ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਕੀਤਾ ਵੱਡਾ ਐਲਾਨ

ਚੰਡੀਗੜ੍ਹ : ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਪਿਤਾ ਬਲੌਕਰ ਸਿੰਘ ਦਾ ਕਹਿਣਾ ਹੈ ਕਿ ਹੁਣ ਅਦਾਲਤ ਵਿੱਚ ਟ੍ਰਾਈਲ ਚੱਲ ਰਿਹਾ ਹੈ ਅਤੇ ਸਾਨੂੰ ਅਦਾਲਤ ਉੱਤੇ…

ਚੰਡੀਗੜ੍ਹ : ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਪਿਤਾ ਬਲੌਕਰ ਸਿੰਘ ਦਾ ਕਹਿਣਾ ਹੈ ਕਿ ਹੁਣ ਅਦਾਲਤ ਵਿੱਚ ਟ੍ਰਾਈਲ ਚੱਲ ਰਿਹਾ ਹੈ ਅਤੇ ਸਾਨੂੰ ਅਦਾਲਤ ਉੱਤੇ ਵਿਸ਼ਵਾਸ਼ ਹੈ ਕਿ ਉਹ ਇਨਸਾਫ਼ ਜਰੂਰ ਦੇਵੇਗੀ। ਉਨ੍ਹਾਂ ਦਾ ਕਹਿਣਾ ਹੈ ਕਿ ਮੁਲਜ਼ਮਾਂ ਕਈ ਜੇਲ੍ਹਾਂ ਵਿੱਚ ਹਨ ਇਸ ਕਰਕੇ ਪ੍ਰਸਾਸਨ ਪੇਸ਼ੀ ਉੱਤੇ ਲਿਆਉਣ ਲਈ ਕਾਫੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ।
ਉਨ੍ਹਾਂ ਦਾ ਕਹਿਣਾ ਹੈ ਕਿ ਸਰਕਾਰਾਂ ਤਾਂ ਇਹ ਸੋਚਦੇ ਹਨ ਕਿ ਭੋਗ ਪੈਣ ਤੋਂ ਬਾਅਦ ਸਭ ਕੁਝ ਭੁੱਲ ਜਾਂਦਾ ਹੈ ਪਰ ਮੂਸੇਵਾਲਾ ਭੁੱਲਿਆ ਨਹੀ ਜਾਣਾ ਸਗੋਂ ਉਸ ਦੇ ਫੈਨਜ਼ ਦੀ ਗਿਣਤੀ ਦਿਨੋਂ ਦਿਨ ਵੱਧਦੀ ਜਾ ਰਿਹਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਲੋਕ ਸਿੱਧੂ ਦੇ ਨਾਲ ਹਨ ਅਤੇ ਇਨਸਾਫ ਲੈ ਕੇ ਰਹਿਣਗੇ।ਬਲਕੌਰ ਸਿੰਘ ਦਾ ਕਹਿਣਾ ਹੈ ਕਿ ਸਿੱਧੂ ਲਈ ਸੰਘਰਸ਼ ਕਰ ਰਹੇ ਹਾਂ ਅਤੇ ਇਨਸਾਫ਼ ਲੈ ਕੇ ਰਹਾਂਗੇ।

Leave a Reply

Your email address will not be published. Required fields are marked *