ਦੁਨੀਆ ਵਿਚ ਕੋਰੋਨਾ ਦੇ ਕੇਸਾਂ ਨੇ ਪਾਰ ਕੀਤਾ 1 ਕਰੋੜ ਦਾ ਅੰਕੜਾ, ਮੌਤਾਂ 5 ਲੱਖ ਤੋਂ ਜ਼ਿਆਦਾ

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-ਚੀਨ ਤੋਂ ਸ਼ੁਰੂ ਹੋਈ ਕੋਰੋਨਾ ਮਹਾਂਮਾਰੀ ਨੇ ਦੁਨੀਆ ਭਰ ਵਿਚ ਆਪਣਾ ਕਹਿਰ ਮਚਾਇਆ ਹੋਇਆ ਹੈ। ਵਿਸ਼ਵ ਭਰ ਦੇ ਦੇਸ਼ ਕੋਰੋਨਾ ਦੀ ਚਪੇਟ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-ਚੀਨ ਤੋਂ ਸ਼ੁਰੂ ਹੋਈ ਕੋਰੋਨਾ ਮਹਾਂਮਾਰੀ ਨੇ ਦੁਨੀਆ ਭਰ ਵਿਚ ਆਪਣਾ ਕਹਿਰ ਮਚਾਇਆ ਹੋਇਆ ਹੈ। ਵਿਸ਼ਵ ਭਰ ਦੇ ਦੇਸ਼ ਕੋਰੋਨਾ ਦੀ ਚਪੇਟ ਵਿਚ ਆ ਚੁੱਕੇ ਹਨ। ਹੁਣ ਤਾਂ ਦੁਨੀਆ ਵਿਚ ਕੋਰੋਨਾ ਦੇ ਕੇਸਾਂ ਦੀ ਗਿਣਤੀ 1 ਕਰੋੜ ਦਾ ਅੰਕੜਾ ਵੀ ਪਾਰ ਕਰ ਚੁੱਕੀ ਹੈ ਜਦਕਿ ਮਰਨ ਵਾਲਿਆਂ ਦੀ ਸੰਖਿਆ 5 ਲੱਖ ਤੋਂ ਜ਼ਿਆਦਾ ਹੋ ਗਈ ਹੈ। ਉੱਥੇ ਹੀ ਹੁਣ ਤੱਕ 54 ਲੱਖ ਤੋਂ ਵੱਧ ਮਰੀਜ਼ ਠੀਕ ਵੀ ਹੋ ਚੁੱਕੇ ਹਨ।

ਵਰਲਡਓ ਮੀਟਰ ਦੁਆਰਾ ਜਾਰੀ ਕੀਤੇ ਅੰਕੜਿਆਂ ਅਨੁਸਾਰ ਦੁਨੀਆ ਵਿਚ ਕੋਰੋਨਾ ਦੇ ਮਾਮਲੇ ਵੱਧ ਕੇ 10,082,618 ਹੋ ਗਏ ਹਨ ਅਤੇ 501,309 ਜਾਨਾਂ ਜਾ ਚੁੱਕੀਆਂ ਹਨ। ਉੱਥੇ ਹੀ ਹੁਣ ਤੱਕ 5,458,523 ਮਰੀਜ਼ ਠੀਕ ਵੀ ਹੋ ਚੁੱਕੇ ਹਨ, ਜਿਸ ਕਰਕੇ ਐਕਟਿਵ  ਕੇਸਾਂ ਦੀ ਸੰਖਿਆ 4,122,786 ਹੋ ਗਈ ਹੈ। ਕੋਰੋਨਾ ਨਾਲ ਸੱਭ ਤੋਂ ਵੱਧ ਪ੍ਰਭਾਵਿਤ ਸੰਯੁਕਤ ਰਾਜ ਅਮਰੀਕਾ ਹੋ ਰਿਹਾ ਹੈ। ਇੱਥੇ ਹੁਣ ਤੱਕ 2,596,537 ਕੋਰੋਨਾ ਦੇ ਕੇਸਾਂ ਦੀ ਪੁਸ਼ਟੀ ਹੋ ਚੁੱਕੀ ਹੈ, ਜਿਨ੍ਹਾਂ ਵਿਚੋਂ 128,152 ਕੋਰੋਨਾ ਪੀੜਤ ਆਪਣੀ ਜਾਨ ਗਵਾ ਚੁੱਕੇ ਹਨ। ਜਦਕਿ 1,081,437 ਮਰੀਜ਼ ਕੋਰੋਨਾ ਤੋਂ ਜੰਗ ਜਿੱਤ ਕੇ ਸਿਹਤਯਾਬ ਵੀ ਹੋ ਚੁੱਕੇ ਹਨ। ਇਸ ਤੋਂ ਇਲਾਵਾ ਬ੍ਰਾਜ਼ੀਲ, ਰੂਸ, ਭਾਰਤ, ਸਪੇਨ, ਇਟਲੀ, ਫਰਾਂਸ, ਜ਼ਰਮਨੀ, ਯੂਕੇ, ਤੁਰਕੀ, ਚਿਲੀ, ਈਰਾਨ, ਕਨੇਡਾ, ਪੇਰੂ,ਸਾਊਦੀ ਅਰਬ, ਕਤਰ, ਬੰਗਲਾਦੇਸ਼, ਪਾਕਿਸਤਾਨ,ਸਾਊਥ ਅਫਰੀਕਾ, ਕੋਲੰਬੀਆ, ਸਵੀਡਨ ਅਤੇ ਬੈਲਜ਼ੀਅਮ ਸਮੇਤ ਦੁਨੀਆ ਭਰ ਦੇ ਦੇਸ਼ ਕੋਰੋਨਾ ਮਹਾਂਮਾਰੀ ਦੀ ਮਾਰ ਝੱਲ ਰਹੇ ਹਨ।

