤਾਂ-5
ਬਰਨਾਲਾ ਕੁੱਲ ਕੇਸ-59, ਠੀਕ ਹੋਏ-28, ਮੌਤਾਂ-2
ਮਾਨਸਾ- ਕੁੱਲ ਕੇਸ-48, ਠੀਕ ਹੋਏ-40, ਮੌਤਾਂ-0
ਕੁੱਲ ਕੇਸ 5568, ਠੀਕ ਹੋਏ 3867, ਮੌਤਾਂ 144