 ਬ੍ਰਾਜ਼ੀਲ – ਕੁੱਲ ਕੇਸ– 1,315,941, ਮੌਤਾਂ-57,103

ਰੂਸ – ਕੁੱਲ ਕੇਸ-627,646, ਮੌਤਾਂ-8,969

ਭਾਰਤ- ਕੁੱਲ ਕੇਸ –529,577, ਮੌਤਾਂ-16,103

ਯੂਕੇ- ਕੁੱਲ ਕੇਸ -310,250, ਮੌਤਾਂ-43,514

ਸਪੇਨ- ਕੁੱਲ ਕੇਸ – 295,549, ਮੌਤਾਂ- 28,341

ਪੇਰੂ–ਕੁੱਲ ਕੇਸ- 275,989, ਮੌਤਾਂ-9,135

ਚਿਲੀ-ਕੁੱਲ ਕੇਸ-267,766, ਮੌਤਾਂ-5,347

ਇਟਲੀ– ਕੁੱਲ ਕੇਸ – 240,136, ਮੌਤਾਂ- 34,716

ਈਰਾਨ – ਕੁੱਲ ਕੇਸ -220,180, ਮੌਤਾਂ-10,364

ਮੈਕਸੀਕੋ-ਕੁੱਲ ਕੇਸ- 212,802, ਮੌਤਾਂ-26,381

ਪਾਕਿਸਤਾਨ-ਕੁੱਲ ਕੇਸ-198,883, ਮੌਤਾਂ-4,035

ਤੁਰਕੀ- ਕੁੱਲ ਕੇਸ- 195,883, ਮੌਤਾਂ-5,082

ਜਰਮਨੀ- ਕੁੱਲ ਕੇਸ -194,689, ਮੌਤਾਂ-9,026

ਸਾਊਦੀ ਅਰਬ- ਕੁੱਲ ਕੇਸ- 178,504, ਮੌਤਾਂ-1,511

ਫਰਾਂਸ- ਕੁੱਲ ਕੇਸ- 162,936, ਮੌਤਾਂ-29,778

ਬੰਗਲਾਦੇਸ਼-ਕੁੱਲ ਕੇਸ-133,978, ਮੌਤਾਂ-1,695

ਸਾਊਥ ਅਫਰੀਕਾ-ਕੁੱਲ ਕੇਸ-131,800, ਮੌਤਾਂ-2,413

ਕਨੇਡਾ-  ਕੁੱਲ ਕੇਸ- 103,032, ਮੌਤਾਂ-8,516

ਕਤਰ-ਕੁੱਲ ਕੇਸ-93,663, ਮੌਤਾਂ-110

ਕੋਲੰਬੀਆ-ਕੁੱਲ ਕੇਸ-88,591, ਮੌਤਾਂ-2,939

ਚੀਨ- ਕੁੱਲ ਕੇਸ – 83,500, ਮੌਤਾਂ-4,634

ਸਵੀਡਨ-ਕੁੱਲ ਕੇਸ-65,137, ਮੌਤਾਂ-5,280

ਬੈਲਜ਼ੀਅਮ-ਕੁੱਲ ਕੇਸ- 61,209, ਮੌਤਾਂ-9,732

Leave a Reply

Your email address will not be published. Required fields are marked *